ਸੁਪਰੀਮ ਕੋਰਟ ਦਾ ਫੈਸਲਾ : ਹਰ ਇਨਸਾਨ ਨੂੰ ‘ਸਨਮਾਨ’ ਦੇ ਨਾਲ ਮਰਨ ਦਾ ਅਧਿਕਾਰ
Published : Mar 9, 2018, 11:37 am IST
Updated : Mar 9, 2018, 6:07 am IST
SHARE ARTICLE

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਇਕ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਆਪਣੇ ਆਦੇਸ਼ ਵਿਚ ਕਿਹਾ ਕਿ ਹਰ ਵਿਅਕਤੀ ਨੂੰ ਸਨਮਾਨ ਦੇ ਨਾਲ ਮਰਨ ਦਾ ਹੱਕ ਹੈ ਤੇ ਕਿਸੇ ਵੀ ਇਨਸਾਨ ਨੂੰ ਇਸ ਤੋਂ ਵੰਚਿਤ ਨਹੀਂ ਕੀਤਾ ਜਾ ਸਕਦਾ। ਦਰਅਸਲ ਸੁਪਰੀਮ ਕੋਰਟ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। 


ਜਿਸ ਵਿਚ ਮਰ ਰਹੇ ਵਿਅਕਤੀ ਵੱਲੋਂ ਇੱਛਾ ਮੌਤ (ਸੌਖੀ ਮੌਤ) ਲਈ ਵਸੀਅਤ (ਲਿਵਿੰਗ ਵਿਲ) ਨੂੰ ਮਾਨਤਾ ਦੇਣ ਦੀ ਮੰਗ ਕੀਤੀ ਗਈ ਸੀ। ਲਿਵਿੰਗ ਵਿਲ ਇਕ ਲਿਖਿਆ ਦਸਤਾਵੇਜ਼ ਹੁੰਦਾ ਹੈ, ਜਿਸ ਵਿਚ ਕੋਈ ਮਰੀਜ਼ ਪਹਿਲਾ ਤੋਂ ਇਹ ਨਿਰਦੇਸ਼ ਦਿੰਦਾ ਹੈ ਕਿ ਮਰਨ ਦੀ ਸਥਿਤੀ 'ਚ ਪਹੁੰਚਣ ਜਾਂ ਰਜ਼ਾਮੰਦੀ ਨਹੀਂ ਦੇਣ ਦੀ ਸਥਿਤੀ 'ਚ ਪਹੁੰਚਣ 'ਤੇ ਉਸ ਨੂੰ ਕਿਸ ਤਰ੍ਹਾਂ ਦਾ ਇਲਾਜ ਦਿੱਤਾ ਜਾਵੇ। 


ਪੈਸਿਵ ਯੂਥੇਨੇਸ਼ੀਆ (ਇਛਾ ਮੌਤ ਜਾਂ ਸੌਖੀ ਮੌਤ) ਉਹ ਸਥਿਤੀ ਹੈ, ਜਦੋਂ ਕਿਸੇ ਮਰੀਜ਼ ਦੀ ਮੌਤ ਵੱਲ ਵਧਣ ਦੀ ਇੱਛਾ ਕਾਰਨ ਉਸ ਨੂੰ ਇਲਾਜ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਪਿਛਲੇ ਸਾਲ 11 ਅਕਤੂਬਰ ਨੂੰ ਇਸ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement