ਜ਼ੀਰਕਪੁਰ ਬਿਲਡਿੰਗ ਮਾਮਲਾ : ਸਿੱਧੂ ਨੇ ਖੁਦ ਥਾਣੇ ਜਾ ਕੇ ਦਰਜ ਕਰਵਾਇਆ ਕੇਸ
Published : Apr 22, 2018, 8:03 pm IST | Updated : Apr 22, 2018, 8:03 pm IST
SHARE VIDEO
Zirkpur Building Collapse matter :Sidhu registered the case
Zirkpur Building Collapse matter :Sidhu registered the case

ਜ਼ੀਰਕਪੁਰ ਬਿਲਡਿੰਗ ਮਾਮਲਾ : ਸਿੱਧੂ ਨੇ ਖੁਦ ਥਾਣੇ ਜਾ ਕੇ ਦਰਜ ਕਰਵਾਇਆ ਕੇਸ

ਜ਼ੀਰਕਪੁਰ ਦੇ ਪੀਰ ਮੁਛੱਲਾ ਖੇਤਰ ਵਿਚ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਖੁਦ ਜ਼ੀਰਕਪੁਰ ਥਾਣੇ ਜਾ ਕੇ ਗੈਰ-ਕਾਨੂੰਨੀ ਬਿਲਡਿੰਗ ਦੇ ਨਿਰਮਾਣ ਲਈ ਜ਼ਿੰਮੇਵਾਰ ਬਿਲਡਰ ਵਿਰੁਧ ਕੇਸ ਦਰਜ ਕਰਵਾਇਆ। ਸਿੱਧੂ ਨੇ ਮੌਕੇ 'ਤੇ ਹਾਜ਼ਰ ਮੋਹਾਲੀ ਦੇ ਐੱਸ. ਐੱਸ. ਪੀ. ਕੁਲਦੀਪ ਚਾਹਲ ਨੂੰ ਬਿਲਡਿੰਗ ਸਬੰਧੀ ਸਾਰੇ ਕਾਗਜ਼ ਸੌਂਪੇ। ਸਿੱਧੂ ਨੇ ਪੀਰ ਮੁਛੱਲਾ ਵਿਖੇ ਬਿਲਡਿੰਗ ਡਿੱਗਣ ਵਾਲੀ ਜਗ੍ਹਾ ਦਾ ਦੌਰਾ ਵੀ ਕੀਤਾ। ਦੱਸ ਦਈਏ ਕਿ 12 ਤਰੀਕ ਨੂੰ ਜ਼ੀਰਕਪੁਰ ਦੇ ਪੀਰ ਮੁਛੱਲਾ 'ਚ ਨਿਰਮਾਣ ਅਧੀਨ ਬਿਲਡਿੰਗ ਡਿੱਗ ਗਈ ਸੀ....ਜਿਸ ਨਾਲ ਪੂਰੇ ਸ਼ਹਿਰ 'ਚ ਹੜਕੰਪ ਮੰਚ ਗਿਆ ਸੀ....ਜਾਣਾਕਾਰੀ ਮੁਤਾਬਕ ਹੁਣ ਤਕ ਕਿਸੀ ਬਿਲਡਿੰਗ ਦੇ ਅਧਿਕਾਰੀ 'ਤੇ ਕੋਈ ਕਾਰਵਾਈ ਨਹੀਂ ਹੋਈ ਤੇ ਨਾਂ ਹੀ ਕਿਸੇ ਦੀ ਗ੍ਰਿਫ਼ਤਾਰੀ ਹੋਈ ਹੈ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਐਮ.ਸੀ ਜ਼ੀਰਕਪੁਰ ਵਲੋਂ ਕੋਈ ਪੱਤਰ ਨਹੀਂ ਮਿਲੀਆਂ....

ਇਸ ਮਾਮਲੇ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਦੇ ਰਿਕਾਰਡ ਮੁਤਾਬਕ ਜਿਹੜੀਆਂ ਛੇ ਬਿਲਡਿੰਗਾਂ ਡਿੱਗੀਆਂ ਹਨ, ਉਨ੍ਹਾਂ 'ਚੋਂ ਪੰਜ ਬਿਲਡਿੰਗਾਂ ਦੇ ਲਾਇਸੈਂਸ ਦੀ ਮਿਆਦ ਅਕਤੂਬਰ 2017 ਅਤੇ ਇਕ ਬਿਲਡਿੰਗ ਦੇ ਲਾਇਸੈਂਸ ਦੀ ਮਿਆਦ 31 ਮਾਰਚ 2018 ਨੂੰ ਪੁੱਗ ਚੁੱਕੀ ਸੀ, ਜਿਸ ਕਾਰਨ ਬਿਲਡਰ ਨੇ ਬਿਨਾਂ ਪ੍ਰਮਾਣਿਕ ਲਾਇਸੈਂਸ ਦੇ ਇਹ ਬਿਲਡਿੰਗਾਂ ਬਣਾਈਆਂ ਸਨ। ਉਨ੍ਹਾਂ ਐੱਸ. ਐੱਸ. ਪੀ. ਨੂੰ ਇਹ ਬਿਲਡਿੰਗਾਂ ਬਣਾਉਣ ਵਾਲੇ ਬਿਲਡਰ ਪੁਸ਼ਪ ਇੰਪਾਇਰ ਖਿਲਾਫ ਕੇਸ ਦਰਜ ਕਰਨ ਲਈ ਕਿਹਾ।

ਸਪੋਕਸਮੈਨ ਸਮਾਚਾਰ ਸੇਵਾ

SHARE VIDEO