​ਕਪਿਲ ਸ਼ਰਮਾ ਦੀ ਇਸ ਸਾਲ ਦੇ ਅੰਤ ਤਕ ਟੀਵੀ 'ਤੇ ਨਹੀਂ ਹੋਵੇਗੀ ਵਾਪਸੀ
Published : May 29, 2018, 3:46 pm IST
Updated : May 29, 2018, 3:46 pm IST
SHARE ARTICLE
Kapil Sharma
Kapil Sharma

ਇੰਡਸਟ੍ਰੀ ਵਿਚ ਚਰਚਾ ਹੈ ਕਿ ਕਪਿਲ ਸ਼ਰਮਾ ਡਿਪ੍ਰੈਸ਼ਨ ਤੋਂ ਬਾਹਰ ਆ ਚੁਕੇ ਹਨ, ਜਲਦ ਹੀ ਛੋਟੇ ਪਰਦੇ 'ਤੇ ਵਾਪਸ ਆਉਣ ਵਾਲੇ ਹਨ। ਖ਼ਬਰਾਂ ..........

ਮੁੰਬਈ : ਇੰਡਸਟ੍ਰੀ ਵਿਚ ਚਰਚਾ ਹੈ ਕਿ ਕਪਿਲ ਸ਼ਰਮਾ ਡਿਪ੍ਰੈਸ਼ਨ ਤੋਂ ਬਾਹਰ ਆ ਚੁਕੇ ਹਨ, ਜਲਦ ਹੀ ਛੋਟੇ ਪਰਦੇ 'ਤੇ ਵਾਪਸ ਆਉਣ ਵਾਲੇ ਹਨ। ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਸਾਲ ਦੇ ਅੰਤ ਤਕ ਟੀਵੀ 'ਤੇ ਵਾਪਸੀ ਨਹੀਂ ਕਰਣਗੇ। ਉਨ੍ਹਾਂ ਦੇ ਕਮਬੈਕ ਨੂੰ ਲੈ ਕੇ ਵੀ ਖ਼ਬਰਾਂ ਆਈਆਂ ਸਨ ਪਰ ਉਹ ਸਿਰਫ਼ ਅਫ਼ਵਾਹਾਂ ਹੀ ਨਿਕਲੀਆਂ। ਸੋਨੀ ਟੀਵੀ ਨੇ ਅਗਲੇ 6 ਮਹੀਨਿਆਂ ਨੂੰ ਧਿਆਨ ਵਿਚ ਰਖਦੇ ਹੋਏ ‘ਦਸ ਕਾ ਦਮ ਸੀਜ਼ਨ 3', 'ਇੰਡੀਅਨ ਆਇਡਲ ਸੀਜ਼ਨ 10', 'ਕੌਣ ਬਣੇਗਾ ਕਰੋੜਪਤੀ ਸੀਜ਼ਨ 10' ਅਤੇ ‘ਕਾਮੇਡੀ ਸਰਕਸ’ ਵਰਗੇ ਟੀਵੀ ਸ਼ੋਅਜ਼ ਨੂੰ ਕਤਾਰ 'ਚ ਰਖਿਆ ਹੈ।

Kapil SharmaKapil Sharma shooting on setਇੰਨਾ ਹੀ ਨਹੀਂ ਡਾਂਸ ਬੇਸਡ ਸ਼ੋਅ ਸੁਪਰ ਡਾਂਸਰ ਦੇ ਪਿਛਲੇ ਸੀਜ਼ਨ ਦੀ ਪਾਪੁਲੈਰਿਟੀ ਨੂੰ ਦੇਖਦੇ ਹੋਏ ਚੈਨਲ ਇਸ ਦੇ ਅਗਲੇ ਸੀਜ਼ਨ ਨੂੰ ਵੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਵਿਚ ਕਪਿਲ ਸ਼ਰਮਾ ਦੇ ਸ਼ੋਅ ਲਈ ਫ਼ਿਲਹਾਲ ਕੋਈ ਟਾਈਮ ਸ਼ੈਡਿਊਲ ਨਹੀਂ ਬਚਿਆ ਹੈ। ਉਨ੍ਹਾਂ ਨੂੰ ਹੁਣ 2019 ਤਕ ਲਈ ਇੰਤਜ਼ਾਰ ਕਰਨਾ ਹੋਵੇਗਾ। ਹਾਲ ਹੀ ਵਿਚ ਮੀਡੀਆ ਨਾਲ ਗਲ ਬਾਤ ਦੌਰਾਨ ਜਦੋਂ ਸੋਨੀ ਚੈਨਲ ਦੇ ਬਿਜ਼ਨਸ ਹੈਡ ਦਾਨਿਸ਼ ਖਾਨ ਤੋਂ ਕਪਿਲ ਸ਼ਰਮਾ ਬਾਰੇ ਸਵਾਲ ਪੁਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਪਿਲ ਸ਼ਰਮਾ ਸ਼ੋਅ ਦੇ ਕੁੱਝ ਐਪੀਸੋਡ ਕਰਨ ਤੋਂ ਬਾਅਦ ਹੀ ਅਚਾਨਕ ਬਿਮਾਰ ਹੋ ਗਏ। ਇਹ ਸਾਡੇ ਲਈ ਬਹੁਤ ਬਦਕਿਸਮਤੀ ਭਰਿਆ ਰਿਹਾ। ਇਸ  ਕਾਰਨ ਕਪਿਲ ਨੂੰ ਬ੍ਰੇਕ ਲੈਣਾ ਪਿਆ।

Kapil SharmaKapil Sharmaਸੋਨੀ ਚੈਨਲ ਕਪਿਲ ਅਤੇ ਉਨ੍ਹਾਂ ਦੇ ਕੰਮ 'ਤੇ ਪੂਰਾ ਭਰੋਸਾ ਰਖਦਾ ਹੈ। ਕਪਿਲ ਜਦੋਂ ਵੀ ਸਰੀਰਕ ਅਤੇ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਠੀਕ ਹੋ ਕੇ ਸ਼ੋਅ ਲਈ ਤਿਆਰ ਹੋ ਜਾਣਗੇ ਤਾਂ ਚੈਨਲ ਨੂੰ ਉਨ੍ਹਾਂ ਦੇ ਨਾਲ ਕੰਮ ਕਰਨ ਵਿਚ ਖੁਸ਼ੀ ਹੋਵੇਗੀ। ਦਸ ਦੇਈਏ ਕਿ ਕਪਿਲ ਸ਼ਰਮਾ ਦਾ ਕਮਬੈਕ ਸ਼ੋਅ ‘ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ’ ਪਹਿਲੇ ਐਪੀਸੋਡ ਤੋਂ ਹੀ ਦਰਸ਼ਕਾਂ ਅਤੇ ਚੈਨਲ ਦੋਹਾਂ ਦੀਆਂ ਉਮੀਦਾਂ 'ਤੇ ਖ਼ਰਾ ਨਹੀਂ ਉਤਰਿਆ| ਇਹੀ ਕਾਰਨ ਸੀ ਕਿ ਚੈਨਲ ਨੇ ਕਪਿਲ ਸ਼ਰਮਾ ਦਾ ਕਾਂਟ੍ਰੈਕਟ ਨਹੀਂ ਵਧਾਇਆ।ਉਥੇ ਹੀ ਇਕ ਕੁਝ ਹੋਰ ਖ਼ਬਰਾਂ ਮੁਤਾਬਕ ਕਪਿਲ ਸ਼ਰਮਾ ਨੂੰ ਲੈ ਕੇ ਚੈਨਲ ਹੁਣ ਵੀ ਹਮਦਰਦੀ ਰਖਦਾ ਹੈ।

Family time with timeFamily time with Kapil Sharmaਇਸ ਦਾ ਕਾਰਨ ਸਿਰਫ਼ ਕਪਿਲ ਦੀ ਖ਼ਰਾਬ ਸਿਹਤ ਨਹੀਂ, ਸਗੋਂ ਉਨਾਂ ਦਾ ਟੈਲੇਂਟ ਵੀ ਹੈ। ਕਪਿਲ ਦੇ ਕਮਬੈਕ ਸ਼ੋਅ 'ਤੇ ਕਾਫ਼ੀ ਪੈਸਾ ਲਗਿਆ ਅਤੇ ਛੇਤੀ ਹੀ ਸ਼ੋਅ ਬੰਦ ਹੋ ਗਿਆ। ਅਜਿਹੇ ਵਿਚ ਕੋਈ ਵੀ ਆਰਟਿਸਟ ਨਾਲ ਭਾਵਾਤਮਕ ਲਗਾਵ ਕਾਰਨ ਅਪਣਾ ਪੈਸਾ ਕਿਉਂ ਗੁਆਏਗਾ। ਇਸੀ ਕਾਰਨ ਚੈਨਲ ਫਿਲਹਾਲ ਮਾਰਚ 2019 ਤਕ ਕਪਿਲ ਦੇ ਕਾਂਟ੍ਰੈਕਟ ਨੂੰ ਵਧਾਉਣ ਦੇ ਮੂਡ ਵਿਚ ਨਹੀਂ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement