ਖੁਸ਼ਖ਼ਬਰੀ! ਚੰਡੀਗੜ ਤੋਂ ਬੈਂਕਾਕ ਲਈ ਸਿੱਧੀ ਉਡਾਣ 29 ਅਕਤੂਬਰ ਤੋਂ
Published : Oct 21, 2017, 4:11 pm IST
Updated : Oct 21, 2017, 10:41 am IST
SHARE ARTICLE

ਚੰਡੀਗੜ੍ਹ: ਹੁਣ ਤੁਸੀਂ ਬੈਂਕਾਕ ਜਾਣ ਲਈ ਸਰਕਾਰੀ ਜਹਾਜ਼ 'ਚ ਚੰਡੀਗੜ੍ਹ ਤੋਂ ਉਡਾਣ ਭਰ ਸਕੋਗੇ। ਸ਼ੁੱਕਰਵਾਰ ਨੂੰ ਦੇਸ਼ ਦੀ ਸਰਕਾਰੀ ਜਹਾਜ਼ ਕੰਪਨੀ ਨੇ ਚੰਡੀਗੜ੍ਹ ਤੋਂ ਬੈਂਕਾਕ ਦੀ ਪਹਿਲੀ ਉਡਾਣ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 11 ਦਸੰਬਰ ਨੂੰ ਏਅਰ ਇੰਡੀਆ ਦੀ ਉਡਾਣ ਚੰਡੀਗੜ੍ਹ ਤੋਂ ਬੈਂਕਾਕ ਲਈ ਰਵਾਨਾ ਹੋਵੇਗੀ। ਜਾਣਕਾਰੀ ਮੁਤਾਬਕ, 11 ਦਸੰਬਰ ਨੂੰ ਚੰਡੀਗੜ੍ਹ ਹਵਾਈ ਅੱਡੇ 'ਤੇ ਸਵੇਰੇ 9.20 ਵਜੇ ਏਅਰ ਇੰਡੀਆ ਦਾ ਜਹਾਜ਼ ਉਤਰੇਗਾ ਅਤੇ ਉਸੇ ਦਿਨ ਇਹ ਜਹਾਜ਼ ਦੁਪਹਿਰ 2 ਵਜੇ ਬੈਂਕਾਕ ਲਈ ਰਵਾਨਾ ਹੋ ਜਾਵੇਗਾ। ਇਹ ਉਡਾਣ ਰਾਤ 8.15 ਵਜੇ ਬੈਂਕਾਕ ਪਹੁੰਚੇਗੀ। ਇਸ ਉਡਾਣ ਦੇ ਰਾਊਂਡ ਟ੍ਰਿਪ ਦਾ ਉਦਘਾਟਨੀ ਕਿਰਾਇਆ ਤਕਰੀਬਨ 22,000 ਰੁਪਏ ਹੋਵੇਗਾ।


ਇੱਕ ਅਧਿਕਾਰੀ ਮੁਤਾਬਕ, ਚੰਡੀਗੜ੍ਹ-ਬੈਂਕਾਕ ਵਿਚਕਾਰ ਉਡਾਣ ਹਫਤੇ ਦੇ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਉਪਲੱਬਧ ਹੋਵੇਗੀ। ਇਹ ਉਡਾਣ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਦੁਪਹਿਰ 2 ਵਜੇ ਰਵਾਨਾ ਹੋਵੇਗੀ ਅਤੇ ਬੈਂਕਾਕ ਦੇ ਸੁਵਰਣਭੂਮੀ ਹਵਾਈ ਅੱਡੇ 'ਤੇ ਰਾਤ 8.15 ਵਜੇ (ਬੈਂਕਾਕ ਲੋਕਲ ਟਾਈਮ) ਪਹੁੰਚੇਗੀ। ਬੈਂਕਾਕ ਦਾ ਲੋਕਲ ਟਾਈਮ ਭਾਰਤ ਤੋਂ 1 ਘੰਟਾ 30 ਮਿੰਟ ਅੱਗੇ ਹੈ। ਉੱਥੇ ਹੀ, ਬੈਂਕਾਕ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਬੈਂਕਾਕ ਦੇ ਸਮੇਂ ਮੁਤਾਬਕ ਸਵੇਰੇ 5.40 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.20 ਵਜੇ ਇੱਥੇ ਪਹੁੰਚੇਗੀ।



ਚੰਡੀਗੜ੍ਹ-ਬੈਂਕਾਕ ਉਡਾਣ ਲਈ ਏਅਰ ਇੰਡੀਆ ਏ-320 ਨਿਊ ਜਹਾਜ਼ ਦੀ ਵਰਤੋਂ ਕਰੇਗਾ, ਜੋ ਕਿ ਉਸ ਦਾ ਨਵਾਂ ਜਹਾਜ਼ ਹੈ। ਇਸ ਜਹਾਜ਼ 'ਚ 12 ਬਿਜ਼ਨਸ ਕਲਾਸ ਦੀਆਂ ਸੀਟਾਂ ਅਤੇ 150 ਇਕਨਾਮੀ ਕਲਾਸ ਦੀਆਂ ਸੀਟਾਂ ਹਨ। ਅਧਿਕਾਰੀ ਮੁਤਾਬਕ, ਇਸ ਉਡਾਣ ਦੀਆਂ ਸੀਟਾਂ ਕਾਫ਼ੀ ਅਰਾਮਦਾਇਕ ਹਨ। ਸੂਤਰਾਂ ਮੁਤਾਬਕ, ਚੰਡੀਗੜ੍ਹ-ਬੈਂਕਾਕ ਦੀ ਉਡਾਣ 'ਚ ਦੇਰੀ ਹੋਣ ਦਾ ਕਾਰਨ ਜਹਾਜ਼ ਦੀ ਡਲਿਵਰੀ 'ਚ ਦੇਰੀ ਹੈ। 


ਏਅਰ ਇੰਡੀਆ ਨੇ ਪਹਿਲਾਂ ਇਹ ਉਡਾਣ ਪਿਛਲੇ ਸਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਬਾਅਦ 'ਚ ਇਸ ਸਾਲ ਅਪ੍ਰੈਲ ਤੱਕ ਵਧਾ ਦਿੱਤਾ ਗਿਆ। ਇਸ ਤੋਂ ਬਾਅਦ ਏਅਰ ਇੰਡੀਆ ਨੇ ਇਸ ਨੂੰ ਦੋ ਵਾਰ ਹੋਰ ਮੁਲਤਵੀ ਕੀਤਾ ਸੀ। ਚੰਡੀਗੜ੍ਹ ਤੋਂ ਇਹ ਤੀਜੀ ਕੌਮਾਂਤਰੀ ਉਡਾਣ ਹੋਵੇਗੀ। ਮੌਜੂਦਾ ਸਮੇਂ ਇੰਡੀਗੋ ਦੀ ਚੰਡੀਗੜ੍ਹ-ਦੁਬਈ ਅਤੇ ਏਅਰ ਇੰਡੀਆ ਐਕਸਪ੍ਰੈਸ ਦੀ ਚੰਡੀਗੜ੍ਹ-ਸ਼ਾਰਜਾਹ ਦੋ ਕੌਮਾਂਤਰੀ ਉਡਾਣਾਂ ਚੰਡੀਗੜ੍ਹ ਤੋਂ ਉਪਲੱਬਧ ਹਨ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement