ਸਿੱਖ ਰਵਾਇਤਾਂ ਅਨੁਸਾਰ 4 ਨਵੰਬਰ ਨੂੰ ਸਿਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਆ ਰਿਹਾ ਹੈ, ਜਿਸ ਨੂੰ ਲੈ ਕੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਸਿੱਖ ਸੰਗਤ ਬੜੀ ਸ਼ਰਦਾ ਤੇ ਧੂਮਧਾਮ ਨਾਲ ਮਨਾਉਂਦੀਆਂ ਹਨ। ਇਸੇ ਕੜੀ ਵਿੱਚ ਪਟਿਆਲਾ ਵਿੱਚ ਇੱਕ ਨਗਰ ਕੀਰਤਨ ਕੱਢਿਆ ਗਿਆ ਜੋ ਪਟਿਆਲੇ ਦੇ ਅਲੱਗ-ਅਲੱਗ ਇਲਾਕਿਆਂ ਚੋਂ ਹੁੰਦੇ ਹੋਏ ਗੁਰਦੁਆਰਾ ਸਾਹਿਬ ਭਾਈ ਮਨੀ ਸਿੰਘ ਵਿਖੇ ਸਮਾਪਤ ਹੋਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਹੋਣ ਨਾਲ ਧਰਤੀ ’ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ, ਅਗਿਆਨਤਾ ਦੀ ਧੁੰਧ ਦਾ ਪਸਾਰਾ ਵੀ ਖ਼ਤਮ ਹੋਣ ਲੱਗਾ। ਇਸ ਧਰਤੀ ਤੋਂ ਨਵੇਂ ਰਾਗ ਬੋਧ ਸੰਗੀਤ ਦੇ ਵਾਜੇ ਵੱਜਣ ਲੱਗੇ।ਨਗਰ ਕਿਰਤਨਾਂ ਦੇ ਸੰਬੰਧ ਵਿੱਚ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਦੱਸਿਆ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਭਾਈ ਮਨੀ ਸਿੰਘ ਵਲੋਂ ਪਹਿਲੀ ਬਾਦਸ਼ਾਹੀ ਨੂੰ ਲੈ ਕੇ ਨਗਰ ਕੀਰਤਨ ਕੱਢਿਆ ਗਿਆ ।
ਇਹ ਨਗਰ ਕੀਰਤਨ ਭਾਈ ਮਨੀ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਤੋਂ ਸ਼ੁਰੂ ਹੋਇਆ ਸੀ ਅਤੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿੱਚ ਹੀ ਸਮਾਪਤ ਹੋਇਆ। ਉਹਨਾਂ ਨੇ ਦੱਸਿਆ ਦੀ ਪ੍ਰਕਾਸ਼ ਪੂਰਵ ਨੂੰ ਲੈ ਕੇ 4 ਤਾਰੀਕ ਨੂੰ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ ।
ਸਿੱਖ ਸੰਗਤਾਂ ਵਲੋਂ ਨਗਰ ਕੀਰਤਨ ਦੇ ਦਰਸ਼ਨ ਕੀਤੇ ਗਏ। ਨਗਰਕੀਰਤਨ ਵਿੱਚ ਜਿੱਥੇ ਸਕੂਲਾਂ ਦੇ ਬਚਿਆਂ ਨੇ ਭਾਗ ਲਿਆ ਉਥੇ ਹੀ ਗਤਕੇ ਦੀਆਂ ਕਈ ਟੀਮਾਂ ਨੇ ਆਪਣੇ ਜੋਹਰ ਵਿਖਾਏ। ਸੰਗਤਾਂ ਵਲੋਂ ਲੰਗਰ ਦੀ ਵਿਵਸਥਾ ਕੀਤੀ ਗਈ ਸੀ। ਸੰਗਤਾਂ ਨੇ ਦੱਸਿਆ ਦੀ ਉਹ ਹਰ ਸਾਲ ਨਗਰ ਕੀਰਤਨ ਦੇ ਨਿਕਲਣ ਤੇ ਲੰਗਰ ਦੀ ਵਿਵਸਥਾ ਕਰਦੇ ਹਨ ਅਤੇ ਸੇਵਾ ਦਾ ਆਨੰਦ ਮਾਣਦੇ ਹਨ
।