
ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਕੀਤਾ ਚੈਲੰਜ,ਜੇ ਹਿੰਮਤ ਹੈ ਤਾਂ ਗ੍ਰਿਫਤਾਰ ਕਰੇ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਬਾਦਲ ਨੇ ਕਿਹਾ ਕਿ ਸਾਰਾ ਅਕਾਲੀ ਦਲ ਗ੍ਰਿਫਤਾਰੀਆਂ ਦੇਣ ਲਈ ਤਿਆਰ ਹੈ। ਜੇ ਕੈਪਟਨ 'ਚ ਹਿੰਮਤ ਹੈ ਤਾਂ ਆ ਕੇ ਗ੍ਰਿਫਤਾਰ ਕਰ ਲੈਣ।
ਚੰਡੀਗੜ੍ਹ ਵਿਖੇ ਅਕਾਲੀ ਦਲ ਦਫਤਰ ਵਿੱਚ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਤੋਂ ਬਾਅਦ ਸ.ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਉਹਨਾਂ ਨੂੰ ਪਰਚਿਆਂ ਦੇ ਜਰੀਏ ਡਰਾਉਣ ਦੀ ਕੋਸ਼ਿਸ ਕਰ ਰਹੀ ਹੈ ਪਰ ਉਹ ਭੁੱਲ ਗਏ ਹਨ ਕਿ ਪਰਚੇ ਤਾਂ ਅਕਾਲੀ ਦਲ ਦੀ ਖੁਰਾਕ ਹਨ।
ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਇਸ ਮਾਮਲੇ ਵਿੱਚ ਹਾਈਕੋਰਟ ਵਿੱਚ ਪਟੀਸਨ ਦਾਖਿਲ ਕਰਨ ਜਾ ਰਿਹਾ ਹੈ ਤੇ ਜੋ ਵੀ ਨਿਗਮ ਚੋਣਾਂ ਵਿੱਚ ਧੱਕਾ ਹੋ ਰਿਹਾ ਹੈ ਉਸਨੂੰ ਸਬੂਤਾਂ ਸਮੇਤ ਹਾਈਕੋਰਟ ਦੇ ਸਾਹਮਣੇ ਰੱਖਿਆ ਜਾਵੇਗਾ ।
ਅਕਾਲੀ ਦਲ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹਰ ਪਿੰਡ ਵਿਚੋਂ 10 ਵਲੰਟੀਅਰ ਚੁਣ ਕੇ ਇੱਕ ਵੱਡੀ ਫੌਜ ਤਿਆਰ ਕੀਤੀ ਜਾਵੇਗੀ ਜੋ ਪੰਜਾਬ ਭਰ ਵਿੱਚ ਕਿਸੇ ਵੀ ਜਗ੍ਹਾ ਤੇ ਹੋ ਰਹੀ ਧੱਕੇਸਾਹੀ ਦੇ ਖਿਲਾਫ ਡਟ ਕੇ ਖੜ੍ਹੇਗੀ।