
ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਰਿਸ਼ਵਤ ਲੈਂਦੀ ਕੈਮਰੇ 'ਚ ਕੈਦ
ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਿਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਅਾਇਆ....ਤਾਜਾ ਮਾਮਲਾ ਮੋਹਾਲੀ ਦੇ ਫੇਸ-7 ਦਾ ਹੈ ਜਿਥੇ ਪੰਜਾਬ ਪੁਲਿਸ ਦੇ ਦੋ ਕਰਮਚਾਰੀ ਰਿਸ਼ਵਤ ਲੈ ਰਹੇ ਨੇ...ਜਿਨਾਂ ਦੀ ਰਿਸ਼ਵਤ ਲੈਦਿਆ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ....ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਰਿਸ਼ਵਤ ਮਹਿਲਾ ਕਾਂਸਟੇਬਲ ਲੈ ਰਹੀ ਹੈ.....
ਦਰਅਸਲ ਨਾਕਾਬੰਦੀ ਦੌਰਾਨ ਇਕ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਬਾਈਕ ਸਵਾਰ ਲੜਕਿਆਂ ਨੂੰ ਚੈਕਿੰਗ ਲਈ ਰੋਕਿਆ। ਇਸ ਦੌਰਾਨ ਕਾਗਜ਼ਾ 'ਚ ਕਮੀ ਪਾਓ ਜਾਣ ਤੋਂ ਬਾਅਦ ਉਨ੍ਹਾਂ ਤੋਂ ਚਲਾਨ ਨਾ ਕਰਵਾਉਣ ਦੇ ਬਦਲੇ 'ਚ ਰਿਸ਼ਵਤ ਲਈ ਗਈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮਹਿਲਾ ਕਰਮਚਾਰੀ ਕਾਰ ਦੇ ਪਿੱਛੇ ਲੁੱਕ ਕੇ ਰਿਸ਼ਵਤ ਲੈਂਦੀ ਦਿੱਸ ਰਹੀ ਹੈ। ਨੌਜਵਾਨ ਦੀ ਗਲਤੀ ਸਿਰਫ ਇੰਨੀ ਸੀ ਕਿ ਉਹ ਕਿਸੇ ਦੀ ਮੋਟਰਸਾਈਕਲ ਮੰਗ ਕੇ ਲੈ ਕੇ ਆਇਆ ਸੀ ਅਤੇ ਉਸ ਦੇ ਕੋਲ ਪੂਰੇ ਕਾਗਜ਼ਾਤ ਨਹੀਂ ਸਨ।
ਰਿਸ਼ਵਤ ਲੈਣ ਦੀ ਵੀਡੀਓ ਵਾਇਰਲ ਹੋਣ ਤੋ ਬਾਅਦ ਜਿਲ੍ਹਾ ਪੁਲਿਸ ਮੁਖੀ ਕੁਲਦੀਪ ਸਿੰਘ ਚਹਿਲ ਨੇ ਤੁਰੰਤ ਕਾਰਵਾਈ ਕਰਦਿਆ ਟ੍ਰੈਫਿਕ ਮੁਲਾਜਮ ਅਸੋਕ ਅਤੇ ਮਹਿਲਾ ਕਾਂਸਟੇਬਲ ਪੂਜਾ ਨੂੰ ਮੁਅੱਤਲ ਕਰ ਦਿੱਤਾ