ਸੁੱਚਾ ਸਿੰਘ ਲੰਗਾਹ ਦੇ ਰੇਪ ਕੇਸ ਕਾਰਨ ਗੁਰਦਾਸਪੁਰ ਜਿਮਨੀ ਚੋਣਾਂ ਹੋਣਗੀਆਂ ਪ੍ਰਭਾਵਿਤ
Published : Oct 4, 2017, 4:47 pm IST
Updated : Oct 4, 2017, 11:17 am IST
SHARE ARTICLE

ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਦੇ ਨਾਲ ਗੁਰਦਾਸਪੁਰ ਜਿਮਨੀ ਚੋਣਾਂ ਤੇ ਬਹੁਤ ਜਿਆਦਾ ਪ੍ਰਭਾਵ ਪੈ ਰਿਹਾ ਹੈ। ਇਸ ਦੇ ਨਾਲ ਅਕਾਲੀਦਲ ਪਾਰਟੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਜਿਸਦੇ ਨਾਲ ਲੱਗ ਰਿਹਾ ਹੈ, ਕਿ ਇਸ ਦਾ ਫਾਇਦਾ ਸਿੱਧਾ ਕਾਂਗਰਸ ਸਰਕਾਰ ਨੂੰ ਮਿਲਣ ਵਾਲਾ ਹੈ। ਇਸਦੇ ਮੱਦੇਨਜਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਸੁੱਚਾ ਲੰਗਾਹ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਅਤੇ ਇਸ ਮਾਮਲੇ ਵਿੱਚ ਕੇਸ ਦਰਜ ਹੋਣ ਦੇ ਬਾਅਦ ਤੋਂ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਟੀਮ ਉਨ੍ਹਾਂ ਦਾ ਪਤਾ ਲਗਾਉਣ ਲਈ ਛਾਪੇਮਾਰੀ ਕਰ ਰਹੀ ਹੈ। ਲੰਗਾਹ ਉੱਤੇ ਪੁਲਿਸ ਨੇ 28 ਸਤੰਬਰ ਦੀ ਰਾਤ ਨੂੰ ਇੱਕ ਮਹਿਲਾ ਦੀ ਸ਼ਿਕਾਇਤ ਉੱਤੇ ਕੇਸ ਦਰਜ ਕੀਤਾ ਸੀ। 



ਮਹਿਲਾ ਨੇ ਇਲਜ਼ਾਮ ਲਗਾਏ ਕਿ ਅਕਾਲੀ ਨੇਤਾ ਨੇ 2009 ਤੋਂ ਉਸ ਨਾਲ ਕਈ ਵਾਰ ਰੇਪ ਕੀਤਾ ਹੈ। ਗੁਰਦਾਸਪੁਰ ਦੇ ਐਸਐਸਪੀ ਹਰਚਰਣ ਸਿੰਘ ਭੁੱਲਰ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਦੇ ਸੰਭਾਵਿਕ ਟਿਕਾਣੇ ਦੇ ਬਾਰੇ ਵਿੱਚ ਸਾਨੂੰ ਜਿੱਥੇ ਵੀ ਸੂਚਨਾ ਮਿਲ ਰਹੀ ਹੈ, ਉੱਥੇ ਅਸੀ ਛਾਪੇਮਾਰੀ ਕਰ ਰਹੇ ਹਾਂ। ਸੁੱਚਾ ਸਿੰਘ ਲੰਗਾਹ ਨੇ ਸੋਮਵਾਰ ਨੂੰ ਨਾਟਕੀ ਢੰਗ ਨਾਲ ਜਿਲ੍ਹਾਂ ਅਤੇ ਉੱਚ ਅਦਾਲਤ ਦੇ ਸਾਹਮਣੇ ਸਰੇਂਡਰ ਕਰਨ ਦੀ ਕੋਸ਼ਿਸ਼ ਕੀਤੀ। 

 ਪਰ ਕੋਰਟ ਨੇ ਉਨ੍ਹਾਂ ਦੀ ਸਰੇਂਡਰ ਮੰਗ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਗੁਰਦਾਸਪੁਰ ਦੀ ਕੋਰਟ ਵਿੱਚ ਜਾ ਕੇ ਸਰੇਂਡਰ ਕਰਨ। ਜਿੱਥੇ ਦਾ ਇਹ ਮਾਮਲਾ ਹੈ। ਮੰਗ ਖਾਰਿਜ ਹੁੰਦੇ ਹੀ ਲੰਗਾਹ ਕੋਰਟ ਤੋਂ ਬਾਹਰ ਨਿਕਲ ਗਏ। ਸੁੱਚਾ ਸਿੰਘ ਲੰਗਾਹ ਦੇ ਇਸ ਰੇਪ ਮਾਮਲੇ ਕਾਰਨ ਅਕਾਲੀਦਲ ਪਾਰਟੀ ਤੇ ਬਹੁਤ ਜਿਆਦਾ ਪ੍ਰਭਾਵ ਪਿਆ ਹੈ। ਇਸ ਦਾ ਫਾਇਦਾ ਜੋ ਕਾਂਗਰਸ ਸਰਕਾਰ ਨੂੰ ਮਿਲ ਸਕਦਾ ਹੈ।


SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement