
ਸੈਂਕੜੇ ਮਹਿਲਾਵਾਂ ਨਾਲ ਰੇਪ ਦੇ ਦੋਸ਼ੀ ਟੈਕਸੀ ਡਰਾਈਵਰ ਨੂੰ ਲਗਭਗ 8 ਸਾਲ ਬਾਅਦ 6 ਜਨਵਰੀ, 2017 ਨੂੰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਦੋਸ਼ੀ ਨੂੰ ਰਿਹਾਅ ਹੋਣ 'ਤੇ ਪੀੜਤਾਂ ਨੇ ਵਿਰੋਧ ਜਾਹਰ ਕੀਤਾ ਹੈ ਕਿ ਇੰਨੇ ਘਿਣਾਉਣੇ ਦੋਸ਼ ਲਈ ਸਿਰਫ ਇੰਨੀ ਜਿਹੀ ਸਜ਼ਾ ਘੱਟ ਹੈ।
ਉਨ੍ਹਾਂ ਦਾ ਮੰਨਣਾ ਸੀ ਕਿ ਟੈਕਸੀ ਡਰਾਈਵਰ ਸਾਲਾਂ ਤਕ ਜੇਲ 'ਚ ਰਹੇਗਾ। ਮਾਮਲੇ 'ਚ ਦਬਾਅ ਵੱਧਦਾ ਦੇਖ ਹੁਣ ਬ੍ਰਿਟਿਸ਼ ਇਸਗਾਸਾ ਪੱਖ ਨੂੰ ਜਵਾਬ ਦੇਣ ਲਈ ਕਿਹਾ ਗਿਆ ਹੈ। ਦਰਅਸਲ ਸਾਲ 2009 'ਚ ਇੱਥੇ ਇਕ ਟੈਕਸੀ ਡਰਾਈਵਰ ਜੋਨ ਵਾਰਬਾਏ 18 ਮਹੀਨੇ ਦੇ ਅੰਦਰ 12 ਮਹਿਲਾਵਾਂ ਨਾਲ ਬਲਾਤਕਾਰ ਅਤੇ ਉਨ੍ਹਾਂ 'ਤੇ ਹਮਲੇ ਦੇ ਦੋਸ਼ 'ਚ ਦੋਸ਼ੀ ਸਾਬਿਤ ਹੋਇਆ ਸੀ।
ਤਦ ਵਾਰਬਾਏ ਲੰਡਨ ਦੇ ਬਾਰ ਅਤੇ ਕੱਲਬ ਦੀਆਂ ਮਹਿਲਾਵਾਂ ਨੂੰ ਆਪਣੀ ਗੱਡੀ 'ਚ ਇਹ ਕਹਿ ਕੇ ਬੈਠਾ ਲੈਂਦਾ ਸੀ ਉਨ੍ਹਾਂ ਦੀ ਲਾਟਰੀ ਲਗੀ ਹੈ ਇਸ ਲਈ ਉਹ ਉਨ੍ਹਾਂ ਨਾਲ ਜਸ਼ਨ ਮਨਾਉਣਾ ਚਾਹੁੰਦਾ ਹੈ। ਇਸ ਦੌਰਾਨ ਗਿਲਾਸ 'ਚ ਕੁਝ ਮਿਲਾ ਕੇ ਉਨ੍ਹਾਂ ਨੂੰ ਪੀਲਾ ਦਿੰਦਾ ਅਤੇ ਟੈਕਸੀ ਦੀ ਪਿਛਲੀ ਸੀਟ 'ਤੇ ਉਨ੍ਹਾਂ ਨਾਲ ਗੰਦਾ ਕੰਮ ਕਰਦਾ ਸੀ।
ਬਾਅ 'ਚ ਕੋਰਟ ਨੇ ਉਸ ਨੂੰ 102 ਮਹਿਲਾਵਾਂ ਨਾਲ ਰੇਪ ਦਾ ਦੋਸ਼ ਠਹਿਰਾਇਆ ਸੀ। ਇਸ ਦੌਰਾਨ 19 ਮਹਿਲਾਵਾਂ ਜਨਤਕ ਰੂਪ 'ਚ ਸਾਹਮਣੇ ਆਈਆਂ ਜਿਨ੍ਹਾਂ ਨੂੰ ਉਸ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।