
ਫਿਰ ਬਣੀ ਨੋਟਬੰਦੀ ਦੀ ਸਥਿਤੀ, ਨਕਦੀ ਸੰਕਟ ਦਾ ਸਾਹਮਣੇ ਕਰ ਰਹੇ ਨੇ ਲੋਕ
8 ਨਵੰਬਰ 2016 ਨੂੰ ਹੋਈ ਨੋਟਬੰਦੀ ਦੇ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਕੈਸ਼ ਲਈ ਬੈਂਕਾਂ ਅਤੇ ਏਟੀਐੱਮ ਦੀ ਲਾਈਨਾ ਵਿੱਚ ਲੱਗਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ...ਪਰ ਅਜੇ ਉਸ ਨੋਟਬੰਦੀ ਨੂੰ ਜ਼ਿਆਦਾ ਸਮਾਂ ਵੀ ਨਹੀਂ ਹੋਇਆ ਅਤੇ ਨਾ ਹੀ ਹੁਣ ਨੋਟਬੰਦੀ ਦੀ ਘੋਸ਼ਣਾ ਹੋਈ ਹੈ ਪਰ ਦੇਸ਼ ਵਿੱਚ ਫਿਰ ਹੁਣ ਉਹੀ ਨੋਟਬੰਦੀ ਵਾਲੇ ਹਾਲਾਤ ਹੋ ਗਏ ਹਨ। ਦੇਸ਼ ਦੇ ਵੱਖ - ਵੱਖ ਹਿੱਸੀਆਂ 'ਚੋਂ ਖ਼ਬਰਾਂ ਆ ਰਹੀਆਂ ਹਨ ਕਿ ਏਟੀਐਮ ਅਤੇ ਬੈਂਕ ਵਿੱਚ ਜ਼ਿਆਦਾ ਕੈਸ਼ ਨਾ ਹੋਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ....
Cash Crisis
ਦੱਸ ਦਈਏ ਕਿ ਕਈ ਸ਼ਹਿਰਾਂ 'ਚ ਤਾ ਨੋਟਬੰਦੀ ਵਰਗੇ ਹਾਲਾਤ ਹੋਏ ਪਏ ਨੇ.....ਜ਼ਿਆਦਾਤਰ ਏਟੀਐਮ 'ਚੋਂ ਪੈਸੇ ਨਾ ਨਿਕਲਣ ਕਾਰਨ ਲੋਕਾਂ ਨੂੰ ਦੂਸਰੇ ਏਟੀਐਮ 'ਚ ਲੱਗਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ....ਪਰ ਲੰਬੀ ਲਾਇਨਾਂ ਲਗਾਉਣ ਤੋਂ ਬਾਅਦ ਵੀ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਿਸੇ ਏਟੀਐਮ 'ਚ ਕੈਸ਼ ਨਹੀਂ ਹੈ ਤੇ ਕਿਸੇ ਏਟੀਐਮ ਦੇ ਬਾਹਰ NO CASE ਦੇ ਬੋਰਡ ਲੱਗੇ ਹੋਏ ਹਨ.....
ਦੱਸ ਦਇਏ ਕਿ ਇਹ ਕੈਸ਼ ਦੀ ਪਰੇਸ਼ਾਨੀ ਕੇਵਲ ਇਕ ਬੈਂਕ ਦੀ ਨਹੀਂ ਸਗੋ ਸਾਰੀਆਂ ਬੈਂਕਾਂ ਦੇ ਏਟੀਐੱਮ 'ਚੋਂ ਹੀ ਆ ਰਹੀ ਹੈ....ਉਥੇ ਹੀ ਵਿਤ ਮੰਤਰੀ ਅਰੁਨ ਜੇਤਲੀ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਕੈਸ਼ ਦੀ ਕੋਈ ਘਾਟ ਨਹੀਂ ਹੈ....ਪਰ ਹੁਣ ਵਿਤ ਮੰਤਰਾਲਾ ਨੇ ਇਕ ਹਫਤੇ 'ਚ ਕੈਸ਼ ਦੀ ਕਮੀ ਨੂੰ ਦੂਰ ਕਰਨ ਦਾ ਦਾਅਵਾ ਕੀਤਾ ਹੈ.