'ਉੱਚਾ ਦਰ..' ਦੇ ਮੁੱਖ ਸਰਪ੍ਰਸਤ ਮੈਂਬਰ ਵਲੋਂ ਲਾਇਬ੍ਰੇਰੀ ਨੂੰ ਧਾਰਮਕ ਸਾਹਿਤ ਭੇਂਟ
Published : Dec 29, 2017, 1:53 am IST
Updated : Dec 28, 2017, 8:23 pm IST
SHARE ARTICLE

ਕੋਟਕਪੂਰਾ, 28 ਦਸੰਬਰ (ਗੁਰਮੀਤ ਸਿੰਘ ਮੀਤਾ) : ਸ. ਜੋਗਿੰਦਰ ਸਿੰਘ ਸਪੋਕਸਮੈਨ ਦੀ ਪਲੇਠੀ ਪੁਸਤਕ 'ਸੋ ਦਰੁ ਤੇਰਾ ਕੇਹਾ' ਪੜ੍ਹ ਕੇ ਜਿਥੇ ਮਨ ਦੀ ਪੂਰੀ ਤਸੱਲੀ ਹੋ ਜਾਂਦੀ ਹੈ, ਉਥੇ ਮਨਾਂ 'ਚ ਪਏ ਭੁਲੇਖੇ ਵੀ ਦੂਰ ਹੋ ਜਾਂਦੇ ਹਨ।'ਰੋਜ਼ਾਨਾ ਸਪੋਕਸਮੈਨ' ਦੇ ਸਥਾਨਕ ਸਬ ਦਫ਼ਤਰ ਵਿਖੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੁੱਖ ਸਰਪ੍ਰਸਤ ਤੇ ਉਘੇ ਸਮਾਜਸੇਵੀ ਡਾ. ਮਨਜੀਤ ਸਿੰਘ ਢਿੱਲੋਂ ਅਤੇ ਸਰਪ੍ਰਸਤ ਮੈਂਬਰ ਯਾਦਵਿੰਦਰ ਸਿੰਘ ਸਿੱਧੂ ਸਰਪੰਚ ਨੇ 'ਮਾਤਾ ਗੁਜਰੀ ਯਾਦਗਾਰੀ ਲਾਇਬ੍ਰੇਰੀ' ਲਈ ਕਰੀਬ 5 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀਆਂ ਪੁਸਤਕਾਂ ਲੈਕਚਰਾਰ ਗੁਰਮੀਤ ਸਿੰਘ ਬੱਧਣ ਅਤੇ ਮਾ. ਪੰਕਜ ਮਦਾਨ ਨੂੰ ਸੌਂਪਦਿਆਂ ਦਾਅਵਾ ਕੀਤਾ ਕਿ ਸਪੋਕਸਮੈਨ ਟਰੱਸਟ ਵਲੋਂ ਪ੍ਰਕਾਸ਼ਤ ਇਹ ਪੁਸਤਕਾਂ ਨਾ ਤਾਂ ਬਜ਼ਾਰ ਵਿਚੋਂ ਮਿਲਦੀਆਂ ਹਨ ਤੇ ਨਾ ਹੀ ਸੋਖੀਆਂ ਖ਼ਰੀਦੀਆਂ ਜਾ ਸਕਦੀਆਂ ਹਨ। ਉਨ੍ਹਾਂ ਦਸਿਆ ਕਿ ਇਹ ਪੁਸਤਕਾਂ ਜਿਥੇ ਪਾਠਕਾਂ ਲਈ ਪ੍ਰੇਰਨਾਸਰੋਤ ਬਣਨਗੀਆਂ, ਉਥੇ ਹੋਰਨਾਂ ਦੇ ਮਨਾਂ 'ਚ ਵੀ ਪੁਸਤਕਾਂ ਪੜ੍ਹਨ ਦੀ ਰੁਚੀ ਵਧੇਗੀ। ਡਾ. ਢਿੱਲੋਂ ਅਤੇ ਸਿੱਧੂ ਸਰਪੰਚ ਨੇ ਦਸਿਆ ਕਿ ਸ. ਜੋਗਿੰਦਰ ਸਿੰਘ ਦੀ ਪੰਜ ਪਾਣੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਤ ਕੀਤੀ ਗਈ ਪੁਸਤਕ 'ਸੋ ਦਰੁ ਤੇਰਾ ਕੇਹਾ' ਨੇ ਬਾਬੇ ਨਾਨਕ ਦੀ ਬਾਣੀ ਦਾ ਅਸਲ ਫ਼ਲਸਫ਼ਾ ਸਾਹਮਣੇ ਰਖਦਿਆਂ ਗੁਰਬਾਣੀ ਦੀ ਸਰਲ ਵਿਆਖਿਆ ਦਾ ਉਹ ਇਤਿਹਾਸਕ ਦਸਤਾਵੇਜ਼ ਸੰਗਤਾਂ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ ਹੈ, ਜੋ ਨਵੀਂ ਪੀੜ੍ਹੀ ਲਈ ਸਾਂਭਣਯੋਗ ਹੋਵੇਗਾ। 


ਉਨ੍ਹਾਂ ਦਸਿਆ ਕਿ ਲਾਇਬ੍ਰੇਰੀ ਲਈ ਦਿਤੀਆਂ ਜਾ ਰਹੀਆਂ ਉਕਤ ਪੁਸਤਕਾਂ 'ਚ ਪ੍ਰੋ. ਇੰਦਰ ਸਿੰਘ ਘੱਗਾ ਦੀਆਂ ਅਨੇਕਾਂ ਇਨਕਲਾਬੀ ਪੁਸਤਕਾਂ ਸਮੇਤ ਕੁਲਬੀਰ ਸਿੰਘ ਕੌੜਾ ਦੀ ਚਰਚਿਤ ਪੁਸਤਕ 'ਸਿੱਖ ਵੀ ਨਿਗਲਿਆ ਗਿਆ', ਅਮੀਨ ਮਲਿਕ ਦੀ 'ਆਲ੍ਹਣਿਆਂ ਤੋਂ ਦੂਰ', ਤਾਰਨ ਗੁਜਰਾਲ ਦੀ 'ਰੱਤ ਕਾ ਕੁੰਗੂ' ਵੀ ਸ਼ਾਮਲ ਹਨ। ਲਾਇਬ੍ਰੇਰੀ ਦੇ ਸੰਚਾਲਕਾਂ ਲੈਕ. ਗੁਰਮੀਤ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਤੇ ਮਾ. ਪੰਕਜ਼ ਮਦਾਨ ਨੇ ਡਾ. ਮਨਜੀਤ ਸਿੰਘ ਢਿੱਲੋਂ ਅਤੇ ਯਾਦਵਿੰਦਰ ਸਿੰਘ ਸਿੱਧੂ ਸਮੇਤ ਸਪੋਕਸਮੈਨ ਟਰੱਸਟ ਦਾ ਧਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੌਜਵਾਨਾਂ ਤੇ ਬੱਚਿਆਂ ਨੂੰ ਉਸਾਰੂ ਤੇ ਪ੍ਰੇਰਣਾਮਈ ਪੁਸਤਕਾਂ ਨਾਲ ਜੋੜਨ ਦਾ ਬੀੜਾ ਚੁਕਿਆ ਹੋਇਆ ਹੈ, ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਿੰਦਰ ਸਿੰਘ ਕੋਟਕਪੂਰਾ ਤੇ ਰਮੇਸ਼ ਸਿੰਘ ਗੁਲਾਟੀ ਵੀ ਹਾਜ਼ਰ ਸਨ।  

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement