
ਚੰਡੀਗੜ: ਪੰਜਾਬ ਵਿੱਚ ਠੰਡ ਕਹਿਰ ਢਾਹ ਰਿਹਾ ਹੈ। ਸੂਬੇ ਵਿੱਚ ਤਾਪਮਾਨ ਹੋਰ ਡਿੱਗ ਗਿਆ ਹੈ। ਲੋਕਾਂ ਨੂੰ ਪਹਾੜਾਂ ਵਰਗਾ ਅਹਿਸਾਸ ਹੋ ਰਿਹਾ ਹੈ ਅਤੇ ਤਾਪਮਾਨ ਘੱਟਦਾ ਜਾ ਰਿਹਾ ਹੈ। ਬਠਿੰਡਾ 'ਚ ਤਾਪਮਾਨ ਡਿੱਗਕੇ 3.8 ਡਿਗਰੀ ਸੈਲਸੀਅਸ ਪਹੁੰਚ ਗਿਆ ਹੈ। ਅੰਮ੍ਰਿਤਸਰ ਵਿੱਚ ਵੀ ਤਾਪਮਾਨ ਕਾਫ਼ੀ ਡਿੱਗ ਗਿਆ ਹੈ। ਚੰਡੀਗੜ੍ਹ ਵਿੱਚ ਵੀ ਠੰਡ ਨੇ ਰਵੱਈਆ ਸਖਤ ਕਰ ਲਿਆ ਹੈ।
ਸੂਬੇ ਵਿੱਚ ਅਧਿਕਤਮ ਤਾਪਮਾਨ ਵਿੱਚ ਵੀ ਗਿਰਾਵਟ ਹੋ ਰਹੀ ਹੈ। ਚੰਡੀਗੜ੍ਹ ਵਿੱਚ ਅਧਿਕਤਮ ਤਾਪਮਾਨ ਵਿੱਚ ਸਭ ਤੋਂ ਜ਼ਿਆਦਾ ਨੌ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਪਾਲ ਦੇ ਅਨੁਸਾਰ ਬਠਿੰਡਾ ਦਾ ਤਾਪਮਾਨ ਗਿਰਾਵਟ ਦੇ ਕਾਰਨ ਠੰਡ ਦੀ ਸੰਭਾਵਨਾ ਵੱਧ ਗਈ ਹੈ।
ਮੌਸਮ ਵਿਭਾਗ ਦੇ ਅਨੁਸਾਰ ਠੰਡ ਦਾ ਪ੍ਰਚੰਡ ਰੂਪ ਹੁਣ ਬਰਕਰਾਰ ਰਹੇਗਾ। ਆਉਣ ਵਾਲੇ ਦਿਨਾਂ ਵਿੱਚ ਹੁਣ ਠੰਡ ਹੋਰ ਵਧੇਗੀ। ਸਵੇਰੇ ਅਤੇ ਸ਼ਾਮ ਦੇ ਸਮੇਂ ਧੁੰਦ ਪੈ ਸਕਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਬੱਚਿਆਂ ਅਤੇ ਬਜੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸਵੇਰ ਦੀ ਸੈਰ ਤੋਂ ਵੀ ਹੁਣ ਬਚਣਾ ਚਾਹੀਦਾ ਹੈ।
ਕਿੱਥੇ - ਕਿੰਨਾ ਤਾਪਮਾਨ
ਸ਼ਹਿਰ - ਹੇਠਲਾ - ਅਧਿਕਤਮ ਤਾਪਮਾਨ
ਬਠਿੰਡਾ - 3 . 8 ਡਿਗਰੀ 4 . 9 ਡਿਗਰੀ
ਅੰਮ੍ਰਿਤਸਰ - 5 . 7 ਡਿਗਰੀ 15 . 8 ਡਿਗਰੀ
ਪਟਿਆਲਾ - 7 . 6 ਡਿਗਰੀ 15 . 1 ਡਿਗਰੀ
ਜਲੰਧਰ - 7 . 0 ਡਿਗਰੀ 16 . 9 ਡਿਗਰੀ
ਲੁਧਿਆਣਾ - 8 . 0 ਡਿਗਰੀ 13 . 2 ਡਿਗਰੀ
ਚੰਡੀਗੜ੍ਹ - 10 . 5 ਡਿਗਰੀ 13 ਡਿਗਰੀ