
ਮਨਜੀਤ ਸਿੰਘ ਕਲਕੱਤਾ ਦਾ ਦੇਹਾਂਤ ਹੋ ਗਿਆ ਹੈ। ਉਹ ਪੰਜਾਬ ਦੇ ਸਾਬਕਾ ਮੰਤਰੀ, ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਸਨ।
ਮਨਜੀਤ ਸਿੰਘ ਕਲਕੱਤਾ ਕਰੀਬ 80 ਵਰ੍ਹਿਆ ਦੇ ਸਨ ਤੇ ਉਹ ਅੱਜ ਸਵੇਰੇ 6.30 ਵਜੇ ਦੇ ਕਰੀਬ ਅਕਾਲ ਚਲਾਣਾ ਕਰ ਗਏ ਹਨ। ਥੋੜੇ ਦਿਨਾਂ ਤੋਂ ਉਹ ਹਸਪਤਾਲ ‘ਚ ਜੇਰੇ ਇਲਾਜ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ ਕੀਤਾ ਜਾਵੇਗਾ।