ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਮੌਤ
Published : Apr 18, 2018, 6:58 pm IST | Updated : Apr 18, 2018, 6:58 pm IST
SHARE VIDEO
Death of Harminder Mintu
Death of Harminder Mintu

ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਮੌਤ

ਇਸ ਵੇਲੇ ਦੀ ਵੱਡੀ ਖਬਰ ਨਾਭਾ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਨਾਭਾ ਜੇਲ੍ਹ ਕਾਂਡ ਦੇ ਮੁੱਖ ਦੋਸ਼ੀ ਹਰਮਿੰਦਰ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਰਕੁਨ ਹਰਮਿੰਦਰ ਸਿੰਘ ਮਿੰਟੂ ਪਟਿਆਲਾ ਜੇਲ‘ਚ ਸੀ। ਦੱਸ ਦੇਈਏ ਕਿ ਨਾਭਾ ਗੈਸ ਬਾਟਲਿੰਗ ਪਲਾਂਟ ‘ਤੇ ਬੰਬ ਰੱਖਣ ਅਤੇ ਉਡਾਉਣ ਦੀ ਸਾਜ਼ਿਸ਼ ਕਰਨ ਦੇ ਦੋਸ਼ਾਂ ‘ਤੇ ਆਧਾਰਿਤ ਕੇਸ ‘ਚੋਂ ਹਰਮਿੰਦਰ ਸਿੰਘ ਮਿੰਟੂ ਨੂੰ ਬਰੀ ਕਰ ਦਿੱਤਾ ਗਿਆ ਸੀ। ਸੈਸ਼ਨ ਜੱਜ ਨੇ ਮਿੰਟੂ ਦੇ ਖਿਲਾਫ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੂੰ ਇਸ ਕੇਸ ਤੋਂ ਬਰੀ ਕਰ ਦਿੱਤਾ।

ਇਸ ਤੋਂ ਇਲਾਵਾ ਵੀ ਮਿੰਟੂ ਤੇ ਕਈ ਕੇਸ ਚੱਲ ਰਹੇ ਸਨ। ਜ਼ਿਕਰਯੋਗ ਹੈ ਕਿ ਸਾਲ 2010 ‘ਚ ਬਾਟਲਿੰਗ ਪਲਾਂਟ ਦੇ ਬਾਹਰ ਇੱਕ ਬੰਬ ਮਿਲਿਆ ਸੀ ਅਤੇ ਪੁਲਸ ਨੇ ਸਮੇਂ ਰਹਿੰਦੇ ਡਿਫਿਊਜ਼ ਕਰ ਦਿੱਤਾ ਸੀ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO