
PGI ਡਾਕਟਰਾਂ ਦੀ ਰਿਪੋਰਟ 'ਚ ਫਤਿਹਵੀਰ ਬਾਰ ਅਹਿਮ ਖੁਲਾਸਾ
ਵੀਰਵਾਰ ਤੋਂ ਬੋਰਵੈਲ 'ਚ ਡਿਗੇ ਫਤਿਹਵੀਰ ਨੂੰ ਨਹੀਂ ਬਚਾਇਆ ਜਾ ਸਕਿਆ। ਅੱਜ ਉਸ ਮਾਸੂਮ ਦਾ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਅੰਤਿਮ ਸੰਸਕਾਰ ਕੀਤਾ ਗਿਆ ਇੱਸ ਮੌਕੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਰਹੇ ਅਤੇ ਨਮ ਅੱਖਾਂ ਨਾਲ ਫਤਿਹ ਨੂੰ ਅੰਤਿਮ ਵਿਦਾਈ ਦਿੱਤੀ ਗਈ। ਲੋਕਾਂ ਨੇ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਿਰਾਸ਼ਾ ਜਤਾਉਂਦੇ ਹੋਏ ਸੁਨਾਮ ਮੁੱਖ ਮਾਰਗ 'ਤੇ ਧਰਨਾ ਵੀ ਦਿੱਤਾ। ਉਧਰ ਪੀਜੀਆਈ ਡਾਕਟਰਾਂ ਦੀ ਰਿਪੋਰਟ ਨੇ ਵੀ ਵੱਡਾ ਖੁਲਾਸਾ ਕੀਤਾ ਏ, ਜਿਸ ਮੁਤਾਬਕ ਫਤਿਹ ਕਈ ਦਿਨ ਪਹਿਲਾਂ ਹੀ ਦਮ ਤੋੜ ਚੁੱਕਾ ਸੀ ਇਜਸ ਨੇ ਇਹ ਸਵਾਲ ਖੜੇ ਕਰ ਦਿੱਤੇ ਕਿ ਜੇ ਫਤਿਹ ਦਮ ਤੋੜ ਚੁੱਕਾ ਸੀ ਤਾਂ ਉਸਨੂੰ ਪੀਜੀਆਈ ਲਿਜਾਣ ਦਾ ਡਰਾਮਾ ਕਿਉਂ ਕੀਤਾ ਗਿਆ।
ਫਤਿਹ ਦੀ ਮੌਤ ਦੀ ਖਬਰ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਅਫਸੋਸ ਪ੍ਰਗਟਾਇਆ ਅਤੇ ਨਾਲ ਹੀ "ਆਪਰੇਸ਼ਨ ਰੈਸਕਿਊ" 'ਚ ਦੇਰੀ ਦੀ ਜਾਂਚ ਦੇ ਆਦੇਸ਼ ਵੀ ਦਿਤੇ। ਉਧਰ ਇਸ ਪੂਰੇ ਘਟਨਾਕ੍ਰਮ ਤੋਂ ਖਫ਼ਾ ਲੋਕ ਨੇ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤੈ।
ਫਤਿਹ ਦੀ ਮੌਤ 'ਤੇ ਸਿਆਸੀ ਆਗੂਆਂ ਦੇ ਸੋਸ਼ਲ ਮੀਡੀਆ 'ਤੇ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਜਿਥੇ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਸੇ ਦਾ ਵਿਰੋਧ ਨਾ ਕਰਦੇ ਹੋਏ ਫਤਿਹ ਦੀ ਮੌਤ 'ਤੇ ਅਫਸੋਸ ਪ੍ਰਗਟਾਇਆ,, ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਸ ਘਟਨਾ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਇਸ ਘਟਨਾ ਨੂੰ ਅਣਮਨੁੱਖੀ ਅਤੇ ਜ਼ਾਲਮਾਨਾ ਕਿਸਮ ਦਾ ਦਿਨ-ਦਿਹਾੜੇ ਕੀਤਾ ਗਿਆ ਕਤਲ ਕਰਾਰ ਦਿੱਤਾ ਅਤੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂਅ ਦੀ ਕੋਈ ਚੀਜ਼ ਹੀ ਨਹੀਂ ਹੈ। ਇਸ ਤੋਂ ਇਲਾਵਾ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ।
ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਬਾਅਦ ਦੁਪਹਿਰ ਪਾਰਟੀ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਸੁਰਿੰਦਰ ਸਿੰਘ ਗਰੇਵਾਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਸਿਰਫ਼ ਇੰਨ੍ਹਾਂ ਹੀ ਨਹੀਂ, ਗਰੇਵਾਲ ਦੇ ਨਾਲ ਪੰਜਾਬ ਦੇ 6 ਜ਼ਿਲ੍ਹਾ ਪ੍ਰਧਾਨਾਂ ਨੇ ਵੀ ਆਪੋ-ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿਤਾ। ਅਸਤੀਫ਼ਾ ਦੇਣ ਮਗਰੋਂ ਗਰੇਵਾਲ ਨੇ ਦੋਸ਼ ਲਾਇਆ ਕਿ ਸਿਮਰਜੀਤ ਸਿੰਘ ਬੈਂਸ ਦੇ ਅੜੀਅਲ ਰਵੱਈਏ ਤੋਂ ਤੰਗ ਆ ਚੁੱਕੇ ਹਨ, ਜਿਸ ਕਰਕੇ ਉਹ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਉਨ੍ਹਾਂ ਨੇ ਪੰਜਾਬ ਲਈ ਕੰਮ ਕੀਤਾ ਹੈ, ਉਸ ਦੀ ਕਦੇ ਕੋਈ ਕਦਰ ਨਹੀਂ ਕੀਤੀ ਗਈ, ਸਗੋਂ ਢਾਂਚਾ ਭੰਗ ਕਰਕੇ ਉਨ੍ਹਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ, ਜਿਸ ਤੋਂ ਉਹ ਨਾਰਾਜ਼ ਹਨ। ਗਰੇਵਾਲ ਨੇ ਕਿਹਾ ਕਿ ਸਿਮਰਜੀਤ ਬੈਂਸ ਦੀਆਂ ਤਾਨਾਸ਼ਾਹੀਆਂ ਨੂੰ ਨਕਾਰਦੇ ਹੋਏ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ।