
ਸ਼ਰਾਬੀ ਪੁੱਤ ਨੇ ਆਪਣੀ ਹੀ ਮਾਂ ਨੂੰ ਸਾੜਿਆ ਜ਼ਿੰਦਾ
ਉਤਰ ਪ੍ਰਦੇਸ਼ ਦੇ ਸੀਤਾਪੁਰ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਸ਼ਰਾਬ ਦੇ ਧੁੱਤ ਨਸ਼ੇ 'ਚ ਵਿਅਕਤੀ ਨੇ ਆਪਣੀ ਹੀ ਮਾਂ ਨੂੰ ਜ਼ਿੰਦਾ ਸਾੜ ਦਿੱਤਾ......ਜਾਣਕਾਰੀ ਮੁਤਾਬਕ ਕਿਸੇ ਗੱਲ ਨੂੰ ਲੈ ਕੇ ਸ਼ਰਾਬੀ ਬੇਟੇ ਦਾ ਮਾਂ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਸ਼ਰਾਬੀ ਬੇਟੇ ਨੇ ਪਹਿਲਾ ਤਾਂ ਆਪਣੀ ਮਾਂ ਨੂੰ ਡੰਡਿਆ ਨਾਲ ਕੁੱਟਿਆ...ਕੁੱਟਮਾਰ ਕਰਨ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਧੁੱਤ ਕਲਯੁਗੀ ਬੇਟੇ ਸੁਨੀਲ ਨੇ ਆਪਣੀ ਮਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ....ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ......ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਸੁਨੀਲ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ