ਪਠਾਨਕੋਟ 'ਚ ਫਿਰ ਸਾਹਮਣੇ ਆਈ ਅੱਤਵਾਦੀ ਵਾਰਦਾਤ!
Published : Apr 17, 2018, 1:34 pm IST | Updated : Apr 17, 2018, 1:34 pm IST
SHARE VIDEO
 Frontier terrorist outbreak in Pathankot
Frontier terrorist outbreak in Pathankot

ਪਠਾਨਕੋਟ 'ਚ ਫਿਰ ਸਾਹਮਣੇ ਆਈ ਅੱਤਵਾਦੀ ਵਾਰਦਾਤ!

ਪਠਾਨਕੋਟ ਇਕ ਵਾਰ ਅੱਤਵਾਦੀਆਂ ਦੇ ਨਿਸ਼ਾਨੇ ਜਾਪ ਰਿਹਾ ਏ......ਹੁਣ ਫਿਰ ਪਠਾਨਕੋਟ ਦੇ ਬਮਿਆਲ ਸੈਕਟਰ ਵਿਚ ਫਿਰ ਸ਼ੱਕੀ ਅੱਤਵਾਦੀਆਂ ਦੀਆਂ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਲਾਕੇ ਵਿਚ ਅਲਰਟ ਜਾਰੀ ਕਰਦਿਆਂ ਸੁਰੱਖਿਆ ਚੌਕਸੀ ਵਧਾ ਦਿਤੀ ਗਈ ਏ। ......ਅੱਜ ‍ਇੱਥੇ ਦੋ ਸ਼ੱਕੀ ਵਿਅਕਤੀ ਇਕ ਵਿਅਕਤੀ ਕੋਲੋਂ ਅਲਟੋ ਕਾਰ ਖੋਹ ਕੇ ਫ਼ਰਾਰ ਹੋ ਗਏ........ਜਿਸ ਤੋਂ ਬਾਅਦ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਇਲਾਕੇ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਏ.... ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਗਈ ਏ.....ਸੁਰੱਖਿਆ ਚੌਕਸੀ ਵਧਦਿਆਂ ਅਤੇ ਨਾਕਾਬੰਦੀ ਹੁੰਦਿਆਂ ਹੀ ਸ਼ੱਕੀ ਵਿਅਕਤੀ ਕਾਰ ਛੱਡ ਫ਼ਰਾਰ ਹੋ ਗਏ। ਪੁਲਿਸ ਨੇ ਕਾਰ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਏ।  

ਦਸ ਦੇਈਏ ਕਿ ਪਠਾਨਕੋਟ ਵਿਚ ਅੱਤਵਾਦੀਆ ਨੇ ਪਹਿਲਾਂ ਵੀ ਠੀਕ ਇਸੇ ਤਰ੍ਹਾਂ ਕਿਸੇ ਦੀ ਕਾਰ ਖੋਹ ਕੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿਤਾ ਸੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪੁਲਿਸ ਵਿਚਕਾਰ ਕਈ ਘੰਟਿਆਂ ਤਕ ਮੁਠਭੇੜ ਚੱਲੀ ਸੀ, ਜਿਸ ਤੋਂ ਬਾਅਦ ਭਾਵੇਂ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਸੀ ਪਰ ਇਸ ਦੌਰਾਨ ਕੁੱਝ ਪੁਲਿਸ ਮੁਲਾਜ਼ਮ ਵੀ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ ਕਦੇ ਵੀ ਹਲਕੇ ਵਿਚ ਨਹੀਂ ਲਿਆ ਜਾ ਸਕਦਾ....... ਫਿ਼ਲਹਾਲ ਪੁਲਿਸ ਵਲੋਂ ਸ਼ੱਕੀਆਂ ਦੀ ਭਾਲ ਲਈ ਸਰਚ ਅਪਰੇਸ਼ਨ ਕੀਤਾ ਜਾ ਰਿਹਾ ਏ..ਤਾਂ ਜੋ ਕਿਸੇ ਵੱਡੀ ਵਾਰਦਾਤ ਨੂੰ ਰੋਕਿਆ ਜਾ ਸਕੇ। 

ਸਪੋਕਸਮੈਨ ਸਮਾਚਾਰ ਸੇਵਾ

SHARE VIDEO