
ਨਵੀ ਦਿੱਲੀ : ਯਾਮਹਾ ਨੇ 45ਵੇਂ ਟੋਕਿਓ ਮੋਟਰ ਸ਼ੋਅ ‘ਚ ਆਪਣੀ 3 ਪਹੀਆਂ ਵਾਲੀ ਬਾਈਕ ਸ਼ੋਅ-ਕੇਸ ਕੀਤੀ ਹੈ। ਹੈ ਅਤੇ ਇਸ ‘ਚ ਵੀ ਸਮਾਨ 3-ਸਿਲੈਂਡਰ ਇੰਜਣ ਲਗਾ ਹੈ, ਪਰ ਇਹ ਬਾਈਕ ਕੰਪਨੀ ਦਾ ਪਹਿਲਾ ਪ੍ਰੋਡਕਸ਼ਨ ਮਾਡਲ ਹੈ ਜਿਸ ‘ਚ ਝੁੱਕਣ ਵਾਲੇ ਪਹੀਏ ਲਗਾਏ ਗਏ ਹਨ।ਯਾਮਹਾ ਨਿਕੇਨ ਨਾਮ ਦੀ ਇਹ ਬਾਈਕ ਐੱਮ. ਟੀ-09 ‘ਤੇ ਅਧਾਰਿਤ ਯਾਮਹਾ ਨੇ ਨਿਕੇਨ ਦੀ ਬਹੁਤ ਜ਼ਿਆਦਾ ਜਾਣਕਾਰੀ ਇਸ ਮੋਟਰ ਸ਼ੋਅ ‘ਚ ਉਪਲੱਬਧ ਨਹੀਂ ਕਰਾਈ ਹੈ।
ਜਿਸ ‘ਚ ਲਿਕਵਿਡ-ਕੂਲਡ ਇੰਜਣ ਲਗਾਇਆ ਗਿਆ ਹੈ। ਇਸ ਮਾਡਲ ਨੂੰ ਐੱਲ. ਐੱਮ. ਡਬਲਿਊ ਟੈਕਨਾਲੌਜੀ ਨਾਲ ਲੈਸ ਕੀਤਾ ਗਿਆ ਹੈ।ਇਸ ਟੈਕਨਾਲੌਜੀ ਨਾਲ ਬਾਈਕ ਨੂੰ ਮੋੜਦੇ ਸਮੇਂ ਬਿਹਤਰੀਨ ਗਰਿਪ ਮਿਲਦੀ ਹੈ ਅਤੇ ਤੇਜ਼ ਰਫਤਾਰ ‘ਚ ਮੋੜਨ ‘ਤੇ ਵੀ ਇਸ ਦਾ ਬੈਲੇਂਸ ਨਹੀਂ ਵਿਗੜਦਾ।
ਯਾਮਹਾ ਨਿਕੇਨ ‘ਚ ਲਿਕਵਿਡ-ਕੂਲਡ, ਫਿਊਲ-ਇੰਜੈਕਟਡ, ਫੋਰ-ਸਟ੍ਰੋਕ, ਡੀ. ਓ. ਐੱਚ. ਸੀ, ਫੋਰ-ਵਾਲਵ, ਇਨ-ਲਾਈਨ ਟਰਿਪਲ ਇੰਜਣ ਦਿੱਤਾ ਗਿਆ ਹੈ। ਤਿੰਨ-ਸਿਲੰਡਰ ਵਾਲੇ ਇਸ ਇੰਜਨ ਦੀ ਪਾਵਰ 847 ਸੀ. ਸੀ. ਹੈ ਜੋ ਯਾਮਹਾ ਐੱਮ.ਟੀ-09 ਨਾਲ ਲਿਆ ਗਿਆ ਹੈ।ਯਾਮਹਾ ਨੇ ਦੱਸਿਆ ਕਿ ਇਹ ਜ਼ਿਆਦਾ ਡਿਸਪਲੇਸਮੇਂਟ ਵਾਲੀ ਮਲਟੀ-ਵ੍ਹੀਲਰ ਬਾਈਕ ਹੈ ਯਾਮਾਹਾ ਨੇ ਨਿਕੇਨ ਦੀ ਕੀਮਤ ਨੂੰ ਲੈ ਕੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਕੰਪਨੀ ਨੇ ਬਾਈਕ ਦੇ ਡਾਇਮੇਂਸ਼ਨ ਦੀ ਜਾਣਕਾਰੀ ਦਿੱਤੀ ਹੈ ਜਿਸ ‘ਚ ਇਸ ਦੀ ਲੰਬਾਈ 2150 ਐੱਮ.ਐੱਮ ਹੈ, ਚੋੜਾਈ 885 ਐੱਮ. ਐੱਮ ਅਤੇ ਉਚਾਈ 1250 ਐੱਮ. ਐੈੱਮ ਹੈ। ਇਸ ਦੇ ਨਾਲ ਹੀ ਬਾਈਕ ‘ਚ ਟਰਿਪਲ ਸਿਲੈਂਡਰ ਇੰਜਣ ਦਿੱਤਾ ਗਿਆ ਹੈ।
ਬਾਈਕ ‘ਚ 15-ਇੰਚ ਦੇ ਫਰੰਟ ਵ੍ਹੀਲਸ ਦਿੱਤੇ ਗਏ ਹਨ ਜੋ ਡਿਊਲ-ਟਿਊਬ ਅਪਸਾਇਡ-ਡਾਊਨ ਫੋਰਕ ਲਗਾਏ ਗਏ ਹਨ ਜੋ ਮੁਸ਼ਕਿਲ ਸਮੇਂ ‘ਚ ਵੀ ਬਾਈਕ ਦਾ ਬੈਲੇਂਸ ਬਣਾਏ ਰੱਖਦੇ ਹਨ। ਕੰਪਨੀ ਇਸ ਬਾਈਕ ਨੂੰ 2018 ਮਾਡਲ ਦੇ ਤਹਿਤ ਵੇਚਣ ਵਾਲੀ ਹੈ ਅਤੇ ਸੰਭਵ ਹੈ ਕਿ ਇਹ ਬਾਈਕ ਅਗਲੇ ਸਾਲ ਗਰਮੀਆਂ ‘ਚ ਯਾਮਹਾ ਲਾਂਚ ਵੀ ਕਰ ਦੇਵੇ।