ਸੀਤਾਪੁਰ ਦੇ ਕੋਲ ਟ੍ਰੇਨ ਦਾ ਇੰਜਣ ਪੱਟੜੀ ਤੋਂ ਉਤਰਿਆ
Published : Sep 19, 2017, 10:33 am IST
Updated : Sep 19, 2017, 5:03 am IST
SHARE ARTICLE

ਸੀਤਾਪੁਰ : ਯੂਪੀ ਵਿੱਚ ਇੱਕ ਵਾਰ ਫਿਰ ਟ੍ਰੇਨ ਪਟੜੀ ਤੋਂ ਉਤਰੀ ਗਈ ਹੈ।ਸੀਤਾਪੁਰ ਵਿੱਚ 54322 ਬਾਲਾਮਊ ਪੈਸੇਂਜਰ ਟਰੇਨ ਪੱਟੜੀ ਤੋਂ ਉਤਰ ਗਈ ਹੈ। ਇਹ ਟਰੇਨ ਬੁਢਵਲ ਤੋਂ ਬਾਲਾਮਊ ਜਾ ਰਹੀ ਸੀ। ਪਰ ਸੀਤਾਪੁਰ ਕੈਂਟ ਸਟੇਸ਼ਨ ਤੋਂ ਕੁੱਝ ਦੂਰੀ ਤੇ ਰੇਲਵੇ ਕਰਾਸਿੰਗ ਕਰਦੇ ਸਮੇਂ ਟਰੇਨ ਦੇ ਇੰਜਣ ਦੇ ਦੋ ਡੱਬੇ ਪਟੜੀ ਤੋਂ ਉੱਤਰ ਗਏ। ਪਟੜੀ ਤੋਂ ਉਤਰਦੇ ਹੀ ਟ੍ਰੇਨ ‘ਚ ਬੈਠੇ ਯਾਤਰੀਆਂ ‘ਚ ਹੜਕੰਪ ਮੱਚ ਗਿਆ। 

ਹਾਲਾਂਕਿ ਕਿਸੇ ਯਾਤਰੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਇਹ ਟ੍ਰੇਨ ਬੁਢਵਲ ਤੋਂ ਚਲ ਕੇ ਬਾਲਾਮਊ ਜਾ ਰਹੀ ਸੀ। ਟਰੇਨ ਡੀ-ਰੇਲ ਦੀ ਘਟਨਾ ਸ਼ਹਿਰ ਦੇ ਬੱਸ ਸਟਾਪ ਦੇ ਨੇੜੇ ਪੁਲਿਸ ਲਾਈਨ ਰੇਲਵੇ ਕਰਾਸਿੰਗ ਹੈ। ਇਹ ਟ੍ਰੇਨ ਸੀਤਾਪੁਰ ਕੈਂਟ ਸਟੇਸ਼ਨ ਤੋਂ ਚਲ ਕੇ ਕੁੱਝ ਹੀ ਦੂਰ ਪਹੁੰਚੀ ਸੀ।

ਉਦੋਂ ਪੁਲਿਸ ਲਾਈਨ ਰੇਲਵੇ ਕਰਾਸਿੰਗ ਪਾਰ ਕਰਦੇ ਸਮੇਂ ਟਰੇਨ ਦੇ ਇੰਜਣ ਦੇ ਦੋ ਪਹੀਏ ਪਟੜੀ ਤੋਂ ਉੱਤਰ ਗਏ। ਹਾਦਸੇ ਦੇ ਬਾਅਦ ਸਾਰੇ ਯਾਤਰੀ ਸੁਰੱਖਿਅਤ ਹਨ। ਟ੍ਰੇਨ ਪੱਟੜੀ ਤੋਂ ਉਤਰਣ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। 

ਟ੍ਰੇਨ ਪੱਟੜੀ ਤੋਂ ਉਤਰਣ ਦੀ ਘਟਨਾ ਰੇਲਵੇ ਕਰਾਸਿੰਗ ਉੱਤੇ ਹੋਣ ਦੇ ਚਲਦੇ ਲਖੀਮਪੁਰ – ਸੀਤਾਪੁਰ ਸੜਕ ਦੀ ਆਵਾਜਾਈ ਰੁਕ ਗਈ ਅਤੇ ਰੇਲਵੇ ਕਰਾਸਿੰਗ ‘ਤੇ ਲੰਬਾ ਜਾਮ ਲੱਗ ਗਿਆ। ਰੇਲਵੇ ਅਤੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਸਥਿਤੀ ਨੂੰ ਕਾਬੂ ਕਰਨ ਵਿੱਚ ਜੁਟੇ ਹੋਏ ਹਨ।

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement