
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਡ ਨੇ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਪੀਐਮ ਕੇਅਰਸ ਫੰਡ ਵਿਚ 500 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਡ ਗਰੁੱਪ ਨੇ ਕੋਰੋਨਾ ਸੰਕਟ ਤੋਂ ਨਜਿੱਠਣ ਲਈ ਪੀਐਮ ਕੇਅਰਸ ਫੰਡ ਵਿਚ 500 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਵੱਲੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ 5 ਕਰੋੜ ਰੁਪਏ ਦਾਨ ਕਰਨ, ਆਈਸੋਲੇਸ਼ਨ ਦੀ ਸਹੂਲਤ ਸਮੇਤ 100 ਬੈੱਡਾਂ ਦਾ ਇਕ ਹਸਪਤਾਲ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਸੀ।
ਸਿਰਫ਼ ਇਹੀ ਨਹੀਂ ਗੁਜਰਾਤ ਦੇ ਮੁੱਖ ਮੰਤਰੀ ਰਾਹਤ ਫੰਡ ਵਿਚ ਵੀ ਉਹਨਾਂ ਨੇ 5 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਸੀ। ਫੰਡ ਐਲਾਨ ਕਰਨ ਤੋਂ ਬਾਅਦ ਉਹਨਾਂ ਕਿਹਾ ਕਿ, ‘ਸਾਨੂੰ ਯਕੀਨ ਹੈ ਕਿ ਭਾਰਤ ਕੋਰੋਨਾ ਦੇ ਸੰਕਟ ਨੂੰ ਜਲਦ ਹੀ ਮਾਤ ਦੇ ਦੇਵੇਗਾ। ਰਿਲਾਇੰਸ ਇੰਡਸਟਰੀਜ਼ ਲਿਮਟਡ ਦੀ ਪੂਰੀ ਟੀਮ ਇਸ ਸੰਕਟ ਦੇ ਸਮੇਂ ਵਿਚ ਦੇਸ਼ ਦੇ ਨਾਲ ਹੈ ਅਤੇ ਕੋਰੋਨਾ ਖਿਲਾਫ਼ ਜੰਗ ਵਿਚ ਹਰ ਸੰਭਵ ਕੋਸ਼ਿਸ਼ ਕਰ ਦੇ ਯਤਨ ਕਰੇਗੀ’।
ਕੰਪਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਨਿਪਟਣ ਲਈ ਰਿਲਾਇੰਸ 24*7 ਮੌਜੂਦ ਹੈ। ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਵੀ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਸਮੇਂ ਵਿਚ ਦੇਸ਼ ਇਕੱਠਾ ਹੋ ਕੇ ਅੱਗੇ ਆਇਆ ਹੈ। ਰਿਲਾਇੰਸ ਫਾਂਊਡੇਸ਼ਨ ਵੀ ਇਸ ਸੰਕਟ ਦੀ ਘੜੀ ਵਿਚ ਦੇਸ਼ਵਾਸੀਆਂ ਦੇ ਨਾਲ ਹੈ। ਨੀਤਾ ਅੰਬਾਨੀ ਨੇ ਰਿਲਾਉੰਸ ਫਾਂਊਡੇਸ਼ਨ ਵੱਲੋਂ ਹਰ ਦਿਨ ਲੱਖਾਂ ਗਰੀਬਾਂ ਨੂੰ ਭੋਜਨ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਗਿਆ ਹੈ।
ਰਿਲਾਇੰਸ ਤੋਂ ਇਲਾਵਾ ਟਾਟਾ ਗਰੁੱਪ ਨੇ 1500 ਕਰੋੜ ਰੁਪਏ ਦਾ ਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੇਟੀਐਮ ਕੰਪਨੀ ਦੇ ਮੁਖੀ ਨੇ ਵੀ 500 ਕਰੋੜ ਦਾਨ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਦਿੱਗਜ਼ ਉਦਯੋਗਪਤੀਆਂ ਨੇ ਇਸ ਦੌਰ ਵਿਚ ਮਦਦ ਦਾ ਹੱਥ ਵਧਾਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।