
ਮਾਸਟਰ ਸਲੀਮ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਇਕ ਜਾਣਿਆ-ਪਛਾਣਿਆ ਨਾਂ ਬਣ ਗਿਆ ਹੈ। ਹਾਲ ਹੀ 'ਚ ਮਸਟਰ ਸਲੀਮ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਨੀਟਾ ਨਾਂ ਦਾ ਉੱਭਰਦਾ ਹੋਇਆ ਗਾਇਕ ਮਾਸਟਰ ਸਲੀਮ ਦੇ ਪੈਰ ਧੋਂਦਾ ਦਿਖਾਈ ਦੇ ਰਿਹਾ ਹੈ ਤੇ ਫਿਰ ਉਸ ਲੜਕੇ ਨੇ ਉਹੀ ਪਾਣੀ ਪੀ ਲਿਆ।
ਇਸ ਤੋਂ ਬਾਅਦ ਪੂਰੇ ਪੰਜਾਬੀ ਜਗਤ 'ਚ ਮਸਟਰ ਸਲੀਮ ਦੀ ਕਾਫੀ ਨਿੰਦਿਆ ਕੀਤੀ ਜਾ ਰਹੀ ਹੈ। ਹਾਲ ਹੀ 'ਚ ਮਾਸਟਰ ਸਲੀਮ ਨੇ ਆਪਣਾ ਪੱਖ ਰੱਖਦੇ ਹੋਏ ਆਪਣੇ ਫੇਸਬੁੱਕ ਪੇਜ਼ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਮੇਰੇ ਲੱਖ ਰੋਕਣ ਦੇ ਬਾਵਜੂਦ ਵੀ ਉਸ ਮੁੰਡੇ ਨੇ ਮੇਰੇ ਪੈਰ ਧੋ ਕੇ ਪਾਣੀ ਪੀਤਾ।
ਇਸ ਵੀਡੀਓ ਦੌਰਾਨ ਉਨ੍ਹਾਂ ਨੇ ਆਪਣੀ ਇਸ ਗਲਤੀ ਨੂੰ ਮੰਨਿਆ ਕਿ ਉਸ ਸਮੇਂ ਮੈਂ ਉਸ ਲੜਕੇ 'ਤੇ ਜ਼ਿਆਦਾ ਜੋਰ ਨਹੀਂ ਪਾਇਆ, ਸ਼ਾਇਦ ਤਾਂ ਹੀ ਉਹ ਪਾਣੀ ਪੀਣ ਤੋਂ ਰੁਕਿਆ ਨਹੀਂ। ਸਫਾਈ ਦਿੰਦੇ ਹੋਏ ਮਾਸਟਰ ਸਲੀਮ ਨੇ ਕਿਹਾ ਮੈਂ ਬਿਲਕੁਲ ਇਸ ਹੱਕ 'ਚ ਨਹੀਂ ਹਾਂ ਕਿ ਕੋਈ ਵੀ ਮੇਰੇ ਪੈਰ ਧੋ ਕੇ ਉਹ ਪਾਣੀ ਪੀਵੇ।
ਇਸ ਗੱਲ ਦਾ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਮੇਰੇ ਪੈਰ ਧੋ ਕੇ ਪਾਣੀ ਪੀ ਲਵੇਗਾ। ਅੰਤ 'ਚ ਕਿਹਾ ਕਿ ਮੈਂ ਆਪਣੀ ਇਸ ਹਰਕਤ ਲਈ ਹਥ ਜੋੜ ਕੇ ਮੁਆਫੀ ਮੰਗਦਾ ਹਾਂ।
ਦੱਸਣਯੋਗ ਹੈ ਕਿ ਮਾਸਟਰ ਸਲੀਮ ਨੇ ਮੁਆਫੀ ਮੰਗਦਿਆ ਪ੍ਰਸ਼ੰਸ਼ਕਾਂ ਨੂੰ ਇਕ ਬੇਨਤੀ ਕਰਦੇ ਕਿਹਾ ਕਿ ਜੇਕਰ ਕੋਈ ਵੀ ਕਿਸੇ ਤਰ੍ਹਾਂ ਦੀ ਗਲਤੀ ਕਰਦਾ ਹੈ ਤਾਂ ਬਾਕਸ 'ਚ ਕਦੇ ਵੀ ਉਸ ਨੂੰ ਮਾਂ-ਭੈਣ ਦੀਆਂ ਗਾਲਾਂ ਨਾ ਕੱਢੋ। ਅਸੀਂ ਪੰਜਾਬੀ ਮਾਂ ਬੋਲੀ ਨੂੰ ਪਰਮੋਟ ਕਰਨਾ ਹੈ ਨਾ ਕੀ ਮਾਂ-ਭੈਣ ਦੀਆਂ ਗਾਲਾਂ ਨੂੰ।