
ਤਰਨਤਾਰਨ : ਸਥਾਨਕ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਅੱਡਾ ਬਾਜ਼ਾਰ ਤੇ ਲੰਗਰ ਬਜ਼ਾਰ 'ਚ ਗੁੰਡਾਗਰਦੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਜਸਪਾਲ ਸਿੰਘ, ਗੋਲਡੀ ਪੁੱਤਰ ਦਾਰਾ ਸਿੰਘ, ਸਾਹਿਬ ਸਿੰਘ ਉਰਫ ਸੋਨੂੰ ਪੁੱਤਰ ਮਨਜੀਤ ਸਿੰਘ ਸਹਿਲਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀਆਨ ਤਰਨ ਤਾਰਨ ਵਜੋਂ ਹੋਈ ਹੈ। ਇਨ੍ਹਾਂ ਖਿਲਾਫ 307,452,323,379 ਬੀ 148,149,506 ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦੇਈਏ ਕਿ ਤਲਵਾਰਾਂ ਨਾਲ ਲੈਸ ਕਰੀਬ 16 ਵਿਅਕਤੀਆਂ ਨੇ ਸ਼ਹਿਰ ਦੇ ਸਭ ਤੋਂ ਵੱਧ ਭੀੜ-ਭੜੱਕੇ ਵਾਲੇ ਬਾਜ਼ਾਰ ਵਿਚ ਤਬਾਹੀ ਮਚਾ ਦਿੱਤੀ ਸੀ। ਇਸ ਤੋਂ ਦੋ ਦਿਨ ਬਾਅਦ ਸ਼ੁੱਕਰਵਾਰ ਨੂੰ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਬੁੱਧਵਾਰ ਦੀ ਸ਼ਾਮ ਦੀ ਇਸ ਵੀਡੀਓ ਵਿਚ ਵਿਅਕਤੀਆਂ ਵੱਲੋਂ ਔਰਤਾਂ ਨੂੰ ਵਾਲਾਂ ਤੋਂ ਖਿੱਚਣ ਅਤੇ ਅੱਡਾ ਬਾਜ਼ਾਰ ਦੀਆਂ ਦੁਕਾਨਾਂ ਨੂੰ ਤੋੜਦੇ ਹੋਏ ਦੇਖਿਆ ਗਿਆ ਸੀ ਕਿਉਂਕਿ ਉਹ ਇੱਕ ਦੁਕਾਨਦਾਰ ਦੇ ਨਾਲ ਇੱਕ ਬਕਾਇਆ ਅਦਾਇਗੀ ਦੇ ਕਾਰਨ ਹੋਏ ਝਗੜੇ ਵਿੱਚ ਗੁੱਸਾ ਦਿਖਾ ਰਹੇ ਸਨ।
ਪੁਲਸ ਨੇ ਜਿਨ੍ਹਾਂ 16 ਵਿਅਕਤੀਆਂ ਦੀ ਪਛਾਣ ਕੀਤੀ ਸੀ, ਉਨ੍ਹਾਂ ਨੂੰ ਨਾਬਾਲਗ ਦਾ ਕਤਲ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ 'ਤੇ ਬਰੀ ਕੀਤਾ ਗਿਆ ਇਕ ਵਿਅਕਤੀ ਸ਼ਾਮਲ ਸੀ ਜੋ ਸ਼ਿਕਾਇਤਕਰਤਾ ਦੁਕਾਨਦਾਰ ਸ਼ਸ਼ੀ ਭੂਸ਼ਣ ਤੋਂ ਕੁਝ ਪੈਸੇ ਵਾਪਸ ਲੈਣ ਆਇਆ ਸੀ, ਪਰ ਉਹ ਉਸ ਦਿਨ ਦੀ ਅਦਾਇਗੀ ਨਹੀਂ ਕਰ ਸਕਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਦੁਕਾਨ ਨੂੰ ਤੋੜ ਦਿੱਤਾ।ਸੀਨੀਅਰ ਪੁਲਿਸ ਮੁਖੀ (ਐਸਐਸਪੀ) ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ਹਿਰ ਦੇ ਲੋਕ ਪੁਲਿਸ ਪ੍ਰਸ਼ਾਸਨ ਅਤੇ ਸਿਆਸਤਦਾਨਾਂ 'ਤੇ ਗੁੱਸੇ ਹਨ। ਇੱਕ ਸਮਾਜ ਸੇਵੀ ਹਰਿਕ੍ਰਿਸ਼ਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕ ਅਜੇ ਵੀ ਡਰ ਵਿਚ ਜੀਅ ਰਹੇ ਹਨ। ਦੁਕਾਨਦਾਰਾਂ ਵਿਚੋਂ ਇੱਕ ਸੁਰਿੰਦਰ ਕੁਮਾਰ ਰਿੰਕੂ ਨੇ ਦੱਸਿਆ ਕਿ ਕੁਝ ਦੁਕਾਨਦਾਰਾਂ ਨੇ ਪੁਲਸ ਨੂੰ ਬੁਲਾਇਆ ਪਰ ਗੁੰਡੇ ਪਹਿਲਾਂ ਹੀ ਫ਼ਰਾਰ ਹੋ ਗਏ ਸਨ। ਭਾਵੇਂ ਕਿ ਪੁਲਿਸ ਸਟੇਸ਼ਨ ਇੱਥੋਂ ਬਹੁਤ ਘੱਟ 40 ਮੀਟਰ ਦੂਰ ਦੀ ਸਥਿਤ ਹੈ ਪਰ ਫਿਰ ਵੀ ਗੁੰਡਿਆਂ ਨੇ ਲਗਭਗ 40 ਮਿੰਟ ਤੱਕ ਬਾਜ਼ਾਰ ਵਿਚ ਗੁੰਡਾਗਰਦੀ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਦਾ ਤੁਰੰਤ ਤਬਾਦਲਾ ਅਤੇ ਡੀਐੱਸਪੀ (ਸ਼ਹਿਰ) ਸਤਨਾਮ ਸਿੰਘ, ਐਸਐਚਓ. ਹਰਿਤ ਸ਼ਰਮਾ ਅਤੇ ਏਐਸਆਈ ਨਿਰਮਲ ਸਿੰਘ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਵਲਟੋਹਾ ਨੇ ਕਿਹਾ ਕਿ ਦੁਕਾਨਦਾਰਾਂ ਨੇ ਪੁਲਸ ਨੂੰ ਇਸ ਸਬੰਧੀ ਸੂਚਿਤ ਕੀਤਾ ਸੀ ਪਰ ਏਐਸਆਈ ਨਿਰਮਲ ਸਿੰਘ ਨੇ ਮੌਕੇ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ, ਜੇਕਰ ਪੁਲਿਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਹ ਗ੍ਰਿਫ਼ਤਾਰ ਹੋ ਸਕਦੇ ਸਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਗੁੰਡਿਆਂ ਨੇ ਲੜਕੀਆਂ ਨੂੰ ਵੀ ਨਹੀਂ ਬਖ਼ਸ਼ਿਆ ਜੋ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾ ਰਹੀਆਂ ਸਨ। ਉਨ੍ਹਾਂ ਆਖਿਆ ਕਿ ਇਹ ਘਟਨਾ ਸਾਰੇ ਦੇਸ਼ ਲਈ ਸ਼ਰਮਨਾਕ ਹੈ। ਉਧਰ ਐੱਸਐੱਸਪੀ ਨੇ ਪੁਲਿਸ 'ਤੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨਾਬਾਲਗ ਸਨ ਅਤੇ ਉਨ੍ਹਾਂ ਦਾ ਇੱਕ ਦੁਕਾਨਦਾਰ ਦੇ ਨਾਲ ਪੈਸਿਆਂ ਦਾ ਝਗੜਾ ਸੀ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਕਿ ਵੀਡੀਓ ਵਿਚ ਮੁਲਜ਼ਮਾਂ ਨੂੰ ਕੁੜੀਆਂ ਦੇ ਵਾਲ ਖਿੱਚਦੇ ਹੋਏ ਦੇਖਿਆ ਗਿਆ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।