
ਯਮੁਨਾਨਗਰ, 28 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਤਰਫ਼ੋਂ ਮਾਤਾ ਗੁਜਰ ਕੌਰ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਵਿਚ ਡੇਰਾ ਸੰਤਪੁਰਾ ਗੁਰਦਵਾਰਾ ਵਿਚ ਯੁਵਕ ਮੇਲਾ ਕਰਵਾਇਆ ਗਿਆ। ਯੁਵਕ ਮੇਲੇ ਵਿਚ ਸਪੋਕਸਮੈਨ ਦੇ ਪਾਠਕਾਂ ਜਸਪਾਲ ਸਿੰਘ, ਕੈਪਟਨ ਗੁਲਬੀਰ ਸਿੰਘ, ਗੁਰਮੀਤ ਸਿੰਘ ਸੇਰਾਵਾ, ਗੋਬਿੰਦ ਸਿੰਘ, ਹਰਭਜਨ ਸਿੰਘ ਵਲੋਂ ਸਪੋਕਸਮੈਨ ਅਖ਼ਬਾਰ ਦਾ ਸਟਾਲ ਲਗਾਇਆ ਗਿਆ। ਯੁਵਕ ਮੇਲੇ ਵਿਚ ਪੁੱਜੀਆਂ ਸੰਗਤਾਂ ਨੂੰ ਸਪੋਕਸਮੈਨ ਅਖ਼ਬਾਰ ਤੇ 'ਉੱਚਾ ਦਰ ਬਾਬੇ ਨਾਨਕ ਦਾ' ਦਾ ਪ੍ਰਾਜੈਕਟ ਬਾਰੇ ਜਾਣਕਾਰੀ ਦਿਤੀ ਗਈ।
ਸ. ਅਜੀਤ ਸਿੰਘ ਡਿਪਟੀ ਚੀਫ਼ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਦਸਿਆ ਕਿ ਮੇਲੇ ਵਿਚ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਯਮੁਨਾਨਗਰ ਦੇ ਅਲੱਗ ਅਲੱਗ ਸਕੂਲਾਂ ਦੇ ਵਿਦਿਆਰਥੀਆ ਨੇ ਹਿੱਸਾ ਲਿਆ। ਇਸ ਮੇਲੇ ਵਿਚ ਕਈ ਪ੍ਰਕਾਰ ਦੇ ਮੁਕਾਬਲੇ ਕਰਵਾਏ ਗਏ ਜਿਵੇਂ ਦੁਸਾਲਾ ਮੁਕਾਬਲਾ, ਗੁਰਬਾਣੀ ਸ਼ੁਧ ਉਚਾਰਨ, ਦਸਤਾਰ, ਸਿੱਖੀ ਬਾਨਾ, ਕਵਿਤਾ ਮੁਕਾਬਲੇ ਕਰਵਾਏ ਗਏ ਜਿਸ ਵਿਚ 640 ਵਿਦਿਆਰਥੀਆਂ ਨੇ ਹਿੱਸਾ ਲਿਆ। ਯੁਵਕ ਮੇਲੇ ਦੇ ਕਨਵੀਨਰ ਸ. ਮਨਵਿੰਦਰਪਾਲ ਸਿੰਘ ਨੇ ਦਸਿਆ ਕਿ ਦੁਮਾਲਾ ਮੁਕਾਬਲੇ ਵਿਚ ਅੰਗਰੇਜ਼ ਸਿੰਘ ਪਹਿਲੇ ਸਥਾਨ, ਦੂਜਾ ਜਸਕੀਰਤ ਸਿੰਘ ਅਤੇ ਤੀਜਾ ਅਮਨਦੀਪ ਸਿੰਘ ਨੇ ਪ੍ਰਾਪਤ ਕੀਤਾ। ਯੁਵਕ ਮੇਲੇ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਮੋਬਾਈਲ ਟੈਬ ਦੇ ਕੇ ਸਨਮਾਨਤ ਕੀਤਾ।