
ਜਲੰਧਰ ਵਿੱਚ ਇੱਕ ਪੀ.ਆਰ.ਟੀ.ਸੀ. ਦੀ ਬੱਸ ਨੇ ਦਿਹਾੜੀਦਾਰ ਪ੍ਰਵਾਸੀ ਨੂੰ ਕੁਚਲ ਦਿੱਤਾ ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਜਲੰਧਰ ਦੇ ਪਠਾਨਕੋਟ ਰੋਡ 'ਤੇ ਵਾਪਰੀ। ਜਿੱਥੇ ਪੀ.ਆਰ.ਟੀ.ਸੀ. ਦੇ ਸੰਗਰੂਰ ਡੀਪੂ ਦੀ ਤੇਜ਼ ਰਫ਼ਤਾਰ ਬੱਸ ਨੇ ਲੱਡੂ ਵੇਚਣ ਵਾਲੇ ਪਾਰਸ ਨਾਥ ਪਾਂਡੇ ਨੂੰ ਲਪੇਟ ਵਿੱਚ ਲੈ ਲਿਆ।
ਜੋ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਜਿਸਨੂੰ ਕਰਤਾਰਪੁਰ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਦੇ ਦੇਰ ਨਾਲ ਪਹੁੰਚਣ ਕਰਕੇ ਮੌਕੇ 'ਤੇ ਇਕੱਠੇ ਹੋਏ ਲੋਕ ਗੁੱਸੇ ਵਿੱਚ ਆ ਗਏ ਅਤੇ ਹਾਈਵੇ 'ਤੇ ਜਾਮ ਲਗਾ ਦਿੱਤਾ ਜਿਸਨੂੰ ਖੁਲ੍ਹਵਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਕਾਫੀ ਜ਼ਿਆਦਾ ਮੁਸ਼ੱਕਤ ਕਰਨੀ ਪਈ।