
ਪਟਿਆਲਾ 'ਚ ਕਿੰਨਰਾਂ ਦੇ ਦੋ ਧਿਰਾਂ ਵਿਚਾਲੇ ਝੜਪ ਪਟਿਆਲਾ ਦੇ ਮਜੀਠੀਆ ਇਨਕਲੇਵ ਵਿਖੇ ਹੋਈ। ਜਿਸ ਲੜਾਈ ਵਿਚ ਕਿੰਨਰਾਂ ਦੇ ਜਖਮੀ ਹੋਣ ਦਾ ਵੀ ਸਮਾਚਾਰ ਹੈ। ਜਾਣਕਾਰੀ ਮੁਤਾਬਕ ਇਕ ਧਿਰ ਨੇ ਦੂਜੀ ਧਿਰ 'ਤੇ ਦੋਸ਼ ਲਗਾਉਦਿਆਂ ਕਿਹਾ ਕਿ ਦੂਜੀ ਧਿਰ ਦੇ ਲੋਕ ਉਨ੍ਹਾਂ ਦੇ ਇਲਾਕੇ ਦੇ ਨਹੀਂ ਹਨ।
ਉਹ ਕਿੰਨਰ ਵੀ ਨਹੀ ਹਨ, ਸਗੋਂ ਉਹ ਲੜਕੇ ਹਨ। ਜੋ ਕਿੰਨਰ ਦੇ ਰੂਪ 'ਚ ਲੋਕਾਂ ਨਾਲ ਠਗੀਆਂ ਮਾਰਦੇ ਹਨ। ਜਿਸ ਦੌਰਾਨ ਇਕ ਕਿੰਨਰ ਜ਼ਖਮੀ ਵੀ ਹੋ ਗਿਆ ਹੈ।ਉਨ੍ਹਾਂ 'ਚੋਂ ਇਕ ਕਿੰਨਰ ਮਾਇਆ ਨੇ ਦੱਸਿਆ ਕਿ ਬਣੇ ਲੜਕਿਆਂ ਨੇ ਉਨ੍ਹਾਂ ਦੇ ਇਕ ਕਿੰਨਰ ਸਾਥੀ 'ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।
ਕਿੰਨਰ ਮਾਇਆ ਨੇ ਦੱਸਿਆ ਕਿ ਉਕਤ ਲੜਕੇ ਜੋ ਕਿੰਨਰ ਬਣ ਕੇ ਉਨ੍ਹਾਂ ਦੇ ਇਲਾਕੇ 'ਚ ਘੁੰਮਦੇ ਹਨ। ਉਨ੍ਹਾਂ ਨੇ ਪੁਲਿਸ ਦੇ ਸਾਹਮਣੇ ਮਾਇਆ ਦੇ ਸਾਥੀਆਂ 'ਤੇ ਹੱਥ ਚੁੱਕਿਆ। ਉਨ੍ਹਾਂ ਨਾਲ ਕੁੱਟਮਾਰ ਕੀਤੀ। ਕਿੰਨਰ ਬਣਕੇ ਲੋਕਾਂ ਨਾਲ ਠਗੀਆਂ ਮਾਰਨ ਵਾਲਿਆਂ ਦੇ ਖਿਲਾਫ਼ ਉਨ੍ਹਾ ਨੇ ਸ਼ਿਕਾਇਤ ਵੀ ਲਿਖਵਾਈ ਹੈ।
ਪਰ ਪੁਲਿਸ ਵਲੋਂ ਕਾਰਵਾਈ ਨਾ ਹੋਣ ਕਰਕੇ ਸਿਵਲ ਲਾਇਨ ਥਾਣਾ ਵਿਖੇ ਕਿੰਨਰਾਂ ਵਲੋਂ ਨਿਰ-ਵਸਤਰ ਹੋ ਕੇ ਆਪਣੇ ਇਨਸਾਫ਼ ਲਈ ਆਵਾਜ਼ ਉਠਾਈ ਹੈ।
ਇਸ ਸਬੰਧੀ ਥਾਣਾ ਸਿਵਲ ਲਾਈਨ ਡੀ. ਐਸ ਪੀ ਨੇ ਇਸ ਘਟਨਾ ਦੀ ਜਾਣਕਾਰੀ ਦਿੰਂਦੇ ਹੋਏ ਆਖਿਆ ਕਿ ਪਟਿਆਲਾ ਦੇ ਮਜੀਠੀਆ ਇਨਕਲੇਵ ਵਿੱਚ ਦੋ ਕਿੰਨਰ ਗਰੁੱਪਾਂ ਦੇ ਵਿਚ ਝਗੜਾ ਹੋਇਆ ਹੈ ਤੇ ਇਸ ਨੂੰ ਲੈ ਕੇ ਮਾਮਲਾ ਦਰਜ਼ ਕਰਕੇ ਜਾਂਚ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ 6 ਕਿੰਨਰਾਂ ਤੇ ਲੜਾਈ ਝਜੜੇ ਦਾ ਮਾਮਲਾ ਦਰਜ ਕੀਤਾ ਗਿਆ ਹੈ।