ਵਰਣਿਕਾ ਛੇੜਛਾੜ ਮਾਮਲੇ 'ਚ ਕ੍ਰਾਸ ਐਗਜ਼ਾਮੀਨੇਸ਼ਨ ਨਾਲ ਹੋਏ ਵੱਡੇ ਖੁਲਾਸੇ
Published : Jan 9, 2018, 12:12 pm IST
Updated : Jan 9, 2018, 7:03 am IST
SHARE ARTICLE

ਬਹੁ ਚਰਚਿਤ ਹਾਈ ਪ੍ਰੋਫਾਈਲ ਵਰਣਿਕਾ ਛੇੜਛਾੜ ਮਾਮਲੇ ‘ਚ ਨਵੇਂ ਵੱਡੇ ਖੁਲਾਸੇ ਹੋਏ ਹਨ। ਸੋਮਾਵਾਰ ਨੂੰ ਪੀੜਿਤ ਦੇ ਬਚਾਅ ਧਿਰ ਨੇ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ, ਜਿਸ ‘ਚ 200 ਤੋਂ ਵੱਧ ਸਵਾਲ ਪੁੱਛੇ। ਜਿਥੇ ਨਵਾਂ ਮੋੜ ਇਹ ਸਾਹਮਣੇ ਹੈ ਕਿ ਘਟਨਾ ਵਾਲੇ ਦਿਨ ਪੀੜਿਤ ਦੀ ਮੋਬਾਈਲ ਲੋਕੇਸ਼ਨ ਜੋ ਸਾਹਮਣੇ ਆਈ ਹੈ ਉਹ ਵਰਣਿਕਾ ਨੇ ਲੁਕਾਈ ਸੀ।

ਪੀੜਿਤਾਂ ਦੀ ਮੋਬਾਇਲ ਲੋਕੇਸ਼ਨ ਪੰਜਾਬ ਦੀ ਮਿਲੀ ਹੈ। ਚਾਰ ਅਗਸਤ ਦੀ ਰਾਤ ਚਮਕੌਰ ਸਾਹਿਬ ‘ਚ ਸੀ, ਵਰਣਿਕਾ ਸੈਕਟਰ-26 ਥਾਣੇ ‘ਚ ਮਾਮਲਾ ਦਰਜ ਕਰਵਾਉਣ ਸਮੇਂ ਪੀੜਿਤ ਨੇ ਸੋਮਵਾਰ ਨੂੰ ਕਬੂਲ ਕੀਤਾ ਸੀ ਕਿ ਉਸ ਨਾਲ ਉਸਦੇ ਪਿਤਾ ਦੇ ਨਾਲ ਵਕੀਲ ਵੀ ਮੌਜੂਦ ਸੀ। ਪਰ ਪਹਿਲਾਂ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਸੀ। ਸੋਮਵਾਰ ਨੂੰ ਕ੍ਰਾਸ ਐਗਜ਼ਾਮੀਨੇਸ਼ਨ ਕੀਤਾ ਗਿਆ। ਜਿਸ ‘ਚ 200 ਤੋਂ ਵੱਧ ਸਵਾਲ ਪੁੱਛੇ ਪਰ ਇਹ ਅਧੂ੍ਰਾ ਰਿਹਾ ਗਿਆ ਤੇ ਅੱਜ ਮੰਗਲਵਾਰ ਨੂੰ ਕ੍ਰਾਸ ਐਜ਼ਾਮੀਨੇਸ਼ਨ ਹੋਵੇਗਾ।



ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਮੋਬਾਇਲ ਲੋਕੇਸ਼ਨ, ਪੁਲਸ ਨੂੰ ਕਾਲ ਕਰਨ ਦਾ ਸਮਾਂ ਇਸ ਤਰ੍ਹਾਂ ਦੇ ਅਨੇਕਾਂ ਸਵਾਲ ਕ੍ਰਾਸ ਐਗਜ਼ਾਮੀਨੇਸ਼ਨ ਦੌਰਾਨ ਪੀੜਿਤਾ ਤੋਂ ਪੁੱਛੇ ਗਏ। ਬਚਾਅ ਧਿਰ ਦੇ ਵਕੀਲ ਨੇ ਘਟਨਾ ਵਾਲੇ ਦਿਨ ਮੋਬਾਇਲ ਲੋਕੇਸ਼ਨ ਸਬੰਧੀ ਸਵਾਲ ਕੀਤੇ। ਤੇ ਪੀੜਤਾ ਦੀ ਮੋਬਾਇਲ ਲੋਕੇਸ਼ਨ ਘਟਨਾ ਤੋਂ ਕੁਝ ਸਮਾਂ ਪਹਿਲਾਂ ਰੋਪੜ ਦੇ ਆਸ ਪਾਸ ਦੇ ਖੇਤਰ ਤੋਂ ਮਿਲੀ ਸੀ। ਪਰ ਰੋਪੜ ਜਾਣ ਦੀ ਗੱਲ ਤੋਂ ਪੀੜਿਤਾਂ ਨੇ ਇਨਕਾਰ ਕੀਤਾ ਸੀ। ਜਦ ਪੁਲਿਸ ਨੂੰ ਪੀੜਿਤਾ ਨੇ ਕਾਲ ਕੀਤੀ ਸੀ ਤਾਂ ਉਸ ਸਮੇਂ ਮੋਬਾਇਲ ਲੋਕੇਸ਼ਨ ਸੈਕਟਰ-26 ਗਰੇਨ ਮਾਰਕਿਟ ਨੇੜੇ ਦੀ ਸੀ।

ਪੀੜਿਤਾਂ ਦੀ ਮੋਬਾਇਲ ਲੋਕੇਸ਼ਨ 4 ਅਗਸਤ ਦੀ ਸਵੇਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੀ ਸਾਹਮਣੇ ਆਈ ਹੈ। ਪਰ ਬਾਅਦ ਸੱਤ ਮਿੰਟਾਂ ‘ਚ ਹੀ ਲੋਕੇਸ਼ਨ ਪਰਵਾਣੂ ਜ਼ਿਲਾ ਸੋਲਨ ਦੀ ਸਾਹਮਣੇ ਆਈ। ਜਿਸ ਕਾਰਨ ਲੋਕੇਸ਼ਨ ‘ਚ ਕੁਝ ਖਾਮੀ ਸਾਹਮਣੇ ਨਜ਼ਰ ਆਈ ਹੈ। ਬਾਕੀ ਹੁਣ ਇਸ ਅਗਵਕਾਂਡ ਦੀ ਥਿਓਰੀ ‘ਤੇ ਸਵਾਲ ਉਠਣ ਲੱਗੇ ਹਨ।


 ਪਹਿਲਾ ਦੀ ਖ਼ਬਰ: ਬਹੁ ਚਰਚਿਤ ਹਾਈ ਪ੍ਰੋਫਾਈਲ ਵਰਣਿਕਾ ਛੇੜਛਾੜ ਮਾਮਲੇ ‘ਚ ਮੁਲਜ਼ਮ ਅਸ਼ੀਸ਼ ਜਿਹੜਾ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। ਉਸ ਨੂੰ ਮੰਗਲਵਾਰ ਜ਼ਿਲਾ ਅਦਾਲਤ ਨੇ ਲਾਅ ਦੀ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ।

ਅਸ਼ੀਸ਼ ਨੇ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਜਿਸ ‘ਚ ਕਿਹਾ ਗਿਆ ਸੀ ਕਿ ਉਸ ਦਾ ਹਿਸਾਰ ‘ਚ ਐੱਲ. ਐੈੱਲ. ਬੀ. ਦੇ ਪੰਜਵੇਂ ਸਮੈਸਟਰ ਦਾ 6 ਤੇ 15 ਦਸੰਬਰ ਨੂੰ ਪੇਪਰ ਹੈ, ਜੋ ਦੇਣ ਲਈ ਇਜਾਜ਼ਤ ਦਿੱਤੀ ਜਾਏ। ਅਦਾਲਤ ਨੇ ਉਸ ਪਟੀਸ਼ਨ ‘ਤੇ ਕਾਰਵਾਈ ਕੀਤੀ। ਅਸ਼ੀਸ਼ ਦੀ ਪਟੀਸ਼ਨ ਜਿਸ ‘ਚ ਆਖਿਆ ਗਿਆ ਸੀ ਕਿ ਉਸ ਨੂੰ ਲਾਅ ਦੀ ਪ੍ਰੀਖਿਆ ਦੇਣ ਦੀ ਇਜਾਜਤ ਮਿਲੇ ਉਸ ਪਟੀਸ਼ਨ ‘ਤੇ ਅਦਾਲਤ ਨੇ ਪਟੀਸ਼ਨ ‘ਤੇ ਸੁਣਵਾਈ ਦੇ ਬਾਅਦ ਉਸ ਨੂੰ ਮਨਜ਼ੂਰ ਕਰ ਲਿਆ। 


ਅਦਾਲਤ ਨੇ ਜੇਲ ਪ੍ਰਸ਼ਾਸਨ ਨੂੰ ਆਸ਼ੀਸ਼ ਨੂੰ ਪੁਲਿਸ ਕਸਟਡੀ ‘ਚ ਹਿਸਾਰ ਲੈ ਕੇ ਜਾਣ, ਪੇਪਰ ਦੌਰਾਨ ਉਸ ‘ਤੇ ਸਖਤ ਸੁਰੱਖਿਆ ਰੱਖਣ ਤੇ ਪੇਪਰ ਮਗਰੋਂ ਵਾਪਸ ਲਿਆਉਣ ਲਈ ਕਿਹਾ ਹੈ। ਦੱਸ ਦਈਏ ਕਿ ਵਿਕਾਸ ਬਰਾਲਾ ਅਤੇ ਉਸ ਦੇ ਸਾਥੀ ਆਸ਼ੀਸ਼ ‘ਤੇ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ਅਤੇ ਆਈ. ਏ. ਐੱਸ. ਦੀ ਬੇਟੀ ਵਰਣਿਕਾ ਕੁੰਡੂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦਾ ਦੋਸ਼ ਹੈ। 

ਜ਼ਿਕਯੋਗ ਹੈ ਕਿ ਵਿਕਾਸ ਬਰਾਲਾ ਅਤੇ ਅਸ਼ੀਸ਼ ‘ਤੇ ਆਈ.ਪੀ.ਸੀ. ਦੀ ਧਾਰਾ 354ਡੀ, 341, 365 ਅਤੇ 511 ਤਹਿਤ ਦੋਸ਼ ਆਇਦ ਕੀਤੇ ਗਏ ਸਨ। ਹੁਣ ਇਨ੍ਹਾਂ ਧਾਰਾਵਾਂ ਤਹਿਤ ਹੀ ਮੁਲਜ਼ਮਾਂ ਵਿਰੁਧ ਮਾਮਲਾ ਚੱਲ ਰਿਹਾ ਹੈ। ਸੁਣਵਾਈਆਂ ਦੌਰਾਨ ਸ਼ਿਕਾਇਤ ਕਰਤਾ ਵਰਣਿਕਾ ਕੁੰਡੂ ਅਦਾਲਤ ਵਿਚ ਮੌਜੂਦ ਸੀ। 


ਪਰ ਦੋਸ਼ ਆਇਦ ਹੋਣ ਸਮੇਂ ਉਹ ਅਦਾਲਤ ਵਿਚ ਨਹੀਂ ਆਈ ਸੀ। ਮਾਮਲੇ ਦੀ ਅਗਲੀ ਸੁਣਵਾਈ ਲਈ 27 ਅਕਤੂਬਰ ਦੀ ਤਰੀਕ ਤੈਅ ਕੀਤੀ ਗਈ ਸੀ। ਪਿਛਲੇ ਮਹੀਨੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਕੁਮਾਰ ਸ਼ਰਮਾ ਨੇ ਵਿਕਾਸ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰ ਦਿਤੀ ਸੀ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement