ਸ਼੍ਰੀਦੇਵੀ ਦੇ ਅੰਤਿਮ ਦਰਸ਼ਨਾਂ 'ਤੇ ਹੱਸਦੀ ਹੋਈ ਨਜ਼ਰ ਆਈ ਇਹ ਅਦਾਕਾਰਾ
Published : Mar 1, 2018, 12:48 pm IST
Updated : Mar 1, 2018, 7:18 am IST
SHARE ARTICLE

ਦਿੱਗਜ ਅਦਾਕਾਰਾ ਸ਼੍ਰੀਦੇਵੀ ਦੇ ਦੇਹਾਂਤ 'ਤੇ ਪੂਰਾ ਬਾਲੀਵੁੱਡ ਅਤੇ ਉਨ੍ਹਾਂ ਦੇ ਫੈਂਸ ਸਦਮੇ ਵਿੱਚ ਹੈ ਉਥੇ ਹੀ ਦੂਜੇ ਪਾਸੇ ਜੈਕਲੀਨ ਫਰਾਂਨਡਿਸ ਆਪਣੀ ਹੰਸੀ ਦੇ ਕਾਰਨ ਸੋਸ਼ਲ ਮੀਡੀਆ ਉੱਤੇ ਟਰੋਲਰਸ ਦੇ ਨਿਸ਼ਾਨੇ ਉੱਤੇ ਹੈ। ਸ਼ਰਧਾਂਜਲੀ ਸਭਾ ਵਿੱਚ ਤਮਾਮ ਹਸਤੀਆਂ ਪਹੁੰਚੀਆਂ। ਇਸ ਦੌਰਾਨ ਜੈਕਲੀਨ ਫਰਾਂਨਡਿਸ ਵੀ ਨਜ਼ਰ ਆਈ। 


ਕਲੱਬ ਵਿੱਚ ਦਾਖਿਲ ਹੋਣ ਦੀ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਹ ਮੁਸਕੁਰਾਉਂਦੇ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ ਅਤੇ ਜਮ ਕੇ ਟ੍ਰੋਲ ਕੀਤਾ। ਸੋਸ਼ਲ ਮੀਡੀਆ ਤੇ ਯੂਜ਼ਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੇ ਸਮੇਂ ਵਿੱਚ ਹੱਸਣ ਦੀ ਥਾਂ ਆਪਣਾ ਦੁੱਖ ਪ੍ਰਗਟ ਕਰਨਾ ਚਾਹੀਦਾ ਸੀ। ਇੱਕ ਯੂਜ਼ਰ ਨੇ ਲਿਖਿਆ ‘ ਮਿਸ ਜੈਕਲੀਨ ਜੇਕਰ ਤੁਸੀਂ ਕਿਸੇ ਲੈਂਜੇਡ ਦੇ ਪ੍ਰਤੀ ਸਨਮਾਨ ਪ੍ਰਗਟ ਨਹੀਂ ਕਰ ਸਕਦੇ ਤਾਂ ਤੁਹਾਨੂੰ ਅਜਿਹੀ ਥਾਂ ਤੇ ਜਾਣਾ ਹੀ ਨਹੀਂ ਚਾਹੀਦਾ ਸੀ’। ਮੀਡੀਆ ਕਵਰੇਜ ਦੇ ਲਈ ਆਉਣਾ ਬੰਦ ਕਰੋ’ ਇੱਕ ਹੋਰ ਯੂਜ਼ਰ ਨੇ ਲਿਖਿਆ ‘ ਜੈਕਲੀਨ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ’ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਘੱਟ ਤੋਂ ਘੱਟ ਤੁਸੀਂ ਝੂਠੀ ਐਕਟਿੰਗ ਹੀ ਕਰ ਲੈਂਦੇ’।



ਦੱਸ ਦੇਈਏ ਕਿ ਬੁੱਧਵਾਰ ਨੁੰ ਹੀ ਮੁੰਬਈ ਦੇ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨ ਭੂਮੀ ਵਿੱਚ ਸ਼੍ਰੀਦੇਵੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਪਤੀ ਬੋਨੀ ਕਪੂਰ ਨੇ ਸ਼੍ਰੀਦੇਵੀ ਨੇ ਸ਼੍ਰੀਦੇਵੀ ਦੇ ਮ੍ਰਿਤਕ ਦੇ ਨੂੰ ਮੁਖਾਗਨੀ ਦਿੱਤੀ। ਸ਼੍ਰੀਦੇਵੀ ਦੇ ਅੰਤਿਮ ਸਸਕਾਰ ਦੇ ਬਾਅਦ ਪਰਿਵਾਰ ਦੇ ਵਲੋਂ ਇੱਕ ਹੋਰ ਬਿਆਨ ਜਾਰੀ ਕਰ ਪ੍ਰਸ਼ੰਸਕਾਂ ਦੇ ਵੱਲ ਆਭਾਰ ਜਤਾਇਆ ਗਿਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੁਸ਼ਕਿਲ ਸਮੇਂ ਵਿੱਚ ਪ੍ਰਸ਼ੰਸਕਾਂ ਅਤੇ ਰਿਸ਼ਤੇਦਾਰਾਂ ਦਾ ਪਿਆਰ ਹੀ ਸੀ, ਜਿਸ ਨੇ ਸਾਨੂੰ ਧੀਰਜ ਵਿੱਚ ਬੰਨ ਰੱਖਿਆ। ਨਾਲ ਹੀ ਪਰਿਵਾਰ ਦੇ ਵਲੋਂ ਇਸਦੇ ਲਈ ਦੁਨੀਆ ਭਰ ਦੇ ਫੈਨਜ਼ , ਦੋਸਤ ਅਤੇ ਸਮਰਥਕਾਂ ਦਾ ਆਭਾਰ ਜਤਾਇਆ ਗਿਆ ਹੈ।



ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਅੱਜ ਹਮੇਸ਼ਾ ਲਈ ਆਪਣੇ ਚਾਹੁਣ ਵਾਲਿਆਂ ਨੂੰ ਅਲਵਿਦਾ ਕਹਿ ਕੇ ਚਲੀ ਗਈ। ਦੁਪਹਿਰ ਲਗਭਗ 3.30 ਵਜੇ ਵਿਲੇ ਪਾਰਲੇ ਦੇ ਪਵਨ ਹੰਸ ਸ਼ਮਸ਼ਾਨ ਘਾਟ ‘ਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। 


ਅਦਾਕਾਰਾ ਦਾ ਪਾਰਥਿਵ ਸਰੀਰ ਅੰਤਿਮ ਦਰਸ਼ਨ ਲਈ ਸੈਲੀਬ੍ਰੇਸ਼ਨ ਕਲੱਬ ‘ਚ ਰੱਖਿਆ ਗਿਆ। ਜਿੱਥੇ ਫੈਨਜ਼ ਅਤੇ ਸੈਲੇਬਸ ਉਹਨਾਂ ਦੇ ਅੰਤਿਮ ਦਰਸ਼ਨ ਲਈ ਪਹੁੰਚੇ । 


ਜਾਣਕਾਰੀ ਮੁਤਾਬਿਕ ਉਹਨਾਂ ਦੇ ਕਿਸੇ ਕਰੀਬੀ ਨਾਲ ਗੱਲ ਕਰਦੇ ਹੋਏ ਸੈਲੀਬ੍ਰੇਸ਼ਨ ਕਲੱਬ ਦੇ ਅੰਦਰ ਦਾ ਹਾਲ ਦੱਸਿਆ ਹੈ।



ਸ਼੍ਰੀਦੇਵੀ ਦੇ ਕਰੀਬੀ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਆਈ । ਸ਼੍ਰੀਦੇਵੀ ਦੇ ਸੁਨਹਿਰੀ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ ਅਤੇ ਉਹਨਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹ ਬਹੁਤ ਹੀ ਸ਼ਾਂਤ ਹੈ। ਸ਼੍ਰੀਦੇਵੀ ਨੂੰ ਸ਼ਰਧਾਜਲੀ ਦੇਣ ਲਈ ਸੈਲੀਬ੍ਰੇਸ਼ਨ ਕਲੱਬ ‘ਚ ਕਈ ਬਾਲੀਵੁੱਡ ਸਿਤਾਰੇ ਪਹੁੰਚੇ।



ਤੁਹਾਨੂੰ ਦੱਸ ਦੇਈਏ ਕਿ ਸੈਲੀਬ੍ਰੇਸ਼ਨ ਕਲੱਬ ਦੇ ਬਾਹਰ ਫੈਨਜ਼ ਦੀ ਬਹੁਤ ਜ਼ਿਆਦਾ ਭੀੜ ਖੜੀ ਸੀ। ਕਲੱਬ ਨੂੰ ਚਿੱਟੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਕਿਉਂਕਿ ਖਬਰਾਂ ਦੀ ਮੰਨੀਏ ਤਾਂ ਸ਼੍ਰੀਦੇਵੀ ਚਾਹੁੰਦੀ ਸੀ ਕਿ ਉਹਨਾਂ ਦੀ ਅੰਤਿਮ ਵਿਦਾਈ ਚਿੱਟੇ ਰੰਗ ਦੇ ਫੁੱਲਾਂ ਨਾਲ ਹੋਵੇ ।

SHARE ARTICLE
Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement