
ਅਮਿਤਾਭ ਬੱਚਨ ਦੀ ਫਿਲਮ 'ਪਿੰਕ' ਨੂੰ 16 ਸਤੰਬਰ ਨੂੰ ਇੱਕ ਸਾਲ ਹੋ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਟਵਿੱਟਰ ਅਕਾਊਂਟ 'ਤੇ 'ਪਿੰਕ' ਦੀ ਟੀਮ ਦੇ ਨਾਲ ਤਸਵੀਰ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਨ ਤੋਂ ਬਾਅਦ ਉਹ ਟਰੋਲ ਹੋ ਗਏ। ਦਰਅਸਲ, ਤਸਵੀਰ ਵਿੱਚ 'ਪਿੰਕ' ਫਿਲਮ ਦੀ ਇੱਕ ਵੀ ਅਦਾਕਾਰਾ ਸ਼ਮਿਲ ਨਹੀਂ ਸੀ। ਅਮਿਤਾਭ ਨੇ ਕੈਪਸ਼ਨ ਵਿੱਚ ਲਿਖਿਆ ” ਪਿੰਕ ਦੀ ਟੀਮ …ਸਭ ਇੱਕ ਫ੍ਰੇਮ ਵਿੱਚ …ਸਭ ਆਜ਼ਾਦ …ਨੈਸ਼ਨਲ ਐਵਾਰਡ ਵਿਨਰਜ਼…ਅਮਿਤਾਭ ਦੀ ਇਸ ਤਸਵੀਰ ਤੇ ਲੋਕਾਂ ਨੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ।
ਇੱਕ ਯੂਜ਼ਰ ਨੇ ਲਿਖਿਆ” ਉਨ੍ਹਾਂ ਲੜਕੀਆਂ ਨੂੰ ਦੇਖ ਪਾ ਰਿਹਾ ਹਾਂ,ਜੋ ਆਜ਼ਾਦ ਹੋ ਕੇ ਰਹੀ ਅਤੇ ਉਨ੍ਹਾਂ ਨੇ ਕਿਸ ਤਰ੍ਹਾਂ ਸਮਾਜ ਦਾ ਸਾਹਮਣਾ ਕੀਤਾ”। ਇੱਕ ਯੂਜ਼ਰ ਨੇ ਲਿਖਿਆ ” ਮਹਿਲਾਵਾਂ ਤੇ ਬਣੀ ਫਿਲਮ ਪਰ ਫ੍ਰੇਮ ਵਿੱਚ ਇੱਕ ਵੀ ਮਹਿਲਾ ਨਹੀਂ”। ਇੱਕ ਨੇ ਲਿਖਿਆ ” ਮਹਿਲਾਵਾਂ ਤੇ ਬਣੀ ਨੈਸ਼ਨਲ ਐਵਾਰਡ ਵਿਨਰ ਫਿਲਮ ਪਰ ਸੈਲੀਬ੍ਰੇਸ਼ਨ ਵਿੱਚ ਕੇਵਲ ਆਦਮੀ ਹਨ। ਫਿਲਮ ਵਿੱਚ ਤਾਪਸੀ ਪੰਨੂ,ਕੀਰਤੀ ਕੁਲਹਾੜੀ ਅਤੇ ਐਂਡਰੀਆ ਤੇਰਿਯਾਂਗ ਮੁੱਖ ਕਿਰਦਾਰ ਵਿੱਚ ਹਨ। ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ।
ਮਹਿਲਾਵਾਂ ਦੇ ਅਧਿਕਾਰਾਂ ਅਤੇ ਹੱਲ ਦੀ ਗੱਲ ਦੀ ਗੱਲ ਕਰਨ ਵਾਲੀ ਇਸ ਫਿਲਮ ਵਿੱਚ ਕੰਮ ਕਰਨ ਵਾਲੀ ਇੱਕ ਵੀ ਮਹਿਲਾ ਅਮਿਤਾਭ ਦੇ ਇਸ ਟਵੀਟ ਵਾਲੀ ਤਸਵੀਰ ਵਿੱਚ ਨਹੀਂ ਹੈ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਇੱਕ ਅਜਿਹੀ ਫਿਲਮ ਦਾ ਜਸ਼ਨ ਬਿਨ੍ਹਾਂ ਮਹਿਲਾ ਸਾਥੀ ਕਲਾਕਾਰਾਂ ਦੇ ਕਿਸ ਤਰ੍ਹਾਂ ਮਨਾਇਆ ਜਾ ਸਕਦਾ ਹੈ। ਇਸ ਤੋਂ ਨਾਰਾਜ਼ ਹੋ ਕੇ ਅਮਿਤਾਭ ਦੇ ਫੋਲੋਅਰਜ਼ ਨੇ ਟਵਿੱਟਰ ਤੇ ਇਤਰਾਜ਼ ਜਤਾਇਆ ਹੈ ਅਤੇ ਇਸ ਤਸਵੀਰ ਨੂੰ ਹਟਾ ਕੇ ਮਹਿਲਾ ਕਲਾਕਾਰਾਂ ਦੇ ਨਾਲ ਦੂਜੀ ਤਸਵੀਰ ਪੋਸਟ ਕਰਨ ਦੀ ਸਲਾਹ ਦਿੱਤੀ ਹੈ।