
ਮੁੰਬਈ 'ਚ ਚਲਦੀ ਟ੍ਰੇਨ 'ਚ ਮਹਿਲਾ ਨਾਲ ਬਦਸਲੂਕੀ
ਮੁੰਬਈ 'ਚ ਸ਼ੁਕਰਵਾਰ ਨੂੰ ਇਕ ਲੋਕਲ ਟ੍ਰੈਨ 'ਚ ਮਹਿਲਾ ਨਾਲ ਬਦਸਲੂਕੀ ਦਾ ਵੀਡੀਓ ਸਾਹਮਣੇ ਆਇਆ ਹੈ....ਜਿਸ ਚ ਸ਼ਰਾਬ ਦੇ ਨਸ਼ੇ 'ਚ ਧੁੱਤ ਵਿਅਕਤੀ ਵਲੋਂ ਮਹਿਲਾ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ....ਦਰਅਸਲ ਮਹਿਲਾ ਸ਼ੁਰਕਵਾਰ ਰਾਤ ਨੂੰ ਥਾਣੇ ਰੇਲਵੇ ਸਟੇਸ਼ਨ ਤੋਂ ਅਾਪਣੇ ਘਰ ਜਾਣ ਲਈ ਲੋਕਲ ਟਰੈਨ ਚ ਸਵਾਰ ਹੋਈ...ਜਿਥੇ ਟ੍ਰੈਨ 'ਚ ਮਹਿਲਾ ਨਾਲ ਵਿਅਕਤੀ ਨੇ ਛੇੜਛਾੜ ਕੀਤੀ..... ਇਸ ਦੌਰਾਨ ਟ੍ਰੈਨ 'ਚ ਸਵਾਰ ਇਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ... ਮਹਿਲਾ ਨੇ ਵਿਅਕਤੀ ਦਾ ਵਿਰੋਧ ਕੀਤਾ ਤੇ ਉਸ ਨੂੰ ਧੱਕਾ ਦੇ ਟ੍ਰੈਨ ਦੇ ਦਰਵਾਜੇ ਕੋਲ ਖੜੀ ਹੋ ਗਈ....ਵੀਡੀਓ 'ਚ ਦੂਸਰੇ ਕੋਚ 'ਚ ਪੁਲਿਸ ਵਾਲਾ ਵੀ ਮੌਜ਼ੂਦ ਦਿਖਿਆ ਜਿਸ ਨੇ ਆਰੋਪੀ ਨੂੰ ਹੱਟਣ ਲਈ ਕਿਹਾ...ਪਰ ਆਰੋਪੀ ਨੇ ਪੁਲਿਸ ਵਾਲੇ ਦੀ ਇਕ ਨਾ ਸੁਣੀ....
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਟਨਾ ਦੌਰਾਨ ਟਰੈਨ ਦੇ ਕੋਚ 'ਚ ਹੋਰ ਵਿਅਕਤੀ ਵੀ ਮੌਜੂਦ ਸੀ ਪਰ ਕਿਸੇ ਵਲੋਂ ਮਹਿਲਾ ਦੀ ਮਦਦ ਨਹੀਂ ਕੀਤੀ ਗਈ..... ਜਿਸ ਤੋਂ ਬਾਅਦ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਦਾਦਰ ਰੈਲਵੇ ਸਟੇਸ਼ਨ ਤੋਂ ਪੁਲਿਸ ਨੇ ਅਾਰੋਪੀ ਨੂੂੰ ਗ੍ਰਿਫ਼ਤਾਰ ਕਰ ਲਿਆ.....ਪੁਲਿਸ ਨੇ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਏ....