ਵਿਆਹ ਦੀ ਮੁਬਾਰਕਬਾਦ : ਖੁਸ਼ੀ ਖੁਸ਼ੀ "ਖੁਸ਼ੀ" ਦਾ ਹੋਇਆ ਹੈਪੀ ਰਾਏਕੋਟੀ
Published : Feb 7, 2018, 1:17 pm IST
Updated : Feb 7, 2018, 8:06 am IST
SHARE ARTICLE

ਪਾਲੀਵੁੱਡ ਦੇ ਵਿਚ ਅੱਜ ਕੱਲ ਵਿਆਹਾਂ ਦਾ ਸੀਜ਼ਨ ਚੱਲਿਆ ਹੋਇਆ ਹੈ ਜਿਥੇ ਕੁਝ ਦਿਨ ਪਹਿਲਾਂ ਹੀ ਦਿਲਪ੍ਰੀਤ ਢਿੱਲੋਂ ਵਿਆਹ ਦੇ ਬੰਧਨ 'ਚ ਬੱਝੇ ਸਨ। ਉਥੇ ਹੀ ਬੀਤੇ ਦਿਨ ਪੰਜਾਬੀ ਗੀਤਕਾਰ ਅਤੇ ਗਾਇਕ ਹੈਪੀ ਰਾਏਕੋਟੀ ਵੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ।

ਤੁਹਾਨੂੰ ਦੱਸ ਦੇਈਏ ਕਿ ਉਹਨਾ ਦੀ ਨਵੀ ਵਿਆਹੀ ਪਤਨੀ ਦਾ ਨਾਮ 'ਖੁਸ਼ੀ' ਹੈ। ਜਿਸ ਨਾਲ ਉਹ ਖੁਸ਼ੀ ਖੁਸ਼ੀ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰ ਕੇ ਬਹੁਤ ਖੁਸ਼ ਹਨ। 


ਹੈਪੀ ਰਾਏਕੋਟੀ ਦੇ ਵਿਆਹ ਚ ਸ਼ਾਮਿਲ ਹੋਣ ਦੇ ਲਈ ਪਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ। ਜਿਥੇ ਨਵਾਂ ਵਿਆਹਿਆ ਜੋੜਾ ਦਿਲਪ੍ਰੀਤ ਢਿਲੋਂ ਅਤੇ ਉਹਨਾਂ ਦੀ ਪਤਨੀ ਵੀ ਸ਼ਾਮਿਲ ਹੋਏ ਅਤੇ ਨਾਲ ਹੀ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਦੇਸੀ ਕਰਿਊ, ਵੀ ਪੁੱਜੇ। 


ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੇ ਹਨ। ਜਿਥੇ ਹੈਪੀ ਰਾਏਕੋਟੀ ਨੂੰ ਵਿਆਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। 


ਕਾਬਿਲੇ ਗੌਰ ਹੈ ਕਿ ਹੈਪੀ ਰਾਏਕੋਟੀ ਪੰਜਾਬੀ ਇੰਡਸਟਰੀ ਵਿਚ ਇੱਕ ਗੀਤਕਾਰ ਵੱਜੋਂ ਮਸ਼ਹੂਰ ਹਨ ਅਤੇ ਉਹਨਾਂ ਨੂੰ ਅਸਲ ਪਹਿਚਾਣ 2014 ਵਿੱਚ ਉਹਨਾਂ ਦੁਆਰਾ ਗਾਏ ਗੀਤ “ਜਾਨ” ਕਰਕੇ ਮਿਲੀ ਸੀ। 


ਇਸਤੋਂ ਬਾਅਦ 2015 ਵਿੱਚ ਉਹਨਾਂ ਦੀ ਐਲਬਮ “7 ਕਨਾਲਾਂ” ਨੂੰ ਵੀ ਹੁੰਗਾਰਾ ਮਿਲਿਆ। ਇਸਤੋਂ ਇਲਾਵਾ ਵੀ ਹੈਪੀ ਰਾਏਕੋਟੀ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਆਪਣੇ ਕਿ ਮਸ਼ਹੂਰ ਗੀਤ ਦਿੱਤੇ ਹਨ।

ਸਪੋਕਸਮੈਨ ਟੀਵੀ ਵੱਲੋਂ ਵੀ ਨਵੇਂ ਵਿਆਹੇ ਜੋੜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਬਹੁਤ ਬਹੁਤ ਮੁਬਾਰਕਬਾਦ। 

SHARE ARTICLE
Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement