ਕਿਸਾਨਾਂ ਤੋਂ ਬਾਅਦ ਦਲਿਤ ਭਾਈਚਾਰੇ ਦਾ ਕਰਜ਼ਾ ਮੁਆਫ਼, ਕੈਪਟਨ ਨੇ ਵੰਡੇ ਚੈੱਕ
Published : Apr 17, 2018, 1:27 pm IST | Updated : Apr 17, 2018, 1:27 pm IST
SHARE VIDEO
Dalit Debt Waived
Dalit Debt Waived

ਕਿਸਾਨਾਂ ਤੋਂ ਬਾਅਦ ਦਲਿਤ ਭਾਈਚਾਰੇ ਦਾ ਕਰਜ਼ਾ ਮੁਆਫ਼, ਕੈਪਟਨ ਨੇ ਵੰਡੇ ਚੈੱਕ

ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ‘ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ। ਕੈਬਨਿਟ ਦੇ ਦਲਿਤ ਮੰਤਰੀਆਂ ਨਾਲ ਪਹੁੰਚੇ ਕੈਪਟਨ ਨੇਦਲਿਤਾਂ ਵਾਸਤੇ ਦਿਲ ਅਤੇ ਖਜ਼ਾਨਾ ਦੋਵੇਂ ਖੋਲ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਹੋਰ ਗ਼ਰੀਬ ਲੋਕਾਂ ਦਾ ਵੀ ਕਰਜ਼ਾ ਸਰਕਾਰ ਮੁਆਫ਼ ਕਰ ਰਹੀ ਹੈ। ਇਸੇ ਦੀ ਸ਼ੁਰੂਆਤ ਜਲੰਧਰ ਤੋਂ ਕੀਤੀ ਗਈ ਹੈ। ਇਸ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ 14,260 ਲੋਕਾਂ ਦਾ 50-50 ਹਜ਼ਾਰ ਰੁਪਏ ਕਰਜ਼ ਮੁਆਫ਼ ਕੀਤਾ ਜਾਵੇਗਾ। ਜਿਸ ਦੀ ਕੁਲ ਰਕਮ 125 ਕਰੋੜ ਰੁਪਏ ਬਣਦੀ ਹੈ....

ਕੈਪਟਨ ਨੇ ਦਲਿਤ ਸਮਾਜ ਦੇ ਲੋਕਾਂ ਵਾਸਤੇ ਹੋਰ ਕਈ ਆਰਥਿਕ ਮਦਦ ਦਾ ਐਲਾਨ ਵੀ ਕੀਤਾ ਹੈ। ਕੈਪਟਨ ਨੇ ਖੁਰਾਲਗੜ ਦੇ ਰਵੀਦਾਸ ਮੈਮੋਰੀਅਲ ਵਾਸਤੇ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਜਲੰਧਰ ਦੀ ਬੂਟਾ ਮੰਡੀ ਵਿੱਚ ਡਾ. ਅੰਬੇਡਕਰ ਦੇ ਨਾਂ ‘ਤੇ ਕਾਲਜ ਖੋਲ੍ਹਣ ਦੀ ਗੱਲ ਵੀ ਆਖੀ। ਕੈਪਟਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਚੇਅਰ ਵਾਸਤੇ ਫੰਡ ਦੇਣਾ ਬੰਦ ਕਰ ਦਿੱਤਾ ਸੀ ਅਸੀਂ ਉਸ ਵਾਸਤੇ ਮੁੜ ਫੰਡ ਸ਼ੁਰੂ ਕਰਾਂਗੇ ਤਾਂ ਜੋ ਨੌਜਵਾਨ ਪੀੜੀ ਉੱਥੇ ਰਿਸਰਚ ਕਰ ਸਕੇ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO