ਟਾਮ ਅਲਟਰ ਦੇ ਦੇਹਾਂਤ 'ਤੇ ਅਰਜੁਨ ਕਪੂਰ ਨੂੰ ਆਈ 'ਜੁਬਾਨ ਸੰਭਾਲ ਕੇ . . . ਦੀ ਯਾਦ
Published : Sep 30, 2017, 3:33 pm IST
Updated : Sep 30, 2017, 10:03 am IST
SHARE ARTICLE

ਮੁੰਬਈ— ਮਸ਼ਹੂਰ ਅਦਾਕਾਰ, ਲੇਖਕ ਅਤੇ ਪਦਮਸ਼੍ਰੀ ਟਾਮ ਅਲਟਰ ਦਾ 67 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਹ ਸਟੇਜ ਫੋਰ ਸਕਿਨ ਕੈਂਸਰ ਨਾਲ ਕਾਫੀ ਦਿਨ ਤੋਂ ਜੂਝ ਰਹੇ ਸਨ। ਆਲਟਰ ਨੇ 300 ਤੋਂ ਵੱਧ ਮੂਵੀ ‘ਚ ਅਦਾਕਾਰੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਟੀ. ਵੀ. ਸ਼ੋਅ ‘ਚ ਵੀ ਕੰਮ ਕੀਤਾ ਸੀ, ਜਿਨ੍ਹਾਂ ‘ਚ ਕਾਫੀ ਪ੍ਰਸਿੱਧ ਸ਼ੋਅ ਗੈਂਗਸਟਰ ਕੇਸ਼ਵ ਕਾਲਸੀ ਅਹਿਮ ਹੈ। 80 ਅਤੇ 90 ਦੇ ਦਹਾਕੇ ‘ਚ ਉਹ ਖੇਡ ਪੱਤਰਕਾਰ ਵੀ ਰਹੇ। ਉਨ੍ਹਾਂ ਦੇ ਪਰਿਵਾਰ ਵਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ, ”ਦੁੱਖ ਦੇ ਨਾਲ ਅਸੀਂ ਅਦਾਕਾਰ, ਲੇਖਕ, ਨਿਰਦੇਸ਼ਨ, ਪਦਮਸ਼੍ਰੀ ਟਾਮ ਅਲਟਰ ਦੇ ਦੇਹਾਂਤ ਦਾ ਐਲਾਨ ਕਰਦੇ ਹਨ। 

ਟਾਮ ਸ਼ੁੱਕਰਵਾਰ ਰਾਤ ‘ਚ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ ‘ਚ ਦੁਨੀਆ ਤੋਂ ਵਿਦਾ ਹੋ ਗਏ।”1950 ਚ ਮਸੂਰੀ ‘ਚ ਜਨਮੇ ਅਲਟਰ ਭਾਰਚ ‘ਚ ਤੀਜੀ ਪੀੜ੍ਹੀ ਦੇ ਅਮਰੀਕੀ ਸਨ। ਉਨ੍ਹਾਂ ਨੇ ਵੂਡਸਟਾਕ ਸਕੂਲ ‘ਚ ਸ਼ੁਰੂਆਤੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਥੋੜ੍ਹੇ ਦਿਨ੍ਹਾਂ ਲਈ ਯੇਲ ਯੂਨੀਵਰਸਿਟੀ ਗਏ ਅਤੇ 80 ਦੇ ਸ਼ੁਰੂਆਤੀ ਦਹਾਕੇ ‘ਚ ਭਾਰਤ ਵਾਪਸ ਆਏ।



1972 ‘ਚ ਉਹ ਉਨ੍ਹਾਂ ਤਿੰਨਾ ਲੋਕਾਂ ‘ਚ ਸ਼ਾਮਲ ਸਨ, ਜਿਨ੍ਹਾਂ ਨੂੰ ਪੁਣੇ ਸਥਿਤ ਦੇਸ਼ ਦੇ ਨਾਮਜ਼ਦ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ‘ਚ ਦਾਖਲੇ ਲਈ ਉਤਰੀ ਭਾਰਤ 800 ਬਿਨੈਕਾਰਾਂ ‘ਚੋਂ ਚੁਣਿਆ ਗਿਆ ਸੀ। ਉਨ੍ਹਾਂ ਨੇ ਅਭਿਨੈ ‘ਚ ਗੋਲਡ ਮੈਡਲ ਡਿਪਲੋਮਾ ਨਾਲ ਕੋਰਸ ਪੂਰਾ ਕੀਤਾ ਸੀ। ਉਨ੍ਹਾਂ ਤੋਂ ਇਲਾਵਾ ਬੇਂਜਾਮਿਨ ਗਿਲਾਨੀ ਅਤੇ ਫੁੰਸੋਕ ਲੱਦਾਖੀ ਨੂੰ ਇਸ ਕੋਰਸ ਲਈ ਚੁਣਿਆ ਗਿਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਉਨ੍ਹਾਂ ਦੀ ਪਤਨੀ ਕੈਰਲ, ਬੇਟਾ ਜੇਮੀ ਅਤੇ ਬੇਟੀ ਅਫਸ਼ਾਂ ਹੈ।

ਟਾਮ ਨੇ ਫਿਲਮ `ਚਰਸ` ਤੋਂ ਫਿਲਮੀ ਕਰੀਆਰ ਸਫਰ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਸ਼ਤਰੰਜ ਦੇ ਖਿਡਾਰੀ ,ਦੇਸ਼ ਪਰਦੇਸ਼ `ਕਰਾਂਤੀ, ਗਾਂਧੀ,ਰਾਮ ਤੇਰੀ ਗੰਗਾ ਮੈਲੀ ,ਕਰਮਾ ,ਸਲੀਮ ਲੰਗੜੇ ਪੇ ਮਤ ਰੋ, ਪਰਿੰਦਾ, ਆਸ਼ਿਕੀ ,ਜੁਨੂਨ , ਪਰਿੰਦਾ, ਵੀਰ ਜ਼ਾਰਾ, ਮੰਗਲ ਪਾਂਡੇ ਵਰਗੀਆਂ ਫਿਲਮਾਂ ਵਿੱਚ ਨਿਭਾਏ ਕਿਰਦਾਰਾਂ ਨੇ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਭਾਰਤੀ ਸਿਨੇਮਾ ਦਾ ਪੱਕਾ ਅਦਾਕਾਰ ਬਣਾ ਦਿੱਤਾ।



ਉਨ੍ਹਾਂ ਨੇ ਕਈ ਬੇਹੱਦ ਪ੍ਰਸਿੱਧ ਸੀਰੀਅਲਜ਼ ਵਿੱਚ ਵੀ ਕੰਮ ਕੀਤਾ। ਜਿਸ ਵਿੱਚ ਭਾਰਤ ਇੱਕ ਖੋਜ, ਜਬਾਨ ਸੰਭਾਲ ਕੇ ,ਬੇਤਾਲ ਪਚੀਸੀ, ਹਾਤਿਮ ਅਤੇ ਯਹਾਂ ਕੇ ਹੈਂ ਹਮ ਸਿਕੰਦਰ ਸ਼ਾਮਿਲ ਹਨ।ਆਮ ਧਾਰਨਾ ਦੇ ਉਲਟ ਟਾਮ ਨੂੰ ਅੰਗਰੇਜ਼ੀ ਵਰਗੇ ਲੁੱਕ ਹੋਣ ਦਾ ਫਾਇਦਾ ਹੀ ਮਿਲਿਆ ਅਤੇ ਫਿਲਮਾਂ ਵਿੱਚ ਸ਼ੁਰੂਆਤ ਕਰਨ ਵਿੱਚ ਖਾਸ ਪਰੇਸ਼ਾਨੀ ਨਹੀਂ ਹੋਈ।ਅੱਜ ਦੇ ਦੌਰ ਵਿੱਚ ਟਾਮ ਦੀ ਇਹ ਗੱਲ ਸਭ ਤੋਂ ਵੱਧ ਯਾਦਗਾਰ ਹੈ “ਮੈਂ ਕੋਈ ਗੋਰਾ ਨਹੀਂ ਬਲਕਿ ਇੱਕ ਦੇਸੀ ਆਦਮੀ ਹਾਂ ਅਤੇ ਮੈਨੂੰ ਭਾਰਤ ਵਿੱਚ ਧਰਮਨਿਰਪਖਤਾ ਇੱਥੇ ਦੀ ਸਭ ਤੋਂ ਚੰਗੀ ਲੱਗਦੀ ਹੈ।



SHARE ARTICLE
Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement