
ਹਰਿਆਣਾ, ਰਾਜਸਥਾਨ ਪੁਲਿਸ ਨੇ ਕੀਤਾ ਫ਼ਰੀਦਾਬਾਦ ‘ਚ ਗੈਂਗਸਟਰ ਅਰੁਣ ਗੁੱਜਰ ਦਾ ਐਨਕਾਊਂਟਰ ਕਰ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਅਰੁਣ ਗੁੱਜਰ ਹਰੀਆਂ ਗੈਂਗ ਨਾਲ ਸਬੰਧ ਰੱਖਦਾ ਸੀ। ਐਂਨਕਾਊਟਰ ਕੀਤੇ ਗਏ ਗੈਂਗਸਟਰ ਖਿਲਾਫ਼ ਲੁੱਟਾਂ – ਖੋਹਾਂ ਅਤੇ ਕਤਲ ਦੇ ਖਿਲਾਫ ਕਈ ਮਾਮਲੇ ਦਰਜ਼ ਸਨ। ਕੁਝ ਦਿਨਾਂ ਤੋਂ ਪੁਲਿਸ ਗੈਂਗਸਟਰਾਂ ‘ਤੇ ਨੱਥ ਪਾਉਣ ਦੀ ਪੂਰੀ ਕਾਰਵਾਈ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਦੇ ਕੋਲ ਦੇ ਖੇਤਰ ਤੋਂ ਹੀ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਨਾਲ ਦੇ ਸਾਥੀਆਂ ਦਾ ਐਂਕਾਊਟਰ ਕਰ ਚੁੱਕੀ ਹੈ।
ਬੀਤੇ ਹੀ ਦਿਨ ਇਕ ਹੋਰ ਮਸ਼ਹੂਰ ਗੈਂਗਸਟਰ ਨੇ ਆਤਮਸਮਰਪਣ ਕੀਤਾ ਸੀ। ਜਿਸ ਦਾ ਨਾਮ ਰਵੀ ਦਿਓਲ ਸੀ। ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ ਗੈਂਗਸਟਰ ਰਵੀ ਦਿਓਲ ਖਿਲਾਫ਼ ਕਾਫੀ ਅਪਰਾਧਿਕ ਮਾਮਲੇ ਦਰਜ ਹਨ। ਜ਼ਿਲ੍ਹਾ ਫਤਿਹਗੜ੍ਹ ‘ਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਵਿਚ ਵੀ ਉਸ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ।
ਇਸ ਬਾਰੇ ਰਵੀ ਦਿਓਲ ਨੇ ਪਹਿਲਾਂ ਇਕ ਵੀਡੀਓ ਬਣਾਈ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ‘ਚ ਰਵੀ ਦਿਓਲ ਨੇ ਕਿਹਾ ਹੈ ਕਿ ਉਹ ਅੱਜ ਆਪਣਾ ਆਤਮ ਸਮਰਪਣ ਕਰਨ ਜਾ ਰਿਹਾ ਹੈ। ਉਸ ਨੇ ਵੀਡੀਓ ‘ਚ ਆਪਣੇ ਘਰਦਿਆਂ ਅਤੇ ਮਿੱਤਰਾਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਉਸ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਹੈ। ਵੀਡੀਓ ਵਿਚ ਉਸ ਨੇ ਸਾਫ਼ ਸ਼ਬਦਾਂ ‘ਚ ਕਿਹਾ ਹੈ ਕਿ ਪਿੱਛੇ ਜੋ ਗਲਤੀਆਂ ਹੋ ਗਈਆਂ ਹਨ ਉਹ ਪਿੱਛੇ ਹੀ ਛੱਡ ਦੇਣੀਆਂ ਚਾਹੀਦੀਆਂ ਹਨ, ਆਪਣਾ ਭਵਿੱਖ ਸੁਧਾਰਨ ਲਈ ਮੈਂ ਆਤਮ ਸਮਰਪਣ ਕਰ ਰਿਹਾ ਹਾਂ।
ਵੀਡੀਓ ਵਾਇਰਲ ਕਰਨ ਪਿੱਛੇ ਇਹ ਵੀ ਮੰਤਵ ਹੋ ਸਕਦਾ ਹੈ ਕਿ ਉਹ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦੇ ਐਨਕਾਊਂਟਰ ਤੋਂ ਡਰ ਗਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਰਵੀ ਦਿਓਲ ਨੂੰ ਆਪਣੇ ਆਪ ਦਾ ਪੁਲਿਸ ਹੱਥੋਂ ਐਨਕਾਊਂਟਰ ਹੋਣ ਦਾ ਡਰ ਸਤਾਉਣ ਲਗ ਗਿਆ ਹੋਵੇ।
ਖੇਰ ਰਵੀ ਦਿਓਲ ਦਾ ਵੀਡੀਓ ਅੱਪਲੋਡ ਕਰਨ ਮਗਰ ਜੋ ਵੀ ਮੰਤਵ ਹੋਵੇ ਪਰ ਉਸਦਾ ਆਤਮ ਸਮਰਪਣ ਕਰਨਾ ਇਕ ਸ਼ਲਾਘਾ ਯੋਗ ਹੈ। ਰਵੀ ਦਿਓਲ ਤੋਂ ਸਿੱਖਿਆ ਲੈ ਕੇ ਜਿਨ੍ਹਾਂ ਜਲਦੀ ਹੋ ਸਕੇ ਪੰਜਾਬ ਦੇ ਸਾਰੇ ਗੈਂਗਸਟਰ ਆਪਣਾ ਆਤਮ ਸਮਰਪਣ ਕਰ ਦੇਣ ਤਾਂ ਜੋ ਪੰਜਾਬ ਤੋਂ ਇਸ ਗੈਂਗਲੈਂਡ ਵਾਲੇ ਬਦਨਾਮੀ ਦੇ ਦਾਗ਼ ਸਾਫ਼ ਕੀਤੇ ਜਾ ਸਕਣ।