
ਜੰਮੂ ਦੇ ਅਰਨੀਆ ਸੈਕਟਰ ਵਿਚ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ...
ਸ੍ਰੀਨਗਰ : ਜੰਮੂ ਦੇ ਅਰਨੀਆ ਸੈਕਟਰ ਵਿਚ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ (ਆਈਬੀ) 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਅੱਜ ਸਵੇਰੇ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਅਤੇ ਇਕ ਹੋਰ ਜ਼ਖ਼ਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਜਵਾਨ ਦੀ ਪਹਿਚਾਣ 28 ਸਾਲ ਦੇ ਕਾਂਸਟੇਬਲ ਸੀਤਾਰਾਮ ਉਪਾਧਿਆਏ ਦੇ ਤੌਰ 'ਤੇ ਹੋਈ ਹੈ।
Pakistan Firing in Jammu & Kashmir
ਉਹ ਝਾਰਖੰਡ ਦੇ ਗਿਰੀਡੀਹ ਦੇ ਰਹਿਣ ਵਾਲੇ ਸਨ ਅਤੇ ਉਹ 2011 ਵਿਚ ਬਟਾਲੀਅਨ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਦੱਸਿਆ ਕਿ ਉਪਾਧਿਆਏ ਦਾ ਤਿੰਨ ਸਾਲ ਦਾ ਪੁੱਤਰ ਅਤੇ ਇਕ ਸਾਲ ਦੀ ਧੀ ਹੈ। ਸਰਹੱਦੀ ਸੁਰੱਖਿਆ ਬਲ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ 16 ਅਤੇ 17 ਮਈ ਦੀ ਦਰਮਿਆਨੀ ਰਾਤ ਹੀਰਾਨਗਰ ਇਲਾਕੇ ਵਿਚ ਗੋਲੀਬਾਰੀ ਹੋਈ ਜਿਸ ਵਿੱਚ ਬੀਐਸਐਫ ਦਾ ਇੱਕ ਜਵਾਨ ਜਖ਼ਮੀ ਹੋ ਗਿਆ।
Pakistan Firing in Jammu & Kashmir
ਕੱਲ ਦਿਨ ਵਿਚ ਗੋਲੀਬਾਰੀ ਰੁਕ ਗਈ ਸੀ ਪਰ ਪਾਕਿਸਤਾਨ ਨੇ ਕੱਲ ਰਾਤ ਅਰਨੀਆ ਸੈਕਟਰ ਵਿਚ ਫਿਰ ਗੋਲੀਬਾਰੀ ਸ਼ੁਰੂ ਕੀਤੀ, ਜਿਸ ਵਿੱਚ ਸ਼ੁਕਰਵਾਰ ਸਵੇਰੇ ਇਕ ਜਵਾਨ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਜੰਮੂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਆਰਐਸ ਪੁਰਾ ਸੈਕਟਰ ਵਿਚ ਪਾਕਿਸਤਾਨ ਵਲੋਂ ਬਿਨਾਂ ਕਿਸੇ ਭੜਕਾਵੇ ਦੇ ਅੱਜ ਸਵੇਰੇ ਕਰੀਬ ਚਾਰ ਵਜੇ ਮੋਰਟਾਰ ਦਾਗੇ ਗਏ ਅਤੇ ਭਾਰੀ ਗੋਲੀਬਾਰੀ ਕੀਤੀ ਗਈ। ਬੀਐਸਐਫ ਨੇ ਵੀ ਇਸਦਾ ਢੁਕਵਾਂ ਜਵਾਬ ਦਿਤਾ।
Pakistan Firing in Jammu & Kashmir
ਉਨ੍ਹਾਂ ਦੱਸਿਆ ਕਿ ਆਰਐਸ ਪੁਰਾ ਸੇਕਟਰ ਵਿਚ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਅੰਤਰਰਾਸ਼ਟਰੀ ਸਰਹੱਦ ਉੱਤੇ ਪਿਛਲੇ ਕੁੱਝ ਦਿਨਾਂ ਤੋਂ ਬਿਨਾਂ ਕਿਸੇ ਉਕਸਾਵੇ ਦੇ ਗੋਲੀਬਾਰੀ ਅਤੇ ਘੁਸਪੈਠ ਦੀਆਂ ਘਟਨਾਵਾਂ ਵੱਧ ਗਈਆਂ ਹਨ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਜੰਮੂ ਅਤੇ ਕਸ਼ਮੀਰ ਦੀ ਸਰਕਾਰੀ ਯਾਤਰਾ 'ਤੇ ਪਹੁੰਚਣਗੇ। ਪਿਛਲੇ ਹਫ਼ਤੇ ਵੀ ਘੁਸਪੈਠ ਦੀ ਇਕ ਕੋਸ਼ਿਸ਼ ਨਾਕਾਮ ਕਰਦੇ ਸਮੇਂ ਬੀਐਸਐਫ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ।