ਉਦਿਤ ਨਰਾਇਣ ਦੇ ਬੇਟੇ ਨੇ ਆਟੋ ਨੂੰ ਮਾਰੀ ਟੱਕਰ, ਜ਼ਖ਼ਮੀ ਆਟੋ ਚਾਲਕ ਆਈਸੀਯੂ 'ਚ ਭਰਤੀ
Published : Mar 13, 2018, 3:13 pm IST
Updated : Mar 13, 2018, 9:43 am IST
SHARE ARTICLE

ਗਾਇਕ ਉਦਿਤ ਨਰਾਇਣ ਦੇ ਬੇਟੇ ਆਦਿਤਿਆ ਨਰਾਇਣ ਨੇ ਮੁੰਬਈ ਦੇ ਅੰਧੇਰੀ 'ਚ ਅਪਣੀ ਮਰਸੀਡੀਜ਼ ਕਾਰ ਨਾਲ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿਤੀ। ਟੱਕਰ ਕਾਰਨ ਆਟੋ ਚਾਲਕ ਅਤੇ ਉਸ 'ਚ ਸਵਾਰ ਇਕ ਮਹਿਲਾ ਜ਼ਖ਼ਮੀ ਹੋ ਗਈ। ਦਸਿਆ ਜਾ ਰਿਹਾ ਹੈ ਕਿ ਆਦਿਤਿਆ ਨੇ ਟਰੈਫ਼ਿਕ ਨਿਯਮਾਂ ਦੀ ਅਣਦੇਖੀ ਕੀਤੀ। 


ਪੁਲਿਸ ਨੇ ਆਦਿਤਿਆ ਦਾ ਮੈਡੀਕਲ ਟੈਸਟ ਵੀ ਕਰਾਇਆ। ਐਤਵਾਰ ਦੁਪਹਿਰ ਦੀ ਇਸ ਘਟਨਾ ਦੇ ਸਿਲਸਿਲੇ 'ਚ ਆਦਿਤਿਆ ਦੇ ਵਿਰੁੱਧ ਲਾਪਰਵਾਹੀ ਦਾ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ 'ਚ ਜ਼ਮਾਨਤ 'ਤੇ ਉਨ੍ਹਾਂ ਨੂੰ ਛੱਡ ਦਿਤਾ ਗਿਆ ਸੀ। 



ਆਈਸੀਯੂ 'ਚ ਹੈ ਆਟੋ ਚਾਲਕ

ਮੀਡੀਆ ਰਿਪੋਰਟ ਮੁਤਾਬਕ ਆਟੋ ਚਾਲਕ ਦੇ ਸਿਰ 'ਚ ਸੱਟ ਲੱਗੀ ਹੈ। ਫ਼ਿਲਹਾਲ ਉਸ ਦਾ ਇਲਾਜ ਚਲ ਰਿਹਾ ਹੈ ਅਤੇ ਆਈਸੀਯੂ 'ਚ ਦਾਖ਼ਲ ਹੈ। ਆਟੋ 'ਚ ਸਵਾਰ ਮਹਿਲਾ ਮੁਸਾਫ਼ਰ ਦਾ ਪੈਰ ਫਰੈਕਚਰ ਹੋ ਗਿਆ ਹੈ। ਹਾਦਸਾ ਲੋਖੰਡਵਾਲਾ 'ਚ ਦੇਵਲੋਕ ਬਿਲਡਿੰਗ ਦੇ ਸਾਹਮਣੇ ਹੋਇਆ। 


ਅਜਿਹਾ ਦਸਿਆ ਜਾ ਰਿਹਾ ਹੈ ਕਿ ਆਦਿਤਿਆ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਸਨ। ਉਨ੍ਹਾਂ ਨੇ ਆਟੋ ਨੂੰ ਪਿੱਛੇ ਟੱਕਰ ਮਾਰੀ। 30 ਸਾਲ ਦੇ ਆਦਿਤਿਆ ਦੇ ਵਿਰੁੱਧ ਆਈਪੀਸੀ ਦੀ ਧਾਰਾ 279 ਅਤੇ 338 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਗਿਆ ਫ਼ਿਰ ਕਾਰਵਾਈ ਦੇ ਬਾਅਦ ਗ੍ਰਿਫ਼ਤਾਰ ਕੀਤਾ ਗਿਆ।



ਪਹਿਲਾਂ ਵੀ ਦੇ ਚੁਕੇ ਹਨ ਧਮਕੀ

ਆਦਿਤਿਆ ਪਿਛਲੇ ਸਾਲ ਰਾਏਪੁਰ 'ਚ ਇਕ ਏਅਰਲਾਇੰਸ ਦੇ ਕਰਮਚਾਰੀ ਨੂੰ ਧਮਕੀ ਦੇਣ ਲਈ ਚਰਚਾ 'ਚ ਆਏ ਸਨ। ਉਹ ਏਅਰਲਾਇੰਸ ਦੇ ਕਰਮਚਾਰੀ ਨਾਲ ਭਿੜ ਗਏ ਸਨ। ਉਥੇ ਹੀ ਇਸ ਤੋਂ ਪਹਿਲਾਂ 2011 'ਚ ਭੱਦੇ ਕਾਮੈਂਟਸ ਕਰਨ ਲਈ ਇਕ ਕੁੜੀ ਨੇ ਆਦਿਤਿਆ ਨੂੰ ਥੱਪੜ ਵੀ ਜੜ ਦਿਤਾ ਸੀ। 



ਫ਼ਿਲਮ 'ਮਾਸੂਮ' 'ਚ ਆਏ ਸੀ ਨਜ਼ਰ 

ਆਦਿਤਿਆ 1996 'ਚ ਮਾਸੂਮ ਸਹਿਤ ਕਈ ਫ਼ਿਲਮਾਂ 'ਚ ਬਾਲ ਕਲਾਕਾਰ ਦੇ ਰੂਪ 'ਚ ਨਜ਼ਰ ਆਏ ਸਨ। ਫ਼ਿਲਮ ਸ਼ਾਪਿਤ 'ਚ ਆਦਿਤਿਆ ਨੇ ਅਦਾਕਾਰੀ ਦੇ ਤੌਰ 'ਤੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਥੇ ਹੀ, ਆਦਿਤਿਅ ਲੰਮੇ ਸਮੇਂ ਤੋਂ ਸਿੰਗਿੰਗ ਰਿਐਲਿਟੀ ਸ਼ੋਅ ਹੋਸਟ ਕਰ ਰਹੇ ਹਨ।

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement