
WWE ਪਿਛਲੇ ਕੁਝ ਸਮੇਂ ਤੋਂ ਭਾਰਤ 'ਚ ਆਪਣੀ ਲੋਕਪ੍ਰਿਯਤਾ ਵਧਾਉਣ ਦੀ ਕੋਸ਼ਿਸ਼ 'ਚ ਹੈ ਅਤੇ ਦਸੰਬਰ 'ਚ ਦੇਸ਼ 'ਚ ਲਾਈਵ ਈਵੈਂਟ ਵੀ ਰਖਿਆ ਹੈ। ਜਿੰਦਰ ਮਾਹਲ ਨੂੰ ਕਾਫੀ ਪ੍ਰਮੋਟ ਕੀਤਾ ਜਾ ਰਿਹਾ ਹੈ ਅਤੇ ਹੁਣ ਕੰਪਨੀ ਨੇ ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਪਹਿਲਵਾਨ ਦੇ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਨੇ ਸਾਬਕਾ ਵੇਟ ਲਿਫਟਰ ਕਵਿਤਾ ਦੇਵੀ ਨੂੰ ਸਾਈਨ ਕੀਤਾ ਹੈ ਅਤੇ ਇਸ ਗੱਲ ਦਾ ਐਲਾਨ ਨਵੀਂ ਦਿੱਲੀ ਦੇ ਦੌਰੇ ਦੇ ਦੌਰਾਨ ਚੈਂਪੀਅਨ ਜਿੰਦਰ ਮਾਹਲ ਨੇ ਕੀਤਾ ਹੈ।
ਦੱਖਣੀ ਏਸ਼ੀਆਈ ਖੇਡਾਂ 'ਚ ਜਿੱਤਿਆ ਸੀ ਸੋਨ ਤਮਗਾ
ਜ਼ਿਕਰਯੋਗ ਹੈ ਕਿ ਕਵਿਤਾ WWE ਵੱਲੋਂ ਆਯੋਜਿਤ ਮਾਈ ਯੰਗ ਕਲਾਸਿਕ ਟੂਰਨਾਮੈਂਟ ਦਾ ਹਿੱਸਾ ਰਹਿ ਚੁੱਕੀ ਹੈ ਅਤੇ ਉਨ੍ਹਾਂ ਨੇ ਰਿੰਗ ਦੇ ਦਾਅ ਪੇਚ ਸਾਬਕਾ ਵਰਲਡ ਹੈਵੀਵੇਡ ਚੈਂਪੀਅਨ ਦਿ ਗ੍ਰੇਟ ਖਲੀ ਤੋਂ ਸਿੱਖੇ ਹਨ। ਉਹ ਭਾਰਤ ਦੀ ਇਕ ਮਾਤਰ ਸਿਖਲਾਈ ਪ੍ਰਾਪਤ ਵੇਟਲਿਫਟਰ ਹੈ ਅਤੇ ਉਨ੍ਹਾਂ ਨੇ ਸਾਲ 2016 'ਚ ਦੱਖਣੀ ਏਸ਼ੀਆਈ ਖੇਡਾਂ 'ਚ ਭਾਰਤ ਦੇ ਲਈ ਸੋਨ ਤਮਗਾ ਜਿੱਤਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਜਨਵਰੀ 'ਚ ਅਮਰੀਕਾ ਦੇ ਫਲੋਰਿਡ 'ਚ ਸਥਿਤ WWE ਪਰਫਾਰਮੈਂਸ ਸੈਂਟਰ 'ਚ ਟ੍ਰੇਨਿੰਗ ਸ਼ੁਰੂ ਕਰ ਦੇਵੇਗੀ।ਇਹ ਉਪਲਬਧੀ ਹਾਸਲ ਕਰਨ ਦੇ ਬਾਅਦ ਕਵਿਤਾ ਨੇ ਕਿਹਾ, '' WWE ਦੇ ਰਿੰਗ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ।
ਮਾਈ ਯੰਗ ਕਲਾਸਿਕ ਟੂਰਨਾਮੈਂਟ 'ਚ ਦੁਨੀਆ ਦੀਆਂ ਸਰਵਸ਼੍ਰੇਸ਼ਠ ਮਹਿਲਾਵਾਂ ਦੇ ਨਾਲ ਮੁਕਾਬਲਾ ਕਰਨ ਦਾ ਤਜਰਬਾ ਬਿਹਤਰੀਨ ਰਿਹਾ। ਹੁਣ ਮੈਂ ਅੱਗੇ ਭਾਰਤ ਦੇ ਲਈ WWE ਵਿਮੇਂਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣਾ ਚਾਹੁੰਦੀ ਹਾਂ।''