
ਸਮਾਗਮ ਦੌਰਾਨ ਗਰਭਵਤੀ ਗਾਇਕਾ ਤੇ ਚਲਾਈਆਂ ਗੋਲੀਆਂ
ਦੇਸ਼ ਅਤੇ ਦੁਨੀਆ 'ਚ ਅਪਰਾਧਿਕ ਵਾਰਦਾਤਾਂ ਦਿਨ ਬਦਿਨ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਵਾਰਦਾਤਾਂ ਦੇ ਸ਼ਿਕਾਰ ਜਿਥੇ ਆਮ ਲੋਕ ਹੁੰਦੇ ਹਨ ਉਥੇ ਹੀ ਕਲਾਕਾਰ ਵੀ ਇਨ੍ਹਾਂ ਤੋਂ ਨਹੀਂ ਬਚ ਨਹੀਂ ਸਕਦੇ ,ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਗੁਵਾਂਢੀ ਮੁਲਕ ਪਾਕਿਸਤਾਨ ਤੋਂ ਜਿਥੇ ਸਮੀਨਾ ਸਾਮੂਨ ਨਾਮ ਦੀ ਇਹ ਗਾਇਕਾ 6 ਮਹੀਨੇ ਦੀ ਗਰਭਵਤੀ ਸੀ ਅਤੇ ਪਾਕਿਸਤਾਨ ਦੇ ਕੰਗਾ ਪਿੰਡ ਵਿਚ ਇੱਕ ਪ੍ਰੋਗਰਾਮ ਲਈ ਪਹੁੰਚੀ ਸੀ । ਜਿਥੇ ਉਸ ਨੂੰ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਤਾਰਿਕ ਜਟੋਈ ਨਾਮ ਦਾ ਸ਼ਖਸ ਸੀ ਜੋ ਕਿ ਗਾਇਕ ਨੂੰ ਵਾਰ ਵਾਰ ਖੜ੍ਹਾ ਹੋਨ ਲਈ ਜ਼ੋਰ ਪਾ ਰਿਹਾ ਸੀ ਅਤੇ ਜਦ ਉਹ ਖੜੇ ਹੋ ਕੇ ਗਾਉਣ ਲੱਗੀ ਤਾਂ ਉਸ ਵਿਅਕਤੀ ਨੇ ਸੱਭ ਦੇ ਸਾਹਮਣੇ ਸਟੇਜ 'ਤੇ ਹੀ ਉਸ ਨੂੰ ਗੋਲੀ ਮਾਰ ਦਿੱਤੀ । ਘਟਨਾ ਤੋਂ ਬਾਅਦ ਗਾਇਕਾਂ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਪਰ ਇਸ ਗਾਇਕਾ ਨੂੰ ਨਹੀਂ ਬਚਾਇਆ ਜਾ ਸਕਿਆ।
ਗਾਇਕ ਦੀ ਮੌਤ ਦੇ ਨਾਲ ਹੀ ਮੌਤ ਹੋ ਗਈ ਉਸ ਜਾਣ ਦੀ ਜਿਸ ਨੇ ਅਜੇ ਇਸ ਦੁਨੀਆ ਦਾ ਮੂੰਹ ਤਕ ਨਹੀਂ ਦੇਖਿਆ ਸੀ
ਦਸ ਦਈਏ ਕਿ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ, ਅਤੇ ਹੁਣ ਦੋਸ਼ੀ ਪੀੜਿਤ ਪਰਵਾਰ ਤੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੇ ਲਈ ਵੀ ਦਬਾਅ ਬਣਾ ਰਹੇ ਹਨ। ਪਰ ਪਰਿਵਾਰ ਅਜਿਹਾ ਨਾ ਕਰ ਕੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਦਿਤੇ ਜਾਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਥੇ ਅਜਿਹਾ ਕਾਂਡ ਦੇਖਣ ਨੂੰ ਮਿਲਿਆ ਹੋਵੇ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਪਾਕਿਸਤਾਨ 'ਚ ਕੱਵਾਲ ਅਤੇ ਸੂਫੀਆਨਾ ਸੰਗੀਤ ਦੇ ਵੱਡੇ ਨਾਮ ਅਮਜਦ ਸਾਬਰੀ ਦੀ ਹੱਤਿਆ ਕਰ ਦਿੱਤੀ ਗਈ ਸੀ। 23 ਜੂਨ, 2016 'ਚ ਕਰਾਚੀ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਸੂਫੀ ਕੱਵਾਲ ਅਮਜਦ ਸਾਬਰੀ ਨੂੰ ਤਿੰਨ ਗੋਲੀਆਂ ਮਾਰੀਆਂ ਸਨ। ਇਸ ਤੋਂ ਇਲਾਵਾ ਭਾਰਤ ਵਿਚ ਵੀ ਚਮਕੀਲੇ ਅਤੇ ਉਨ੍ਹਾਂ ਦੀ ਪਤਨੀ ਨੂੰ ਗੋਲੀਆਂ ਨਾਲ ਭੁਨ ਦਿੱਤੋ ਸੀ ਇਸ ਤੋਂ ਇਲਾਵਾ ਪੰਜਾਬੀ ਦੇ ਹੀ ਮਸ਼ਹੂਰ ਗਾਇਕ ਦਿਲਸ਼ਾਦ ਅਖਤਰ ਨੂੰ ਵੀ ਗੋਲੀਆਂ ਨਾਲ ਭੁਨ ਦਿਤਾ ਗਿਆ ਸੀ