
ਨਵੀਂ ਦਿੱਲੀ : ਸ਼ਿਲਪਾ ਸ਼ੈਟੀ ਦੀ ਫੋਟੋ ਖਿੱਚਣ ਲਈ ਪਹੁੰਚੇ ਇੱਕ ਫੋਟੋਗ੍ਰਾਫਰ ਨੂੰ ਬਾਊਂਸਰਾਂ ਨੇ ਇੰਨਾ ਮਾਰਿਆ ਕਿ ਉਹ ਖੂਨ ਨਾਲ ਲੱਥ-ਪੱਥ ਹੋ ਗਿਆ। ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਬਾਊਂਸਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਸੀ।
ਜਿੱਥੇ ਉਨ੍ਹਾਂ ਦਾ ਫੋਟੋ ਲੈਣ ਲਈ ਫੋਟੋਗ੍ਰਾਫਰ ਮੌਜੂਦ ਸਨ। ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਦੇ ਨਾਲ ਮੁੰਬਈ ਦੇ ਇੱਕ ਰੈਸਟੋਰੈਂਟ ਵਿੱਚ ਡਿਨਰ ਲਈ ਗਈ ਸੀ। ਜਿੱਥੇ ਉਨ੍ਹਾਂ ਦੀ ਫੋਟੋ ਖਿੱਚਣ ਲਈ ਫੋਟੋਗ੍ਰਾਫਰਾਂ ਵਿੱਚ ਹੋੜ ਮੱਚ ਗਈ। ਇਸ ਦੌਰਾਨ ਫੋਟੋਗ੍ਰਾਫਰਾਂ ਅਤੇ ਬਾਊਂਸਰਾਂ ਵਿੱਚ ਝੜਪ ਹੋ ਗਈ ਜਿਸ ਵਿੱਚ ਬਾਊਂਸਰਾਂ ਨੇ ਫੋਟੋਗ੍ਰਾਫਰਾਂ ਨੂੰ ਜਮਕੇ ਕੁੱਟਿਆ ਹੈ।
ਸ਼ਿਲਪਾ ਸ਼ੈਟੀ ਡਿਨਰ ਦੇ ਬਾਅਦ ਜਿਵੇਂ ਹੀ ਰੈਸਟੋਰੈਂਟ ਤੋਂ ਬਾਹਰ ਨਿਕਲੀ ਦੋ ਫੋਟੋਗ੍ਰਾਫਰ ਸਾਹਮਣੇ ਆ ਕੇ ਉਨ੍ਹਾਂ ਦੀ ਫੋਟੋ ਖਿੱਚਣ ਲੱਗੇ। ਇਹ ਵੇਖਕੇ ਰੈਸਟੋਰੈਂਟ ਦੇ ਬਾਊਂਸਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਫੋਟੋਗ੍ਰਾਫਰ ਨਹੀਂ ਮੰਨੇ ਤਾਂ ਬਾਊਂਸਰਾ ਉਨ੍ਹਾਂ ਫੋਟੋਗ੍ਰਾਫਰਾਂ ਦੀ ਮਾਰ ਕੁਟਾਈ ਕਰਨ ਲੱਗੇ।
ਥੋੜ੍ਹੀ ਹੀ ਦੇਰ ਵਿੱਚ ਮਾਮਲਾ ਇੰਨਾ ਵੱਧ ਗਿਆ ਕਿ ਫੋਟੋਗ੍ਰਾਫਰ ਅਤੇ ਬਾਊਂਸਰਾ ਦੇ ਵਿੱਚ ਜਮਕੇ ਮਾਰ ਕੁੱਟ ਹੋਈ। ਮਾਮਲਾ ਵੱਧਦਾ ਦੇਖ, ਸ਼ਿਲਪਾ ਆਪਣੀ ਕਾਰ ਵਿੱਚ ਬੈਠਕੇ ਨਿਕਲ ਗਈ। ਜਾਣਕਾਰੀ ਦੇ ਅਨੁਸਾਰ ਇਸ ਮਾਮਲੇ ਵਿੱਚ ਪੁਲਿਸ ਨੇ ਐੱਫਆਈਆਰ ਦਰਜ ਕਰ ਲਈ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ 2 ਫੋਟੋਗ੍ਰਾਫਰਾਂ ਨੂੰ ਜ਼ਿਆਦਾ ਸੱਟ ਲੱਗੀ ਹੈ , ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਉਣਾ ਪਿਆ ਹੈ।