ਸ਼ਿਵ ਸੈਨਾ ਕਾਰਕੁਨਾਂ ਨੇ 500 ਤੋਂ ਵੱਧ ਮੀਟ ਦੀਆਂ ਦੁਕਾਨਾਂ ਕਰਾਈਆਂ ਬੰਦ
Published : Sep 22, 2017, 12:23 pm IST
Updated : Sep 22, 2017, 6:53 am IST
SHARE ARTICLE

ਗੁੜਗਾਉਂ - ਨਰਾਤਿਆਂ ਦੇ ਤਿਉਹਾਰ ਦੇ ਮੱਦੇਨਜ਼ਰ ਗੁੜਗਾਉਂ 'ਚ ਸ਼ਿਵ ਸੈਨਾ ਦੇ ਕਾਰਕੁਨਾਂ ਵੱਲੋਂ ਜ਼ਬਰਦਸਤੀ 500 ਤੋਂ ਵੱਧ ਮੀਟ ਤੇ ਚਿਕਨ ਦੀਆਂ ਦੁਕਾਨਾਂ ਬੰਦ ਕਰਾਈਆਂ ਗਈਆਂ। ਪਾਰਟੀ ਦੇ ਕਰਮਚਾਰੀ ਪਾਲਮ ਵਿਹਾਰ ਵਿੱਚ ਜਮਾਂ ਹੋਏ ਅਤੇ ਸੂਰਤ ਨਗਰ, ਅਸ਼ੋਕ ਵਿਹਾਰ, ਸੈਕਟਰ ਪੰਜ ਅਤੇ ਨੌ, ਪਟੌਦੀ ਚੌਕ, ਜੈਕਬਪੁਰਾ, ਸਦਰ ਬਾਜ਼ਾਰ, ਖਾਂਡਸਾ ਅਨਾਜ ਮੰਡੀ, ਬੱਸ ਸਟੈਂਡ, ਡੀਐਲਐਫ ਖੇਤਰ, ਸੋਹੰਦੜਾ ਅਤੇ ਸੈਕਟਰ 14 ਬਾਜ਼ਾਰ ਵਿੱਚ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਾ ਦਿੱਤਾ। 


ਸ਼ਿਵ ਸੈਨਾ ਗੁੜਗਾਉਂ ਵਿੰਗ ਦੇ ਜਨਰਲ ਸਕੱਤਰ ਤੇ ਬੁਲਾਰੇ ਰਿਤੂ ਰਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ 'ਚ ਹਰ ਮੀਟ ਤੇ ਚਿਕਨ ਦੀਆਂ ਦੁਕਾਨਾਂ ਨੂੰ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਇਨ੍ਹਾਂ ਦਿਸ਼ਾ ਨਿਰਦੇਸ਼ਾਂ 'ਤੇ ਗ਼ੌਰ ਨਹੀਂ ਕਰੇਗਾ ਉਸ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ਪਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਨੇ ਮੀਟ ਤੇ ਚਿਕਨ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੇ ਕੋਈ ਨਿਰਦੇਸ਼ ਨਹੀਂ ਦਿੱਤੇ ਤੇ ਕਿਸੇ ਨੂੰ ਵੀ ਕਾਨੂੰਨ ਹੱਥਾਂ ਵਿਚ ਲੈਣ ਦਾ ਕੋਈ ਹੱਕ ਨਹੀਂ ਹੈ। ਪੁਲਿਸ ਨੇ ਕਿਹਾ ਕਿ ਸ਼ਿਵ ਸੈਨਾ ਵਰਕਰਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਬੰਦ ਕਰਾਉਣ ਦੇ ਮਾਮਲੇ ਸਬੰਧੀ ਜੋ ਵੀ ਸ਼ਿਕਾਇਤ ਆਏਗੀ, ਉਸ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ।



ਸ਼ਿਵਸੇਨਾ ਦੇ ਕਰਮਚਾਰੀਆਂ ਨੇ ਮਾਸਾਹਾਰੀ ਵਿਅੰਜਨ ਪਰੋਸਣ ਵਾਲੀ ਹੋਰ ਖਾਦ ਇਕਾਈਆਂ ਨੂੰ ਨੋਟਿਸ ਦੇਕੇ ਨਵਰਾਤਰੇ ਖਤਮ ਹੋਣ ਤੱਕ ਆਪਣੀ ਦੁਕਾਨਾਂ ਨੂੰ ਬੰਦ ਕਰਨ ਨੂੰ ਕਿਹਾ।

ਰਾਜ ਨੇ ਕਿਹਾ, ਅਸੀਂ ਮੰਗਲਵਾਰ ਨੂੰ ਗੁੜਗਾਉਂ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਨੂੰ ਮੀਮੋ ਦੇਕੇ ਅਗਲੇ ਨੌਂ ਦਿਨਾਂ ਤੱਕ ਕੱਚੇ ਮਾਸ ਦੀਆਂ ਦੁਕਾਨਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ ਪਰ ਪ੍ਰਸ਼ਾਸਨ ਨੇ ਮੀਟ ਦੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਆਦੇਸ਼ ਨਹੀਂ ਦਿੱਤਾ। ਪੁਲਿਸ ਦੇ ਇੱਕ ਉੱਤਮ ਅਧਿਕਾਰੀ ਨੇ ਦੱਸਿਆ, ਅਸੀਂ ਮਾਮਲੇ ਨੂੰ ਵੇਖ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਿਵਸੇਨਾ ਦੇ ਕਰਮਚਾਰੀਆਂ ਨੇ ਦੁਕਾਨਾਂ ਨੂੰ ਜਬਰਨ ਬੰਦ ਕਰਾਇਆ ਹੈ ਤਾਂ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਇਸ ਸੰਬੰਧ ਵਿੱਚ ਸ਼ਿਕਾਇਤ ਦਰਜ ਕਰਾਏ ਜਾਣ ਦਾ ਇੰਤਜਾਰ ਕਰ ਰਹੇ ਹਨ

SHARE ARTICLE
Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement