ਜੰਮੂ-ਕਸ਼ਮੀਰ ਦੇ ਆਰਐਸਪੁਰਾ ਸੈਕਟਰ 'ਚ ਪਾਕਿ ਵੱਲੋਂ ਗੋਲੀਬਾਰੀ, ਇਕ ਜਵਾਨ ਸ਼ਹੀਦ
Published : May 18, 2018, 12:53 pm IST
Updated : May 18, 2018, 3:28 pm IST
SHARE ARTICLE
Pakistan Firing in Jammu & Kashmir
Pakistan Firing in Jammu & Kashmir

ਜੰਮੂ ਦੇ ਅਰਨੀਆ ਸੈਕਟਰ ਵਿਚ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ  ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ...

ਸ੍ਰੀਨਗਰ : ਜੰਮੂ ਦੇ ਅਰਨੀਆ ਸੈਕਟਰ ਵਿਚ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ  ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਅੱਜ ਸਵੇਰੇ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਜਵਾਨ ਦੀ ਪਹਿਚਾਣ 28 ਸਾਲ ਦੇ ਕਾਂਸਟੇਬਲ ਸੀਤਾਰਾਮ ਉਪਾਧਿਆਏ ਦੇ ਤੌਰ 'ਤੇ ਹੋਈ ਹੈ।

Pak firing in RS pura Sector Jammu KashmirPakistan Firing in Jammu & Kashmir

ਉਹ ਝਾਰਖੰਡ ਦੇ ਗਿਰੀਡੀਹ ਦੇ ਰਹਿਣ ਵਾਲੇ ਸਨ ਅਤੇ ਉਹ 2011 ਵਿਚ ਬਟਾਲੀਅਨ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਉਪਾਧਿਆਏ ਦਾ ਤਿੰਨ ਸਾਲ ਦਾ ਪੁੱਤਰ ਅਤੇ ਇਕ ਸਾਲ ਦੀ ਧੀ ਹੈ। ਸਰਹੱਦੀ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ 16 ਅਤੇ 17 ਮਈ ਦੀ ਦਰਮਿਆਨੀ ਰਾਤ ਹੀਰਾਨਗਰ ਇਲਾਕੇ ਵਿਚ ਗੋਲੀਬਾਰੀ ਹੋਈ ਜਿਸ ਵਿੱਚ ਬੀਐਸਐਫ ਦਾ ਇੱਕ ਜਵਾਨ ਜਖ਼ਮੀ ਹੋ ਗਿਆ।

Pakistan Firing in Jammu & Kashmir
Pak firing in RS pura Sector Jammu Kashmir

ਕੱਲ ਦਿਨ ਵਿਚ ਗੋਲੀਬਾਰੀ ਰੁਕ ਗਈ ਸੀ ਪਰ ਪਾਕਿਸਤਾਨ ਨੇ ਕੱਲ ਰਾਤ ਅਰਨੀਆ ਸੈਕਟਰ ਵਿਚ ਫਿਰ ਗੋਲੀਬਾਰੀ ਸ਼ੁਰੂ ਕੀਤੀ, ਜਿਸ ਵਿੱਚ ਸ਼ੁਕਰਵਾਰ ਸਵੇਰੇ ਇਕ ਜਵਾਨ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਆਰਐਸ ਪੁਰਾ ਸੈਕਟਰ ਵਿਚ ਪਾਕਿਸਤਾਨ ਵਲੋਂ ਬਿਨਾਂ ਕਿਸੇ ਭੜਕਾਵੇ ਦੇ ਅੱਜ ਸਵੇਰੇ ਕਰੀਬ ਚਾਰ ਵਜੇ ਮੋਰਟਾਰ ਦਾਗੇ ਗਏ ਅਤੇ ਭਾਰੀ ਗੋਲੀਬਾਰੀ ਕੀਤੀ ਗਈ। ਬੀਐਸਐਫ ਨੇ ਵੀ ਇਸਦਾ ਢੁਕਵਾਂ ਜਵਾਬ ਦਿਤਾ। 

Pak firing in RS pura Sector Jammu KashmirPakistan Firing in Jammu & Kashmir

 ਉਨ੍ਹਾਂ ਦੱਸਿਆ ਕਿ ਆਰਐਸ ਪੁਰਾ ਸੇਕਟਰ ਵਿਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਅੰਤਰਰਾਸ਼ਟਰੀ ਸਰਹੱਦ ਉੱਤੇ ਪਿਛਲੇ ਕੁੱਝ ਦਿਨਾਂ ਤੋਂ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਅਤੇ ਘੁਸਪੈਠ ਦੀਆਂ ਘਟਨਾਵਾਂ ਵੱਧ ਗਈਆਂ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਜੰਮੂ ਅਤੇ ਕਸ਼ਮੀਰ ਦੀ ਸਰਕਾਰੀ ਯਾਤਰਾ 'ਤੇ ਪਹੁੰਚਣਗੇ। ਪਿਛਲੇ ਹਫ਼ਤੇ ਵੀ ਘੁਸਪੈਠ ਦੀ ਇਕ ਕੋਸ਼ਿਸ਼ ਨਾਕਾਮ ਕਰਦੇ ਸਮੇਂ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement