ਵਿਕੀ ਗੌਂਡਰ ਦੇ ਕਰੀਬੀ ਗੈਂਗਸਟਰ ਅਮਰਪ੍ਰੀਤ ਬਾਠ ਅਤੇ ਲਵ ਕੌੜਾ ਗ੍ਰਿਫਤਾਰ
Published : Jan 29, 2018, 10:35 am IST
Updated : Jan 29, 2018, 5:05 am IST
SHARE ARTICLE

ਚੰਡੀਗੜ੍ਹ : 29 ਜਨਵਰੀ (ਨੀਲ ਭਲਿੰਦਰ ਸਿੰਘ) ਨਾਮੀਂ ਗੈਂਗਸਟਰ ਵਿਕੀ ਗੌਂਡਰ ਨੂੰ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਪ੍ਰੀਤ ਸਿੰਘ ਬੁੱਢਾ ਸਣੇ ਮਾਰ ਮੁਕਾਉਣ ਮਗਰੋਂ ਪੰਜਾਬ ਪੁਲਿਸ ਦੇ ਹੱਥ ਇਕ ਹੋਰ ਵੱਡੀ ਸਫਲਤਾ ਲੱਗੀ ਹੈ। ਪੰਜਾਬ ਦੀ ਆਰਗੇਨਾਇਜ ਕਰਾਇਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ. )ਨੇ ਗੈਂਗਸਟਰ ਵਿੱਕੀ ਗੌਂਡਰ ਦੇ 2 ਸਾਥੀਆਂ ਨੂੰ ਤਰਨਤਾਰਨ ਤੋਂ ਗ੍ਰਿਫਤਾਰ ਕਰ ਲਿਆ ਹੈ। 


ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਫੋਨ ਉਤੇ ਇਸਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਫੜੇ ਗਏ ਗੈਂਗਸਟਰਾਂ ਦੀ ਪਛਾਣ ਅਮਰਪ੍ਰੀਤ ਸਿੰਘ ਬਾਠ ਅਤੇ ਨਾਮੀਂ ਗੈਂਗਸਟਰ ਗੁਰਪ੍ਰੀਤ ਕੌੜਾ ਦੇ ਭਰਾ ਲਵਪ੍ਰੀਤ ਕੌੜਾ ਵਜੋਂ ਹੋਈ ਹੈ। ਇਹਨਾਂ ਦੋਵਾਂ ਨੂੰ ਬਾਬਾ ਬੁੱਢਾ ਸਾਹਿਬ ਦੇ ਬਾਹਰੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਉਤੇ ਵਿੱਕੀ ਗੌਂਡਰ ਅਤੇ ਹੋਰਨਾਂ ਗੈਂਗਸਟਰਾਂ ਨੂੰ ਪਨਾਹ ਦੇਣ ਅਤੇ ਜ਼ਰੂਰੀ ਸਾਮਾਨ ਉਪਲੱਬਧ ਕਰਾਂਉਣ ਦੇ ਦੋਸ਼ ਹਨ। 


ਪੰਜਾਬ ਪੁਲਿਸ ਇਸ ਨੂੰ ਵੱਡੀ ਸਫਲਤਾ ਮੰਨ ਰਹੀ ਹੈ। ਓਧਰ ਭਰੋਸੇਯੋਗ ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਪ੍ਰੇਸ਼ਨ ਵਿਕੀ ਗੌਂਡਰ ਤਹਿਤ ਪਿਛਲੇ ਕਰੀਬ 32 ਦਿਨਾਂ ਤੋਂ ਪੰਜਾਬ ਦੇ ਪੰਜ ਜਿਲਿਆਂ ਫਾਜ਼ਿਲਕਾ, ਫਰੀਦਕੋਟ, ਬਠਿੰਡਾ, ਮੁਕਤਸਰ ਅਤੇ ਤਰਨਤਾਰਨ ਚ ਪੰਜਾਬ ਪੁਲਿਸ ਦੀਆਂ ਸੱਤ ਕੰਪਨੀਆਂ ਮੁਸ਼ਤੈਦ ਹਨ ਹਾਲਾਂਕਿ ਪੰਜਾਬ ਪੁਲਿਸ ਵਲੋਂ ਇਸ ਅਪ੍ਰੇਸ਼ਨ ਲਈ ਕੁਲ ਦਸ ਕੰਪਨੀਆਂ ਨਾਮਜਦ ਕੀਤੀਆਂ ਹੋਈਆਂ ਸਨ ਪਰ ਹਾਲ ਦੀ ਘੜੀ ਸੱਤ ਕੰਪਨੀਆਂ ਹੀ ਛਾਣਬੀਣ ਅਤੇ ਨਾਕੇਬੰਦੀ 'ਚ ਲਗੀਆਂ ਹੋਈਆਂ ਸਨ। 


ਫੜਿਆ ਗਿਆ ਅਮਰਪ੍ਰੀਤ ਸਿੰਘ ਬਾਠ ਵਿਕੀ ਗੌਂਡਰ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਪੁਲਿਸ ਕੋਲ ਜਾਣਕਾਰੀ ਸੀ ਕਿ ਮਾਝੇ ਚ ਵਾਰਦਾਤਾਂ ਅਤੇ ਹੋਰਨਾਂ ਗਤੀਵਿਧੀਆਂ ਦੌਰਾਨ ਵਿਕੀ ਗੌਂਡਰ ਅਤੇ ਉਸਦੇ ਸਾਥੀ ਬਾਠ ਕੋਲ ਹੀ ਪਨਾਹ ਲੈਂਦੇ ਰਹੇ ਹਨ। ਇਸ ਵਾਰ ਵੀ ਇਹ ਲੱਗ ਰਿਹਾ ਸੀ ਕਿ ਵਿਕੀ ਗੌਂਡਰ ਪਾਕਿਸਤਾਨ ਭੱਜਣ ਦੀ ਕੋਸ਼ਿਸ ਵਿਚ ਇਹਨਾਂ ਸਰਹੱਦੀ ਜਿਲ੍ਹਿਆ 'ਚ ਪਨਾਹ ਲਵੇਗਾ। ਜਿਸ ਤਹਿਤ ਪੁਲਿਸ ਤਿੰਨ ਮਹੀਨੇ ਪਹਿਲਾਂ ਹੀ ਜਮਾਨਤ ਉਤੇ ਬਾਹਰ ਆਏ ਅਮਰਪ੍ਰੀਤ ਬਾਠ ਦੀਆਂ ਗਤੀਵਿਧੀਆਂ ਉਤੇ ਕਰੜੀ ਨਜ਼ਰ ਰੱਖੀ ਬੈਠੀ ਸੀ। 


ਐਤਵਾਰ ਨੂੰ ਹੋਈ ਇਹ ਵੱਡੀ ਗ੍ਰਿਫਤਾਰੀ ਵੀ ਇਸੇ ਮੁਸ਼ਤੈਦੀ ਦਾ ਸਿੱਟਾ ਮੰਨੀ ਜਾ ਰਹੀ ਹੈ। ਵਿਕੀ ਗੌਂਡਰ ਦੇ ਐਨਕਾਊਂਟਰ ਤੋਂ ਐਨ ਪਹਿਲਾਂ ਤੱਕ ਪੰਜਾਬ ਪੁਲਿਸ ਦੀਆਂ ਤਿੰਨ ਵਿਸ਼ੇਸ ਟੀਮਾਂ ਮਾਲਵੇ 'ਚ ਦੋ- ਦੋ ਟੀਮਾਂ ਮਾਝੇ ਅਤੇ ਦੋਆਬੇ 'ਚ ਤਾਇਨਾਤ ਰਹੀਆਂ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਕਰੀਬ 32 ਦਿਨਾਂ ਤੋਂ ਚੱਲ ਰਹੀ ਇਸ ਮੁਸ਼ਤੈਦੀ ਦੌਰਾਨ ਵਿਕੀ ਗੌਂਡਰ ਨਾਲ ਪੰਜਾਬ ਪੁਲਿਸ ਦਾ ਕਰੀਬ ਛੇ ਵਾਰ ਸਾਹਮਣਾ ਵੀ ਹੋ ਚੁੱਕਾ ਸੀ, ਜਿਸ ਦੌਰਾਨ ਉਹ ਬਚ ਨਿਕਲਣ ਵਿਚ ਸਫਲ ਰਿਹਾ। 


ਪਰ ਪੰਜਾਬ ਪੁਲਿਸ ਦੀ ਇਸ ਕਰੀਬ ਇੱਕ ਮਹੀਨੇ ਭਰ ਦੀ ਮੁਸ਼ਤੈਦੀ ਨੇ ਪੰਜਾਬ ਪੁਲਿਸ ਦਾ ਸ਼ਿਕੰਜਾ ਗੈਂਗਸਟਰਾਂ ਉਤੇ ਬੇਹੱਦ ਕਸ ਦਿੱਤਾ ਹੈ, ਜਿਸਦਾ ਸਿੱਟਾ ਇਹ ਦੋ ਵੱਡੀਆਂ ਗ੍ਰਿਫਤਾਰੀਆਂ ਅਤੇ ਦੋ ਦਿਨ ਪਹਿਲਾਂ ਹੋਇਆ ਵਿੱਕੀ ਗੌਂਡਰ ਅਤੇ ਦੋ ਹੋਰ ਨਾਮੀਂ ਗੈਂਗਸਟਰਾਂ ਦਾ ਐਨਕਾਊਂਟਰ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਵਲੋਂ ਵੀ ਉਕਤ ਦੋ ਗ੍ਰਿਫਤਾਰੀਆਂ ਦੀ ਪੁਸ਼ਟੀ ਕੀਤੀ ਗਈ ਹੈ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement