
ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਰਾਹੁਲ ਗਾਂਧੀ ਦੇ ਮੰਦਰਾਂ ਵਿਚ ਜਾਣ ਅਤੇ ਜਨੇਊ (ਪਵਿੱਤਰ ਹਿੰਦੂ ਧਾਗਾ) 'ਤੇ ਸਿਆਸਤ ਖੇਡਣ ਨੂੰ ਲੈ ਕੇ ਬੋਲਦਿਆਂ ਆਖਿਆ ਕਿ ਲੋਕ ਰਾਹੁਲ ਗਾਂਧੀ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਇੱਕ ਸਗਾਮਗ ਵਿਚ ਆਰਐੱਸਐੱਸ ਦੇ ਵਿਦਿਆਰਥੀ ਵਿੰਗ ਨੇ ਵੀ ਅਸਿੱਧੇ ਤੌਰ 'ਤੇ ਪਹਿਲੇ ਪ੍ਰਧਾਨ ਮੰਤਰੀ ਅਤੇ ਗਾਂਧੀ ਦੇ ਦਾਦਾਜੀ ਜਵਾਹਰ ਲਾਲ ਨਹਿਰੂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਵੱਖਰੀ ਤਰ੍ਹਾਂ ਦੇ ਹਿੰਦੂ ਸਨ। ਉਨ੍ਹਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਵੀ ਉਸੇ ਲਾਈਨ 'ਤੇ ਚੱਲ ਰਹੇ ਹਨ।
ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਕਿ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਅਜਿਹੇ ਲੋਕ ਹੁਣ ਮੰਦਰਾਂ ਵੱਲ ਵਧ ਰਹੇ ਹਨ। ਇਹ ਇੱਕ ਵੱਡਾ ਬਦਲਾਅ ਹੈ। ਇਹ ਸਪੱਸ਼ਟ ਹੈ ਕਿ ਅਜਿਹੇ ਲੋਕਾਂ ਨੂੰ ਹੁਣ ਮੰਦਰਾਂ ਦੀ ਲੋੜ ਪੈ ਗਈ ਹੈ।
ਉਨ੍ਹਾਂ ਨੇ ਕੇਰਲ ਦੀ ਖੱਬੇਪੱਖੀ ਸਰਕਾਰ 'ਤੇ ਵੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕਰੂਰਤਾ ਨੂੰ ਸਿਰਫ਼ ਰਾਸ਼ਟਰਵਾਦ ਜ਼ਰੀਏ ਹੀ ਕਾਬੂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਭਾਜਪਾ ਸਰਕਾਰ ਸਿੱਖਿਆ ਦੇ ਲਈ ਚੰਗਾ ਮਾਹੌਲ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਨਾਲ ਹੀ ਸਕੂਲਾਂ ਵਿਚ ਮਾਤਾ-ਪਿਤਾ ਦੇ ਵਿਚਕਾਰ ਫੀਸ ਵਾਧੇ ਨੂੰ ਲੈ ਕੇ ਪੈਦਾ ਹੋ ਰਹੀ ਅਸੰਤੁਸ਼ਟਤਾ ਨੂੰ ਖ਼ਤਮ ਕਰਨ ਲਈ ਵੀ ਸਰਕਾਰ ਕੰਮ ਕਰ ਰਹੀ ਹੈ।