ਰੰਧਾਵਾ ਵਲੋਂ ਵੇਰਕਾ ਦੀਆਂ ਵਿਸ਼ੇਸ਼ ਪਸ਼ੂ ਖ਼ੁਰਾਕਾਂ ਅਤੇ ਸਪਲੀਮੈਂਟਸ ਜਾਰੀਰੰਧਾਵਾ ਵਲੋਂ ਵੇਰਕਾ ਦੀਆਂ ਵਿ
Published : Oct 10, 2020, 2:13 am IST
Updated : Oct 10, 2020, 2:13 am IST
SHARE ARTICLE
image
image

ਰੰਧਾਵਾ ਵਲੋਂ ਵੇਰਕਾ ਦੀਆਂ ਵਿਸ਼ੇਸ਼ ਪਸ਼ੂ ਖ਼ੁਰਾਕਾਂ ਅਤੇ ਸਪਲੀਮੈਂਟਸ ਜਾਰੀ

ਕਿਸਾਨਾਂ ਦੀ ਸਿਖਲਾਈ ਲਈ ਕਾਨਫ਼ਰੰਸ ਹਾਲ ਦਾ ਵੀ ਕੀਤਾ ਉਦਘਾਟਨ

  to 
 

ਖੰਨਾ/ਚੰਡੀਗੜ੍ਹ, 9 ਅਕਤੂਬਰ (ਏ.ਐਸ. ਖੰਨਾ): ਵੇਰਕਾ ਕੈਟਲ ਫ਼ੀਡ ਪਲਾਂਟ ਡੇਅਰੀ ਫ਼ਾਰਮਿੰਗ ਨੂੰ ਇਕ ਟਿਕਾਊ, ਸਥਿਰ ਅਤੇ ਲਾਭਕਾਰੀ ਧੰਦਾ ਬਣਾਉਣ ਲਈ ਵੱਖ-ਵੱਖ ਕਿਸਮਾਂ ਦੀ ਉੱਚ ਮਿਆਰ ਦੀ ਪਸ਼ੂ ਖ਼ੁਰਾਕ ਤਿਆਰ ਅਤੇ ਇਸਦਾ ਮੰਡੀਕਰਨ ਕਰਦਾ ਹੈ। ਵੇਰਕਾ ਨੇ ਕਈ ਵਿਸ਼ੇਸ਼ ਪਸ਼ੂ ਖੁਰਾਕਾਂ ਅਤੇ ਸਪਲੀਮੈਂਟਸ ਲਾਂਚ ਕੀਤੇ ਹਨ ਜਿਵੇਂ ਕਿ ਗਰਭ ਅਵਸਥਾ ਲਈ ਫ਼ੀਡ, ਵੱਛੇ ਨੂੰ ਸ਼ੁਰੂ ਵਿਚ ਦਿਤੀ ਜਾਣ ਵਾਲੀ ਖ਼ੁਰਾਕ, ਵੱਛੇ ਦੇ ਵਾਧੇ ਲਈ ਖ਼ੁਰਾਕ, ਪੰਜੀਰੀ ਫ਼ੀਡ, ਸਮਰ ਫ਼ੀਡ ਆਦਿ ਜਿਸ ਨੂੰ ਡੇਅਰੀ ਫ਼ਾਰਮਿੰਗ ਨਾਲ ਜੁੜੇ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
ਡੇਅਰੀ ਕਿਸਾਨਾਂ ਦੀ ਸਹਾਇਤਾ ਲਈ ਇੱਕ ਕਦਮ ਹੋਰ ਅੱਗੇ ਵਧਾਉਂਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਟਲ ਫ਼ੀਡ ਪਲਾਂਟ, ਖੰਨਾ ਵਿਖੇ ਵੇਰਕਾ ਫ਼ਰਟੀਲਿਟੀ ਬੋਲਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੁਧਾਰੂ ਪਸ਼ੂਆਂ ਵਿਚ ਬਾਂਝਪਨ ਨਾਲ ਡੇਅਰੀ ਕਿਸਾਨਾਂ ਨੂੰ ਬਹੁਤ ਵੱਡਾ ਆਰਥਕ ਨੁਕਸਾਨ ਪਹੁੰਚਾਉਂਦਾ ਹੈ ਅਤੇ ਛੇ ਹਫ਼ਤਿਆਂ ਲਈ ਫ਼ਰਟੀਲਿਟੀ ਬੋਲਸ ਦੀ ਵਰਤੋਂ ਉਨ੍ਹਾਂ ਦੇ ਦੁਧਾਰੂ ਪਸ਼ੂਆਂ ਵਿਚ ਬਾਂਝਪਨ ਦੇ ਮਸਲਿਆਂ ਨੂੰ ਕਾਫ਼ੀ ਹੱਦ ਤਕ ਹੱਲ ਕਰੇਗੀ। ਉਨ੍ਹਾਂ ਨੇ ਕਿਸਾਨਾਂ ਦੀ ਸਿਖਲਾਈ ਲਈ ਨਵੇਂ ਬਣੇ ਕਾਨਫ਼ਰੰਸ ਹਾਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਫ਼ੈਕਟਰੀ ਦਾ ਦੌਰਾ ਕੀਤਾ ਅਤੇ ਕੈਟਲ ਫ਼ੀਡ ਪਲਾਂਟ, ਖੰਨਾ ਦੇ ਕੰਮ ਕਰਨ ਉਤੇ ਤਸੱਲੀ ਪ੍ਰਗਟ ਕੀਤੀ।
ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ ਨੇ ਦਸਿਆ ਕਿ ਵੇਰਕਾ ਕੈਟਲ ਫ਼ੀਡ ਪਲਾਂਟ, ਖੰਨਾ ਅਤੇ ਘਣੀਆ-ਕੇ-ਬਾਂਗਰ ਦੋਵੇਂ ਦੁਧਾਰੂ ਪਸ਼ੂਆਂ ਲਈ ਉੱਚ ਮਿਆਰੀ ਦੀ ਪਸ਼ੂ ਖ਼ੁਰਾਕ ਅਤੇ ਸਪਲੀਮੈਂਟਸ ਸਪਲਾਈ ਕਰਦੇ ਹਨ। ਉਨ੍ਹਾਂ ਦਸਿਆ ਕਿ ਵੇਰਕਾ ਕਲੀਨਿਕਲ ਮਾਸਟਾਈਟਸ ਦੇ ਇਲਾਜ ਲਈ ਐਥਨੋ ਵੈਟਰਨਰੀ ਅਧਾਰਤ ਹਰਬਲ ਦਵਾਈ ਦੀ ਸ਼ੁਰੂਆਤ ਕਰਨ ਦੀ ਤਿਆਰੀ ਵਿਚ ਹੈ। ਉਨ੍ਹਾਂ ਡੇਅਰੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਲਕਫ਼ੈੱਡ ਦੁਆਰਾ ਤਿਆਰ ਕੀਤੀ ਵਿਸ਼ੇਸ਼ ਫ਼ੀਡ, ਮਾਸਟਾਈਟਸ ਰੋਕਥਾਮ ਫ਼ੀਡ ਦੀ ਵਰਤੋਂ ਕਰਨ ਜੋ ਦੁਧਾਰੂ ਪਸ਼ੂਆਂ ਨੂੰ ਮਾਸਟਾਈਟਸ ਪ੍ਰਤੀ ਪ੍ਰਤੀਰੋਧ ਪੈਦਾ ਕਰਨ ਵਿਚ ਸਹਾਇਤਾ ਕਰਦੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਵਿਚ ਮਾਸਟਾਈਟਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਨਿਯਮਿਤ ਤੌਰ ਉਤੇ ਮਾਸਟਾਈਟਸ ਡਿਟੈਕਸ਼ਨ ਸਟਰਿੱਪ ਦੀ ਵਰਤੋਂ ਕਰਨ ਲਈ ਕਿਹਾ। ਸਬਕਲੀਨਿਕਲ ਅਤੇ ਕਲੀਨਿਕਲ ਮਾਸਟਾਈਟਸ ਨੂੰ ਦੁਧਾਰੂ ਪਸ਼ੂਆਂ ਦੇ ਥਣਾਂ ਵਿਚੋਂ ਲਏ ਦੁੱਧ ਵਿੱਚ ਸਟਰਿੱਪਸ (ਪੱਟੀਆਂ) ਡੁਬੋ ਕੇ ਪਤਾ ਲਗਾਇਆ ਜਾ ਸਕਦਾ ਹੈ, ਇਹ ਸਟਰਿੱਪਸ ਡੇਅਰੀ ਉਤਪਾਦਕਾਂ ਨੂੰ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
ਵੇਰਕਾ ਕੈਟਲ ਫ਼ੀਡ ਪਲਾਂਟ, ਖੰਨਾ ਦੇ  ਜਨਰਲ ਮੈਨੇਜਰ ਆਸ਼ੀਸ਼ ਕੁਮਾਰ ਅਗਰਵਾਲ ਨੇ ਕਿਹਾ ਕਿ ਵੇਰਕਾ ਡੇਅਰੀ ਫ਼ਾਰਮਰਾਂ ਨੂੰ ਨਿਰਵਿਘਨ ਮਿਆਰੀ ਪਸ਼ੂ ਖ਼ੁਰਾਕ ਮੁਹਈਆ ਕਰਵਾਉਣ ਲਈ ਵਚਨਬੱਧ ਹੈ ।

ਇਸ ਮੌਕੇ ਐਸਡੀਐਮ ਖੰਨਾ ਸੰਦੀਪ ਸਿੰਘ, ਡਿਪਟੀ ਰਜਿਸਟਰਾਰ ਸੰਗਰਾਮ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ, ਮਿਲਕਫੈਡ ਦੇ ਪਸ਼ੂ ਆਹਾਰ ਬਾਰੇ ਸਲਾਹਕਾਰ ਡਾ. ਐਮ.ਆਰ. ਗਰਗ, ਸੀਨੀਅਰ ਵਿਗਿਆਨੀ ਪਸ਼ੂ ਆਹਾਰ, ਗਡਵਾਸੂ ਡਾ. ਆਰ.ਐਸ. ਗਰੇਵਾਲ, ਪ੍ਰਮੁੱਖ ਸਖ਼ਸ਼ੀਅਤਾਂ ਸਮੇਤ ਕਈ ਅਗਾਂਹ ਵਧੂ ਕਿਸਾਨ ਮਜੂਦ ਸਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement