
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਵਿਆਹ ਤੋਂ ਬਾਅਦ ਪਤਨੀ ਦੇ ਧਰਮ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ। ਕੋਰਟ ਨੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਪਤਨੀ ਦਾ ਧਰਮ ਪਤੀ ਦੇ ਅਨੁਸਾਰ ਤੈਅ ਹੋਵੇ, ਅਜਿਹਾ ਕੋਈ ਕਾਨੂੰਨ ਨਹੀਂ ਹੈ।
SC ਨੇ ਕਿਹਾ ਕਿ ਦੂਜੇ ਧਰਮ ਵਿੱਚ ਵਿਆਹ ਕਰਨ ਨਾਲ ਹੀ ਪਤਨੀ ਦਾ ਧਰਮ ਨਹੀਂ ਬਦਲ ਜਾਂਦਾ ਅਦਾਲਤ ਨੇ ਕਿਹਾ ਜੇਕਰ ਕੋਈ ਪਾਰਸੀ ਮਹਿਲਾ ਕਿਸੇ ਦੂਜੇ ਧਰਮ ਦੇ ਪੁਰਸ਼ ਨਾਲ ਵਿਆਹ ਕਰ ਲੈਂਦੀ ਹੈ ਤਾਂ ਕੀ ਉਸ ਦੀ ਧਾਰਮਿਕ ਪਛਾਣ ਖਤਮ ਹੋ ਜਾਂਦੀ ਹੈ।
ਮੁੱਖ ਜੱਜ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਅਦਾਲਤ ਇਸ ਕਾਨੂੰਨੀ ਸਵਾਲ ਨੂੰ ਦੇਖ ਰਹੀ ਸੀ। ਗੁਪਤਾ ਨੇ ਗੁਜਰਾਤ ਹਾਈ ਕੋਰਟ 2010 ‘ਚ ਬਰਕਾਰ ਰੱਖੇ ਗਏ, ਉਸ ਪਾਰੰਪਰਿਕ ਕਾਨੂੰਨ ਨੂੰ ਚੁਣੌਤੀ ਦਿੱਤੀ ਸੀ ਕਿ ਹਿੰਦੂ ਪੁਰਸ਼ ਨਾਲ ਵਿਆਹ ਕਰਨ ਵਾਲੀ ਮਹਿਲਾ ਪਾਰਸੀ ਭਾਈਚਾਰੇ ‘ਚ ਆਪਣੀ ਧਾਰਮਿਕ ਪਛਾਣ ਖੋਹ ਦਿੰਦੀ ਹੈ ਤੇ ਇਸ ਲਈ ਉਹ ਆਪਣੇ ਪਿਤਾ ਦੀ ਮੌਤ ਦੀ ਸਥਿਤੀ ‘ਚ ‘ਟਾਵਰ ਆਫ ਸਾਇਲੈਂਸ’ ਜਾਣ ਦਾ ਅਧਿਕਾਰ ਖੋਹ ਦਿੰਦੀ ਹੈ।
ਸੰਵਿਧਾਨ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਕਾਨੂੰਨ ਨਹੀਂ ਹੈ ਜੋ ਉਹ ਕਹਿੰਦਾ ਹੋਵੇ ਕਿ ਮਹਿਲਾ ਕਿਸੇ ਦੂਜੇ ਧਰਮ ਦੇ ਵਿਅਕਤੀ ਨਾਲ ਵਿਆਹ ਕਰਨ ਤੋਂ ਬਾਅਦ ਆਪਣੀ ਧਾਰਮਿਕ ਪਛਾਣ ਖੋਹ ਦਿੰਦੀ ਹੈ। ਇਸ ਤੋਂ ਇਲਾਵਾ ਵਿਸ਼ੇਸ਼ ਵਿਆਹ ਕਾਨੂੰਨ ਹੈ ਤੇ ਮਨਜ਼ੂਰੀ ਦਿੰਦਾ ਹੈ ਕਿ ਦੋ ਵਿਅਕਤੀ ਵਿਆਹ ਕਰ ਸਕਦੇ ਹਨ ਤੇ ਆਪਣੀ-ਆਪਣੀ ਧਾਰਮਿਕ ਪਛਾਣ ਬਣਾਏ ਰੱਖ ਸਕਦੇ ਹਨ।
ਅਦਾਲਤ ‘ਚ ਜੱਜ ਏ.ਕੇ. ਸੀਕਰੀ, ਏ.ਐੱਮ. ਖਾਨਵਿਲਕਰ, ਡੀਵਾਈ ਚੰਦਰਚੂਡ ਤੇ ਅਸ਼ੋਕ ਭੂਸ਼ਣ ਸ਼ਾਮਲ ਸਨ ਇਨ੍ਹਾਂ ਦੀ ਇੱਕ ਬੈਂਚ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਵਿਆਹ ਦੇ ਆਧਾਰ ਉੱਤੇ ਕਿਸੇ ਮਹਿਲਾ ਨੂੰ ਉਸਦੇ ਮਾਨਵੀ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ।
ਵਿਧਾਨ ਅਦਾਲਤ ਨੇ ਕਲਸਾਡ ਪਾਰਸੀ ਟ੍ਰਸਟ ਵੱਲੋਂ ਪੈਰਵੀ ਕਰ ਰਹੇ ਸੀਨੀਅਰ ਬੁਲਾਰੇ ਗੋਪਾਲ
ਸੁਬਰਾਮਣਿਅਮ ਨੂੰ ਕਿਹਾ ਕਿ ਨਿਰਦੇਸ਼ ਲੈਣ ਤੇ ਉਸ ਨੂੰ 14 ਦਸੰਬਰ ਨੂੰ ਜਾਣੂ ਕਰਵਾਉਣ ਕਿ ਕੀ ਇਸ ਦੇ ਦੁਆਰਾ ਹਿੰਦੂ ਵਿਅਕਤੀ ਨਾਲ ਵਿਆਹ ਕਰਨ ਵਾਲੀ ਪਾਰਸੀ ਮਹਿਲਾ ਗੁਲਰੋਖ ਐੱਮ. ਗੁਪਤਾ ਨੂੰ ਉਸ ਦੇ ਮਾਤਾ ਪਿਤਾ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਹਿਲਾ ਨੇ ਗੁਜਰਾਤ ਹਾਈਕੋਰਟ ਦੇ ਉਸ ਫੈਸਲੇ ਨੂੰ ਚੁਣੋਤੀ ਦਿੱਤੀ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਹਿੰਦੂ ਨਾਲ ਵਿਆਹ ਕਰਵਾਉਣ ‘ਤੇ ਪਾਰਸੀ ਮਹਿਲਾ ਆਪਣੇ ਪਾਰਸੀ ਭਾਈਚਾਰੇ ਦੀ ਪਹਿਚਾਣ ਖੋਹ ਦਿੰਦੀ ਹੈ। ਜਿਸਦੇ ਬਾਅਦ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਦੋ ਵਿਅਕਤੀ ਵਿਆਹ ਕਰ ਸਕਦੇ ਹਨ ਅਤੇ ਆਪਣੀ ਧਾਰਮਿਕ ਪਹਿਚਾਣ ਨੂੰ ਬਣਾਏ ਰੱਖ ਸਕਦੇ ਹਨ।
ਦਰਅਸਲ , ਗੁਲਰੁਖ ਐਮ. ਗੁਪਤਾ ਨਾਮਕ ਪਾਰਸੀ ਮੂਲ ਦੀ ਮਹਿਲਾ ਨੇ ਹਿੰਦੂ ਨਾਲ ਵਿਆਹ ਕੀਤਾ ਸੀ। ਉਹ ਆਪਣੇ ਪਿਤਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਾ ਚਾਹੁੰਦੀ ਸਨ, ਪਰ ਵਲਸਾਡ ਪਾਰਸੀ ਬੋਰਡ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਸੀ।