ਟੀ-20 ਤਿਕੋਣੀ ਸੀਰੀਜ਼ ਲਈ ਕੋਲੰਬੋ ਪਹੁੰਚੀ ਭਾਰਤੀ ਟੀਮ
Published : Mar 5, 2018, 11:02 am IST
Updated : Mar 5, 2018, 5:32 am IST
SHARE ARTICLE

ਕੋਲੰਬੋ : ਭਾਰਤੀ ਕ੍ਰਿਕਟ ਟੀਮ ਟੀ-20 ਤਿਕੋਣੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚ ਗਈ ਹੈ। ਭਾਰਤੀ ਟੀਮ ਦੀ ਅਗਵਾਈ ਹੁਣ ਵਿਰਾਟ ਕੋਹਲੀ ਨੇ ਰੋਹਿਤ ਸ਼ਰਮਾ ਨੂੰ ਦਿੱਤੀ ਹੈ। ਤਿਕੋਣੀ ਸੀਰੀਜ਼ 'ਚ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਹੋਵੇਗਾ। ਤਿਕੋਣੀ ਸੀਰੀਜ਼ ਦਾ ਪਹਿਲਾਂ ਮੈਚ 6 ਮਾਰਚ ਨੂੰ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਹੋਵੇਗਾ।



6 ਮਾਰਚ ਤੋਂ 18 ਮਾਰਚ ਤੱਕ ਸ਼੍ਰੀਲੰਕਾ 'ਚ ਹੋਣ ਵਾਲੀ ਟੀ-20 ਤਿਕੋਣੀ ਸੀਰੀਜ਼ ਦੇ ਲਈ ਕਪਤਾਨ ਵਿਰਾਟ ਕੋਹਲੀ, ਧੋਨੀ, ਭੁਵਨੇਸ਼ਵਰ, ਬੁਮਰਾਹ, ਤੇ ਹਾਰਦਿਕ ਪੰਡਯਾ ਵਰਗੇ ਸਟਾਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ ਤੇ ਇਕ ਯੁਵਾ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ 'ਚ ਦਿੱਤੀ ਗਈ ਹੈ। ਟੂਰਨਾਮੈਂਟ ਛੇ ਮਾਰਚ ਤੋਂ ਸ਼ੁਰੂ ਹੋਵੇਗਾ ਜਦੋਂ ਭਾਰਤ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਮੇਜ਼ਬਾਨ ਸ਼੍ਰੀਲੰਕਾ ਨਾਲ ਭਿੜੇਗਾ। ਫਾਈਨਲ 18 ਮਾਰਚ ਨੂੰ ਖੇਡਿਆ ਜਾਵੇਗਾ। ਤਿੰਨੋਂ ਇਕ ਦੂਜੇ ਨਾਲ ਦੋ-ਦੋ ਵਾਰ ਭਿੜਨਗੇ ਅਤੇ ਸਿਖਰ ਉੱਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਵਿਚ ਜਗ੍ਹਾ ਬਣਾਉਣਗੀਆਂ। ਸਾਰੇ ਮੈਚ ਕੋਲੰਬੋ ਵਿਚ ਖੇਡੇ ਜਾਣਗੇ।



ਰੈਨਾ ਅਤੇ ਰੋਹਿਤ 'ਚ ਛਿੜ ਸਕਦੀ ਹੈ ਹੋੜ

ਇਸ ਸੀਰੀਜ਼ ਵਿਚ ਰੋਹਿਤ ਸ਼ਰਮਾ ਅਤੇ ਸੁਰੇਸ਼ ਰੈਨਾ ਦਰਮਿਆਨ ਹੋੜ ਦੇਖਣ ਨੂੰ ਮਿਲ ਸਕਦੀ ਹੈ। ਦਰਅਸਲ, ਰੋਹਿਤ ਨੇ ਹੁਣ ਤੱਕ 265 ਟੀ-20 ਮੈਚਾਂ ਦੀਆਂ 253 ਪਾਰੀਆਂ ਵਿਚ ਕੁਲ 281 ਛੱਕੇ ਲਗਾਏ ਹਨ। ਜਦੋਂ ਕਿ ਸੁਰੇਸ਼ ਰੈਨਾ ਨੇ 271 ਮੈਚਾਂ ਦੀਆਂ 257 ਪਾਰੀਆਂ ਵਿਚ 278 ਛੱਕੇ ਲਗਾਏ ਹਨ। 



ਯਾਨੀ ਸੁਰੇਸ਼ ਰੈਨਾ, ਰੋਹਿਤ ਸ਼ਰਮਾ ਦੇ ਛੱਕਿਆਂ ਦੇ ਰਿਕਾਰਡ ਤੋਂ ਥੋੜ੍ਹਾ ਹੀ ਪਿੱਛੇ ਚੱਲ ਰਹੇ ਹਨ। ਇਹ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਸੁਰੇਸ਼ ਰੈਨਾ ਕਾਫ਼ੀ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਸਨ ਅਤੇ ਹਾਲ ਹੀ ਦੱਖਣ ਅਫਰੀਕਾ ਦੌਰੇ ਤੋਂ ਟੀਮ ਵਿਚ ਵਾਪਸੀ ਕੀਤੀ ਹੈ। ਅਜਿਹੇ ਵਿਚ ਵੇਖਣਾ ਹੋਵੇਗਾ ਕਿ ਛੱਕੇ ਲਗਾਉਣ ਦੇ ਮਾਮਲੇ ਵਿੱਚ ਕੌਣ ਬਾਜੀ ਮਾਰਦਾ ਹੈ।

SHARE ARTICLE
Advertisement

ਭਾਜਪਾ ਦੀ ਸੋਚ ਬਾਬੇ ਨਾਨਕ ਵਾਲੀ : Harjit Grewal ਅਕਾਲੀ ਦਲ 'ਤੇ ਰੱਜ ਕੇ ਵਰ੍ਹੇ ਭਾਜਪਾ ਆਗੂ ਅਕਾਲੀ ਦਲ ਬਾਰੇ ਕਰਤੇ

29 Mar 2024 2:07 PM

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM
Advertisement