
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਟਵੀਟ ਰਾਹੀਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਪ੍ਰੀਨਿਰਵਾਣ ਤੇ ਹੀ ਲੋਕਾਂ ਨੂੰ ਵਧਾਈਆਂ ਦੇ ਦਿੱਤੀਆਂ ।
ਉਨ੍ਹਾਂ ਆਪਣੇ ਟਵੀਟ ਤੇ ਹੈਰਾਨੀਜਨਕ ਲਿਖਿਆ ਕਿ 'ਅੱਜ ਅਸੀਂ' ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਜਨਮਦਿਨ ਤੇ ਉਨ੍ਹਾਂ ਨੂੰ ਯਾਦ ਕਰਦੇ ਹਾਂ ਅਤੇ ਦੇਸ਼ ਨੂੰ ਨਿਰਸਵਾਰਥ ਦਿੱਤੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸਰਧਾਂਜਲੀ ਦਿੰਦੇ ਹਾਂ'।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਮੋਹਰੀ ਪਾਰਟੀ ਦਾ ਪ੍ਰਧਾਨ ਅਤੇ ਸੂਬੇ ਦਾ ਸਾਬਕਾ ਉੱਪ ਮੁੱਖ ਮੰਤਰੀ ਏਡੀ ਵੱਡੀ ਗਲਤੀ ਕਿਵੇਂ ਕਰ ਸਕਦਾ ਹੈ। ਅੱਜ ਹਰ ਵਿਅਕਤੀ ਜਾਣਦਾ ਹੈ ਕਿ ਬਾਬਾ ਸਾਹਿਬ ਦਾ ਜਨਮ ਦਿਨ 14 ਅਪ੍ਰੈਲ ਦਾ ਹੈ ਅਤੇ 6 ਦਸੰਬਰ ਨੂੰ ਬਾਬਾ ਸਾਹਿਬ ਦਾ ਪ੍ਰੀਨਿਰਵਾਣ ਦਿਵਸ ਭਾਵ ਬਰਸੀ ਹੁੰਦੀ ਹੈ।
ਇਹ ਵੱਡੇ ਲੀਡਰ ਆਮ ਜਨਤਾ ਦੁਆਰਾ ਹੀ ਚੁਣੇ ਹੋਏ ਨੁਮਾਇਦੇ ਹੁੰਦੇ ਹਨ। ਜੇਕਰ ਇਹੋ ਜਿਹੀ ਗਲਤੀ ਵੱਡੇ ਲੀਡਰ ਕਰਨਗੇ ਤਾਂ ਉਨ੍ਹਾਂ ਨਾਲ ਜੁੜੀ ਹੋਈ ਆਮ ਜਨਤਾ ਵੀ ਉਨ੍ਹਾਂ ਦੇ ਪਿੱਛੇ ਲੱਗ ਜਾਂਦੀ ਹੈ।
ਸੁਖਬੀਰ ਬਾਦਲ ਨੇ 1.24 'ਤੇ ਜਨਮਦਿਨ ਦੀ ਪੋਸਟ ਪਾਈ ਸੀ ਜਦ ਕਿ 5.08 'ਤੇ ਉਨ੍ਹਾਂ ਨੇ ਉਸਨੂੰ ਹੀ ਸਹੀ ਕੀਤਾ ਤੇ ਬਰਸੀ ਦਿਵਸ ਪਾਇਆ।