
ਦਿੱਲੀ 'ਚ ਪੁਲਿਸ ਵੱਲੋਂ ਸਿੱਖ-ਪਿਓ ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ
ਦਿੱਲੀ ਦੇ ਮੁਖ਼ਰਜੀ ਨਗਰ ਵਿਚ ਪੁਲਿਸ ਵੱਲੋਂ ਇਕ ਸਿੱਖ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਤੋਂ ਬਾਅਦ ਦਿੱਲੀ ਦੇ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹੈ...ਭੜਕੇ ਹੋਏ ਸਿੱਖਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਧਰਨਾ ਲਗਾ ਕੇ ਰੋਡ ਜਾਮ ਕੀਤਾ ਅਤੇ ਦਿੱਲੀ ਪੁਲਿਸ ਵਿਰੁਧ ਜਮ ਕੇ ਨਾਅਰੇਬਾਜ਼ੀ ਕੀਤੀ. ਇਸ ਮੌਕੇ ਬੋਲਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਦਿੱਲੀ ਪੁਲਿਸ ਦੀ ਇਹ ਕਰਤੂਤ ਬੇਹੱਦ ਮੰਦਭਾਗੀ ਐ..ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ.
ਦੱਸ ਦਈਏ ਕਿ ਸਿੱਖ ਡਰਾਈਵਰ ਦਾ ਆਟੋ ਪੁਲਿਸ ਦੀ ਗੱਡੀ ਨਾਲ ਟਕਰਾ ਜਾਣ 'ਤੇ ਇਹ ਮਾਮਲਾ ਵਧਿਆ...ਜਦੋਂ ਪੁਲਿਸ ਨੇ ਸਿੱਖ ਡਰਾਈਵਰ ਨਾਲ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਅਪਣੀ ਕ੍ਰਿਪਾਨ ਕੱਢ ਲਈ...ਫਿਰ ਵੱਡੀ ਗਿਣਤੀ ਵਿਚ ਪੁਲਿਸ ਵਾਲਿਆਂ ਨੇ ਮਿਲ ਕੇ ਸਿੱਖ ਡਰਾਇਵਰ ਅਤੇ ਉਸ ਨਾਲ ਇਕ ਨਾਬਾਲਗ ਸਿੱਖ ਬੱਚੇ ਦੀ ਬੁਰੀ ਤਰ੍ਹਾਂ ਦੀ ਕੁੱਟਮਾਰ ਕੀਤੀ...ਫਿਲਹਾਲ ਭਾਰੀ ਦਬਾਅ ਦੇ ਚਲਦਿਆਂ ਡੀਸੀਪੀ ਨਾਰਥ ਵਿਜੈ ਵੰਤ ਆਰੀਆ ਵੱਲੋਂ ਸਿੱਖ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਕਰਮੀਆਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਐ.