ਨਵ ਬਾਜਵਾ ਦੀ ਨਵੀਂ ਫਿਲਮ 'ਕਿਰਦਾਰ-ਏ-ਸਰਦਾਰ' ਬਾਰੇ ਜਾਣੋ ਖ਼ਾਸ ਗੱਲਾਂ
Published : Sep 26, 2017, 9:15 pm IST | Updated : Sep 26, 2017, 3:45 pm IST
SHARE VIDEO

ਨਵ ਬਾਜਵਾ ਦੀ ਨਵੀਂ ਫਿਲਮ 'ਕਿਰਦਾਰ-ਏ-ਸਰਦਾਰ' ਬਾਰੇ ਜਾਣੋ ਖ਼ਾਸ ਗੱਲਾਂ

ਨਵ ਬਾਜਵਾ ਦੀ ਨਵੀਂ ਫਿਲਮ 'ਕਿਰਦਾਰ-ਏ-ਸਰਦਾਰ' ਬਾਰੇ ਜਾਣੋ ਖ਼ਾਸ ਗੱਲਾਂ ਨਿਵੇਕਲੇ ਵਿਸ਼ੇ 'ਤੇ ਆਧਾਰਿਤ ਹੈ ਫਿਲਮ ਕਿਰਦਾਰ-ਏ-ਸਰਦਾਰ ਪੰਜਾਬੀ ਸਿਨੇਮਾ ਵਿੱਚ ਵੱਖਰੀ ਪਛਾਣ ਬਣਾਉਣ ਵਿੱਚ ਹੋਵੇਗੀ ਕਾਮਯਾਬ ਐਕਸ਼ਨ, ਡਰਾਮਾ ਇਮੋਸ਼ਨ ਦੇ ਨਾਲ ਨਾਲ ਦਿਲਾਂ ਨੂੰ ਛੂਹਣ ਵਾਲਾ ਸੰਗੀਤ ਵਧੀਆ ਬੈਨਰ, ਵਧੀਆ ਸਟਾਰਕਾਸਟ ਅਤੇ ਉੱਤਮ ਨਿਰਦੇਸ਼ਨ ਹਨ ਵੱਡੇ ਪਹਿਲੂ ਸਥਾਪਿਤ ਹੋ ਚੁੱਕੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੱਖੋ ਵੱਖ ਬੈਨਰ ਵੱਖੋ ਵੱਖ ਵਿਸ਼ੇ ਅਤੇ ਸਟਾਰਕਾਸਟ ਨੂੰ ਲੈ ਕੇ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ। ਰਿਵਾਇਤੀ ਪੰਜਾਬੀ ਸਿਨੇਮੇ ਦੇ ਨਾਲ ਨਾਲ ਜਿੱਥੇ ਹਲਕੀਆਂ ਫੁਲਕੀਆਂ ਮਨੋਰੰਜਨ ਫ਼ਿਲਮਾਂ ਦਾ ਨਿਰਮਾਣ ਹੋ ਰਿਹਾ ਹੈ ਉੱਥੇ ਹੀ ਗੰਭੀਰ ਵਿਸ਼ੇ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਵੀ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਰਹੀਆਂ ਹਨ। ਅਜਿਹੀ ਹੀ ਇੱਕ ਜਲਦ ਰਿਲੀਜ਼ ਹੋਣ ਵਾਲੀ ਫਿਲਮ ਹੈ, ਕਿਰਦਾਰ-ਏ-ਸਰਦਾਰ। ਕਿਰਦਾਰ-ਏ-ਸਰਦਾਰ ਇੱਕ ਨਿਵੇਕਲੇ ਵਿਸ਼ੇ 'ਤੇ ਆਧਾਰਿਤ ਫਿਲਮ ਹੈ ਜਿਸ ਵਿੱਚ ਐਕਸ਼ਨ, ਡਰਾਮਾ ਇਮੋਸ਼ਨ ਦੇ ਨਾਲ ਨਾਲ ਅਜਿਹੇ ਪਹਿਲੂ ਛੂਹੇ ਗਏ ਹਨ ਜਿਹੜੇ ਦਰਸ਼ਕਾਂ ਦੇ ਦਿਲਾਂ ਨੂੰ ਛੋਹ ਲੈਣਗੇ। ਹੈਪਜ਼ ਮਿਊਜ਼ਿਕ ਅਤੇ ਓਹਰੀ ਪ੍ਰੋਡਕਸ਼ਨਜ਼ ਦੀ ਇਸ ਫਿਲਮ ਦੇ ਨਿਰਮਾਤਾ ਹਨ ਹੈਪਜ਼ ਮਿਊਜ਼ਿਕ ਅਤੇ ਜਸਵਿੰਦਰ ਕੌਰ। ਫਿਲਮ ਦੇ ਨਿਰਦੇਸ਼ਨ ਦੀ ਕਮਾਂਡ ਸੰਭਾਲੀ ਹੈ ਜਤਿੰਦਰ ਸਿੰਘ ਜੀਤੂ ਨੇ ਅਤੇ ਫਿਲਮ ਦੇ ਮੁੱਖ ਕਲਾਕਾਰ ਨੇ ਨਵ ਬਾਜਵਾ, ਨੇਹਾ ਪਵਾਰ, ਕੇ.ਐਸ.ਮੱਖਣ, ਰਜ਼ਾ ਮੁਰਾਦ, ਡੌਲੀ ਬਿੰਦਰਾ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਕੌਰ ਚੱਢਾ, ਬਰਿੰਦਰ ਢਪਈ, ਸੁਵਿਧਾ ਦੁੱਗਲ, ਮਹਾਬੀਰ ਭੁੱਲਰ, ਤੇਹਲਪ੍ਰੀਤ ਸਿੰਘ, ਰਾਜ ਹੁੰਦਲ, ਹਰਪ੍ਰੀਤ ਸਿੰਘ ਖੇੜਾ, ਜਸਵੰਤ ਸਿੰਘ ਜੱਸ ਅਤੇ ਅਮਰੀਕ ਰੰਧਾਵਾ। ਕਹਾਣੀ ਜਤਿੰਦਰ ਸਿੰਘ ਜੀਤੂ ਦੀ ਹੀ ਹੈ ਅਤੇ ਸਕ੍ਰੀਨਪਲੇ 'ਤੇ ਡਾਇਲੌਗ ਲਿਖੇ ਹਨ ਕੁਦਰਤਪਾਲ ਨੇ। ਫਿਲਮ ਦੇ ਲਾਜਵਾਬ ਸੰਗੀਤ ਦੀ ਜ਼ਿੰਮੇਵਾਰੀ ਹੈ ਦਲਜੀਤ ਸਿੰਘ ਨੇ ਅਤੇ ਗੀਤਾਂ ਨੂੰ ਆਪਣੇ ਸੁਰਾਂ ਵਿੱਚ ਪਰੋਇਆ ਹੈ ਨੂਰਾਂ ਸਿਸਟਰਜ਼, ਨਛੱਤਰ ਗਿੱਲ, ਹਰਸ਼ਦੀਪ ਕੌਰ, ਲਹਿੰਬਰ ਹੁਸੈਨਪੁਰੀ,ਗੁਰਲੇਜ਼ ਅਖ਼ਤਰ ਅਤੇ ਅਭਿਸ਼ੇਕ ਨੇ। ਗੀਤਾਂ ਨੂੰ ਕਲਮਬੱਧ ਕੀਤਾ ਹੈ ਹੋਣਹਾਰ ਗੀਤਕਾਰ ਮਨਪ੍ਰੀਤ ਟਿਵਾਣਾ, ਬੱਲ ਬੁਤਾਲੇ ਵਾਲਾ, ਯਾਕੂਬ ਅਤੇ ਵਿਕਰਮਜੀਤ ਨੇ। ਫਿਲਮ ਅੰਮ੍ਰਿਤਸਰ, ਬਿਆਸ, ਜਲੰਧਰ, ਜਗਰਾਉਂ, ਸ਼ਿਮਲਾ, ਚੰਡੀਗੜ੍ਹ ਅਤੇ ਹਿਮਾਚਲ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਫਿਲਮਾਈ ਗਈ ਹੈ। ਫਿਲਮ ਦਾ ਟਰੇਲਰ ਜਾਰੀ ਹੋਣ ਤੋਂ ਹੀ ਦਰਸ਼ਕਾਂ ਵਿੱਚ ਫਿਲਮ ਪ੍ਰਤੀ ਉਤਸ਼ਾਹ ਬਣ ਰਿਹਾ ਹੈ। 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਕਿਰਦਾਰ-ਏ-ਸਰਦਾਰ ਹਰ ਪੱਖ ਤੋਂ ਦਰਸ਼ਕਾਂ ਦੇ ਮਨੋਰੰਜਨ ਦੇ ਮਸਾਲੇ ਨਾਲ ਭਰਪੂਰ ਹੈ ਅਤੇ ਇਸਦੇ ਬਾਵਜੂਦ ਜ਼ਿੰਦਗੀ ਨਾਲ ਜੁੜੇ ਸਾਰਥਕ ਸੁਨੇਹੇ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਨਿਸ਼ਚਿਤ ਹੀ ਕਾਮਯਾਬ ਹੋਵੇਗੀ।

SHARE VIDEO