
ਮੁੰਬਈ ਅਤੇ ਨਵੀਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਪਭੋਗਤਾਵਾਂ ਨੂੰ ਕੀਤਾ ਪ੍ਰਭਾਵਿਤ
ਨਵੀਂ ਦਿੱਲੀ : ਪੂਰੇ ਭਾਰਤ ਭਰ ਦੇ ਏਅਰਟੈੱਲ ਉਪਭੋਗਤਾਵਾਂ ਦੀਆਂ ਸ਼ੁੱਕਰਵਾਰ ਯਾਨੀ ਅੱਜ ਸਮੱਸਿਆਵਾਂ ਵਿਚ ਵਾਧਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਏਅਰਟੈੱਲ ਯੂਜਰਜ਼ ਨੂੰ ਆਊਟੇਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੈਲੀਕਾਮ ਆਪਰੇਟਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਆਊਟੇਜ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ।
Airtel
ਆਨਲਾਈਨ ਜਾਣਕਾਰੀ ਮਿਲਣ ਤੋਂ ਬਾਅਦ ਸਮੱਸਿਆ ਦਾ ਤੁਰੰਤ ਹੱਲ ਕੀਤਾ ਗਿਆ। ਆਊਟੇਜ ਸਾਹਮਣੇ ਆਉਣ ਤੋਂ ਤੁਰੰਤ ਬਾਅਦ, ਕਈ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ 'ਤੇ ਏਅਰਟੈੱਲ ਦੇ ਡਾਊਨਟਾਈਮ ਬਾਰੇ ਸ਼ਿਕਾਇਤ ਕੀਤੀ।
@airtelindia @Airtel_Presence : My Broadband is down since more than an hour. Not able to reach customer care. What's wrong ? #Airtel #AirtelDown #broadband #xtreme
— Krutarth Joshi (@KrutaarThh) February 11, 2022
ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਉਪਭੋਗਤਾ ਰਿਪੋਰਟਾਂ ਦੇ ਅਨੁਸਾਰ, ਟੈਲੀਕਾਮ ਨੈਟਵਰਕ 'ਤੇ ਬ੍ਰਾਡਬੈਂਡ ਅਤੇ ਸੈਲੂਲਰ ਉਪਭੋਗਤਾਵਾਂ ਦੋਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਮੱਸਿਆ ਕਿਸੇ ਖਾਸ ਦਾਇਰੇ ਤੱਕ ਸੀਮਤ ਨਹੀਂ ਸੀ, ਸਗੋਂ ਪੂਰੇ ਭਾਰਤ ਦੇ ਖਪਤਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
Airtel
ਏਅਰਟੈੱਲ ਦੇ ਬੁਲਾਰੇ ਨੇ ਗੈਜੇਟਸ 360 ਨੂੰ ਪੁਸ਼ਟੀ ਕੀਤੀ ਕਿ ਖ਼ਰਾਬੀ ਠੀਕ ਹੋਣ ਤੋਂ ਬਾਅਦ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਗਈਆਂ ਹਨ। ਬੁਲਾਰੇ ਨੇ ਕਿਹਾ, “ਸਾਡੀਆਂ ਇੰਟਰਨੈਟ ਸੇਵਾਵਾਂ ਅੱਜ ਸਵੇਰੇ ਤਕਨੀਕੀ ਖ਼ਰਾਬੀ ਕਾਰਨ ਅਸਥਾਈ ਤੌਰ 'ਤੇ ਰੁਕ ਗਈਆਂ ਸਨ। ਸੇਵਾਵਾਂ ਹੁਣ ਪੂਰੀ ਤਰ੍ਹਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਸਾਡੇ ਗਾਹਕਾਂ ਨੂੰ ਹੋਈ ਪ੍ਰੇਸ਼ਾਨੀ ਲਈ ਅਸੀਂ ਉਨ੍ਹਾਂ ਤੋਂ ਮਾਫ਼ੀ ਚਾਹੁੰਦੇ ਹਾਂ।
Airtel
ਦਸ ਦੇਈਏ ਕਿ ਵੱਡੀ ਗਿਣਤੀ ਵਿਚ ਯੂਜ਼ਰਸ ਨੇ ਟਵਿਟਰ 'ਤੇ ਵੀ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਉਪਭੋਗਤਾਵਾਂ ਦੀਆਂ ਰਿਪੋਰਟਾਂ ਦੇ ਅਨੁਸਾਰ, ਏਅਰਟੈੱਲ ਬਰਾਡਬੈਂਡ ਦੇ ਨਾਲ-ਨਾਲ ਮੋਬਾਈਲ ਨੈਟਵਰਕ ਦੀਆਂ ਸੇਵਾਵਾਂ ਵਿੱਚ ਵਿਘਨ ਪਿਆ ਸੀ। ਕੁਝ ਉਪਭੋਗਤਾ ਏਅਰਟੈੱਲ ਐਪ ਅਤੇ ਗਾਹਕ ਦੇਖਭਾਲ ਸੇਵਾ ਦੀ ਵਰਤੋਂ ਕਰਨ ਵਿੱਚ ਵੀ ਅਸਮਰੱਥ ਸਨ।
#Airtel no 4G working no broadband working in Anand Gujarat#AirtelDown @Airtel_Presence @airtelnews @airtelindia@TRAI
— Chintan Madan (@ChintanMadan) February 11, 2022
DownDetector 'ਤੇ ਉਪਲਬਧ ਵੇਰਵਿਆਂ ਦੇ ਅਨੁਸਾਰ, ਸਮੱਸਿਆ ਸਵੇਰੇ 11 ਵਜੇ ਦੇ ਆਸਪਾਸ ਸਾਹਮਣੇ ਆਈ ਹੈ। ਟਰੈਕਰ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਸਮੱਸਿਆ ਨੇ ਬੈਂਗਲੁਰੂ, ਚੇਨਈ, ਹੈਦਰਾਬਾਦ, ਮੁੰਬਈ ਅਤੇ ਨਵੀਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਪਭੋਗਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ।