ਸਿਮਰਜੀਤ ਬੈਂਸ ਨੂੰ ਪੁਲਿਸ ਨੇ ਕੀਤਾ ਰਿਹਾਅ, ਇਰਾਦਾ ਕਤਲ ਮਾਮਲੇ 'ਚ ਹੋਈ ਸੀ ਗ੍ਰਿਫ਼ਤਾਰੀ
Published : Feb 9, 2022, 11:22 am IST
Updated : Feb 9, 2022, 11:22 am IST
SHARE ARTICLE
Lok Insaaf Party MLA Simarjit Bains released
Lok Insaaf Party MLA Simarjit Bains released

ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ।


ਲੁਧਿਆਣਾ:  ਹਲਕਾ ਆਤਮਨਗਰ ਵਿਚ ਲੋਕ ਇਨਸਾਫ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਹੋਏ ਝੜਪ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਬੀਤੀ ਦੇਰ ਰਾਤ ਰਿਹਾਅ ਕਰ ਦਿੱਤਾ ਗਿਆ ਹੈ। 307 ਦਾ ਪਰਚਾ ਦਰਜ ਹੋਣ ਮਗਰੋਂ ਪੁਲਿਸ ਨੇ ਬੀਤੇ ਦਿਨ ਉਹਨਾਂ ਨੂੰ ਲੁਧਿਆਣਾ ਬਾਰ ਰੂਮ ਤੋਂ ਹਿਰਾਸਤ ਵਿਚ ਲਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਬੈਂਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਸਿਮਰਜੀਤ ਬੈਂਸ ਨੂੰ ਜਾਂਚ ਵਿਚ ਸਹਿਯੋਗ ਦੇਣ ਦਾ ਭਰੋਸਾ ਲੈਣ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ।

Simarjit Singh BainsSimarjit Singh Bains

ਰਿਹਾਅ ਹੋਣ ਮਗਰੋਂ ਬੈਂਸ ਨੇ ਲਾਈਵ ਹੋ ਕੇ ਵਿਰੋਧੀਆਂ ਨੂੰ ਨਿਸ਼ਾਨੇ ’ਤੇ ਲਿਆ ਹੈ। ਉਹਨਾਂ ਅਪੀਲ ਕੀਤੀ ਕਿ ਵਰਕਰ ਕਿਸੇ ਲਈ ਅਪਣੇ ਵਿਚ ਦੁਸ਼ਮਣੀ ਪੈਦਾ ਨਾ ਕਰਨ। ਬੈਂਸ ਨੇ ਕਿਹਾ ਕਿ ਉਹ ਹਮੇਸ਼ਾਂ ਅਪਣੇ ਵਰਕਰਾਂ ਲਈ ਡਟੇ ਰਹਿਣਗੇ ਅਤੇ ਜੇਕਰ ਵਰਕਰਾਂ ਨੂੰ ਖਰੋਚ ਵੀ ਆਈ ਤਾਂ ਪਹਿਲਾਂ ਉਹ ਅਪਣੀ ਗਰਦਨ ਕਟਵਾਉਣਗੇ।

Simarjit Bains Simarjit Bains

ਉਹਨਾਂ ਕਿਹਾ ਕਿ ਵਿਰੋਧੀਆਂ ਦੀ ਮਨਸ਼ਾ ਸਾਡੀ ਚੋਣ ਮੁਹਿੰਮ ਵਿਚ ਰੁਕਾਵਟ ਪੈਦਾ ਕਰਨਾ ਸੀ। ਉਹਨਾਂ ਕਿਹਾ, “ਬੈਂਸ ਕਦੀ ਵੀ ਲੁਕਦਾ ਨਹੀਂ ਹੈ, ਨਾ ਹੀ ਬੈਂਸ ’ਤੇ ਪਹਿਲੀ ਵਾਰ ਝੂਠਾ ਮੁਕੱਦਮਾ ਹੋਇਆ ਹੈ। ਸੱਚਾਈ ਲਈ ਆਖਰੀ ਸਾਹ ਤੱਕ ਲੜਦਾ ਰਹਾਂਗਾ”। ਇਸ ਮੌਕੇ ਬੈਂਸ ਨੇ ਚੋਣ ਕਮਿਸ਼ਨ ਅਤੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ। ਉਹਨਾਂ ਨੇ ਵਰਕਰਾਂ ਨੂੰ ਸ਼ਾਂਤਮਈ ਪ੍ਰਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਕੋਈ ਆ ਕੇ ਗੁੰਡਾਗਰਦੀ ਕਰੇਗਾ, ਉੱਥੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement